
ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਆਗੂ "ਆਪ" 'ਚ ਸ਼ਾਮਲ
ਸਨੌਰ/ਪਟਿਆਲ਼ਾ, 28 ਮਈ - ਹਲਕਾ ਸਨੌਰ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਝਟਕਾ ਲੱਗਿਆ ਜਦੋਂ ਸਨੌਰ ਹਲਕੇ ਦੇ ਪਿੰਡ ਕੋਟਲਾ ਗੋਹਰੂ 'ਚ ਸੁਖਵਿੰਦਰ ਸਿੰਘ (ਭੋਲਾ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਘਰ ਆਮ ਆਦਮੀ ਪਾਰਟੀ ਦੇ ਸਮਰਥਨ 'ਚ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਅਕਾਲੀ, ਕਾਂਗਰਸੀ ਜਾਂ ਕਿਸੇ ਹੋਰ ਪਾਰਟੀ ਦੇ ਆਗੂ, ਵਰਕਰ ਨਾਲ ਕਿਸੇ ਤਰਾਂ ਦਾ ਕੋਈ ਭੇਦ ਭਾਵ ਨਹੀ ਰੱਖਦੀ, ਤੇ ਨਾ ਹੀ ਪਾਰਟੀਬਾਜ਼ੀ 'ਚ ਪੈ ਕਿਸੇ 'ਤੇ ਨਜਾਇਜ਼ ਪਰਚੇ ਕਰਵਾਏ ਜਾਂਦੇ ਹਨ।
ਸਨੌਰ/ਪਟਿਆਲ਼ਾ, 28 ਮਈ - ਹਲਕਾ ਸਨੌਰ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਝਟਕਾ ਲੱਗਿਆ ਜਦੋਂ ਸਨੌਰ ਹਲਕੇ ਦੇ ਪਿੰਡ ਕੋਟਲਾ ਗੋਹਰੂ 'ਚ ਸੁਖਵਿੰਦਰ ਸਿੰਘ (ਭੋਲਾ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਘਰ ਆਮ ਆਦਮੀ ਪਾਰਟੀ ਦੇ ਸਮਰਥਨ 'ਚ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਅਕਾਲੀ, ਕਾਂਗਰਸੀ ਜਾਂ ਕਿਸੇ ਹੋਰ ਪਾਰਟੀ ਦੇ ਆਗੂ, ਵਰਕਰ ਨਾਲ ਕਿਸੇ ਤਰਾਂ ਦਾ ਕੋਈ ਭੇਦ ਭਾਵ ਨਹੀ ਰੱਖਦੀ, ਤੇ ਨਾ ਹੀ ਪਾਰਟੀਬਾਜ਼ੀ 'ਚ ਪੈ ਕਿਸੇ 'ਤੇ ਨਜਾਇਜ਼ ਪਰਚੇ ਕਰਵਾਏ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਅਕਾਲੀ ਦਲ ਨਾਲ ਜੁੜੇ ਪਰਿਵਾਰ ਤੇ ਸਨੌਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਵਿੰਦਰ ਸਿੰਘ (ਭੋਲਾ) ਸਾਬਕਾ ਸਰਪੰਚ ਪਿੰਡ ਕੋਟਲਾ ਗੋਹਰੂ, ਜਸਪ੍ਰੀਤ ਸਿੰਘ ਕੋਰ ਕਮੇਟੀ ਮੈਂਬਰ ਪਿੰਡ ਬੱਤਾ, ਸੁਖਵਿੰਦਰ ਸਿੰਘ ( ਸੁੱਖੀ ) ਨੰਬਰਦਾਰ ਪਿੰਡ ਬੱਤਾ,ਸੰਦੀਪ ਸਿੰਘ (ਬਾਣੀਆ) ਪਿੰਡ ਬੱਤੀ,ਜਸਵਿੰਦਰ ਸਿੰਘ (ਕਾਕਾ) ਪਿੰਡ ਬੱਤਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਹਰਵਿੰਦਰ ਸਿੰਘ (ਬਿੰਦਰ) ਬੱਤੀ,ਮੇਜਰ ਸਿੰਘ ਕੋਟਲਾ,ਗੁਰਪਾਲ ਸਿੰਘ ਬੱਤੀ, ਸ਼ੇਰ ਸਿੰਘ ਬੱਤੀ, ਗੁਰਸੇਬ ਸਿੰਘ ਬੱਤੀ ਤੇ ਹੋਰ ਵੀ ਕਈ ਪਰਿਵਾਰ ਆਪ 'ਚ ਇਸ ਮੌਕੇ ਆਪ ਦੇ ਬਲਾਕ ਪ੍ਰਧਾਨ ਤੇ ਪੰਜਾਬ ਲੇਬਰ ਵੈਲਫੇਅਰ ਬੋਰਡ ਤੋਂ ਮੈਂਬਰ ਪੰਜਾਬ ਰਾਮਇਸਰ ਸਿੰਘ ਭਗਤ (ਕਰਨਪੁਰ) ਅਮਰ ਸੰਘੇੜਾ, ਬਲਜਿੰਦਰ ਸਿੰਘ ਨੰਦਗੜ੍ਹ, ਮਨਿੰਦਰ ਸਿੰਘ ਫਰਾਂਸ ਵਾਲਾ ਅਤੇ ਹੋਰ ਕਈ ਆਗੂ ਤੇ ਪਾਰਟੀ ਸਮਰਥਕ ਮੌਜੂਦ ਸਨ।
