ਅਨੁਸੂਚਿਤ ਜਾਤੀ ਦੇ ਹੱਕਾਂ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਰਾਖੀ - ਦੇਸ ਰਾਜ ਧੁੱਗਾ

ਹੁਸ਼ਿਆਰਪੁਰ - ਅਨੁਸੂਚਿਤ ਜਾਤੀ ਤੇ ਲੋਕਾਂ ਨੂੰ ਹਮੇਸ਼ਾ ਰਾਜਨੀਤਿਕ ਪਾਰਟੀਆਂ ਨੇ ਆਪਣੇ ਵੋਟ ਬੈਂਕ ਵਾਂਝੋ ਵਰਤਿਆ ਹੈ। ਪਰ ਜਦੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਕਾਂ ਦੀ ਗੱਲ ਆਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੀ ਵੀ ਪਾਰਟੀ ਨੇ ਉਹਨਾਂ ਦੀ ਰਾਖੀ ਨਹੀਂ ਕੀਤੀ। ਉਪਰੋਕਤ ਸ਼ਬਦ ਸਾਬਕਾ ਮੰਤਰੀ ਦੇਸ ਰਾਜ ਧੂੱਗਾ ਨੇ ਅੱਜ ਸਰਦਾਰ ਸੋਹਨ ਸਿੰਘ ਠੰਡਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਖੇ।

ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਂਝੇ ਲੀਡਰ ਸੀ। ਉਹਨਾਂ ਦੀ ਬਦੌਲਤ ਹੀ ਮਾਈ ਭਾਗੋ ਵਰਗੀਆਂ ਸਕੀਮਾਂ ਤਹਿਤ ਪੜਨ ਵਾਲੀਆਂ ਬੱਚੀਆਂ ਨੂੰ ਸਾਈਕਲ ਦੀ ਸਹੂਲਤ, ਨੀਲੇ ਕਾਰਡ ਧਾਰਕਾਂ ਨੂੰ 25-25 ਕਿਲੋ ਪ੍ਰਤੀ ਮੈਂਬਰ ਕਣਕ, ਸਗਨ ਸਕੀਮਾਂ ਅਤੇ ਹੋਰ ਸਹੂਲਤਾਂ ਮਿਲਦੀਆਂ ਸਨ। ਪਰ ਇਹ ਪੰਜਾਬ ਲਈ ਮੰਦਭਾਗੀ ਗੱਲ ਹੈ ਕਿ ਬਾਦਲ ਸਾਹਿਬ ਤੋਂ ਬਾਅਦ ਚ ਆਈਆਂ ਸਰਕਾਰਾਂ ਨੇ ਜਰੂਰਤਮੰਦ ਲੋਕਾਂ ਦੀਆਂ ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ। ਇਸ ਮੌਕੇ ਉਹਨਾਂ ਦੇ ਨਾਲ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾਰ ਨੇ ਕਿਹਾ ਕਿ ਸਰਦਾਰ ਸੋਹਨ ਸਿੰਘ ਠੰਡਲ ਇਕ ਬੇਦਾਗ ਨੇਤਾ ਹਨ। ਜਦ ਕਿ ਉਨਾਂ ਦੇ ਮੁਕਾਬਲੇ ਜਿੰਨੇ ਵੀ ਨੇਤਾ ਲੜ ਰਹੇ ਹਨ ਕੋਈ ਦਲ ਬਦਲੂ ਹੈ ਤੇ ਕੋਈ ਜਨਤਾ ਦਾ ਨਕਾਰਿਆ ਹੋਇਆ ਹੈ। ਉਹਨਾਂ ਕਿਹਾ ਇਹ ਚੋਣ ਪੰਜਾਬ ਦੀ ਅਣਖ ਦੀ ਚੋਣ ਹੈ, ਇਸ ਲਈ ਹਰ ਪੰਜਾਬੀ ਨੂੰ ਝੂਠ ਬੋਲਣ ਵਾਲੀ ਆਮ ਆਦਮੀ ਪਾਰਟੀ, ਪੰਜਾਬੀਆਂ ਦੀ ਕਾਤਲ ਕਾਂਗਰਸ ਅਤੇ ਕਿਸਾਨਾਂ ਦੀ ਦੁਸ਼ਮਣ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚੋਂ ਚੱਲਦਾ ਕਰਨਾ ਜਰੂਰੀ ਹੈ ਤੇ ਪੰਜਾਬੀ ਇਹ ਕੰਮ ਜਰੂਰ ਕਰਨਗੇ। ਇਸ ਮੌਕੇ ਹਰਭਜਨ ਸਿੰਘ, ਗੁਰਮੀਤ ਸਿੰਘ, ਰੇਖਾ ਰਾਣੀ, ਪ੍ਰੀਆ ਸੈਣੀ, ਨੀਲਮ ਆਦੀ ਵੀ ਹਾਜ਼ਰ ਸਨ।