ਮੇਲਾ ਹਿਉਂ ਦਾ ਅਮਰਨੂਰੀ, ਪੁੱਤਰਾਂ ਅਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਹੋਰਾਂ ਲੁੱਟਿਆ

ਨਵਾਂਸ਼ਹਿਰ - ਹਜਰਤ ਬਾਬਾ ਨੋਗਾਜਾ ਪੀਰ ਹਿਉਂ ਦਾ ਦੋ ਦਿਨਾਂ ਮੇਲਾ ਪ੍ਰਮੋਟਰ ਤੇ ਉੱਘੇ ਸਮਾਜ ਸੇਵਕ ਸੋਮ ਥਿੰਦ ਯੂ ਕੇ ਮਾਲਿਕ ਟੀ 3 ਰਿਕਾਰਡ ਦੀ ਯੋਗ ਅਗਵਾਈ ਚੋ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਪਹਿਲੇ ਦਿਨ ਝੰਡੇ ਦੀ ਰਸਮ ਤੋਂ ਬਾਅਦ ਗਈ ਰਾਤ ਤੱਕ ਕਵਾਲੀਆਂ ਨਾਲ ਮਹਿਫ਼ਿਲ ਫ਼ਕੀਰਾਂ ਸੋਢੀ ਬਾਬਾ, ਸਾਈਂ ਬਿੱਲੇ ਸ਼ਾਹ, ਸਾਈਂ ਕੁਲਰਾਜ ਮੁਹੰਮਦ ਤੇ ਹੋਰਾਂ ਦੀ ਹਾਜ਼ਰੀ ਚੋ ਚਲਦੀ ਰਹੀ।

ਮੇਲੇ ਦੇ ਦੂਸਰੇ ਦਿਨ ਸਾਬਰੀ ਸਾਹਿਬ, ਆਰ ਕੇ ਮਹਿੰਦੀ, ਕੁਲਵਿੰਦਰ ਕਿੰਦਾ, ਸੋਹਣ ਸ਼ੰਕਰ, ਆਰ ਜੋਗੀ, ਬਲਰਾਜ ਬਿਲਗਾ, ਬੂਟਾ ਮੁਹੰਮਦ, ਅਮਰਨੂਰੀ, ਅਲਾਪ ਸਿਕੰਦਰ, ਸਾਰੰਗ ਸਿਕੰਦਰ ਤੇ ਹੋਰ ਅਨੇਕਾਂ ਕਲਾਕਾਰਾਂ ਨੇ ਹਾਜ਼ਰੀ ਭਰੀ। ਮੇਲੇ ਵਿੱਚ ਸੋਮ ਥਿੰਦ ਨਾਲ ਜੀਤ ਬਾਬਾ ਬੈਲਜੀਅਮ , ਇੰਜ ਨਰਿੰਦਰ ਬੰਗਾ ਦੂਰਦਰਸ਼ਨ, ਜਗਜੀਤ ਸਿੰਘ ਜੇ ਜੇ ਬਿਲਡਰ ਤੇ ਅਜਮੇਰ ਸਿੰਘ ਸਬ ਇੰਸਪੈਕਟਰ ਦਾ ਉਚੇਚਾ ਸਹਿਯੋਗ ਰਿਹਾ। ਇਸ ਤੋਂ ਇਲਾਵਾ ਮੇਲੇ ਵਿੱਚ ਹਰਨੇਕ ਸਿੰਘ ਨੇਕੀ, ਹਰਦੀਪ ਸਿੰਘ, ਮਨਦੀਪ , ਝੱਲੀ ਪਰਿਵਾਰ ,  ਰਵੀਨਾ, ਸੰਨੀ ਹੀਰ, ਗ੍ਰਾਮ ਪੰਚਾਇਤ ਹਿਉਂ, ਧਰਮਵੀਰ ਪਾਲ ਹੀਉਂ, ਦੇਸ ਰਾਜ ਬੰਗਾ, ਰਾਮਪਾਲ ਬੰਗਾ ਤੇ ਗੋਬਿੰਦ ਪੁਰ ਦਾ ਉਚੇਚਾ ਸਹਿਯੋਗ ਰਿਹਾ। 
ਮੇਲੇ ਵਿੱਚ ਦਲਜੀਤ ਸਿੰਘ ਖੱਖ ਡੀ ਐਸ ਪੀ ਬੰਗਾ ਹੋਰਾਂ ਬਤੌਰ ਮੁੱਖ ਮਹਿਮਾਨ ਹਾਜ਼ਰੀ ਭਰੀ। ਸਟੇਜ ਦਾ ਸੰਚਾਲਨ ਆਸ਼ੂ ਚੋਪੜਾ ਤੇ ਰਿੱਕੀ ਚੋਪੜਾ ਨੇ ਬਾਖੂਬੀ ਨਿਭਾਇਆ। ਦੋਨੋਂ ਦਿਨ ਸੰਗਤਾਂ ਲਈ ਗੁਰੂ ਕਾ ਅਟੁੱਟ ਲੰਗਰ, ਜਗ੍ਹਾ ਜਗ੍ਹਾ ਛਬੀਲਾਂ ਤੇ ਖਾਸ ਕਰਕੇ ਗੋਬਿੰਦ ਪੁਰ ਦੀਆਂ ਸੰਗਤਾਂ ਵਲੋਂ ਆਈਸ ਕਰੀਮ ਦਾ ਸਟਾਲ ਲਗਾਇਆ ਗਿਆ। ਇਸ  ਵਾਰ ਮੇਲਾ ਤਾਰਿਆਂ ਦੀ ਲੋਏ  ਨਿੱਘੀਆਂ ਤੇ ਮਿੱਠੀਆਂ ਯਾਦਾਂ ਛੱਡਦਾ ਸ਼ਾਨੋਸ਼ੌਕਤ ਨਾਲ ਸਮਾਪਿਤ ਹੋਇਆ।