ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ
ਐਸ ਏ ਐਸ ਨਗਰ, 27 ਮਈ - ਸਥਾਨਕ ਸੈਕਟਰ 67 ਦੀ ਕੌਂਸਲਰ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਟਰਾਂਸਪੋਰਟਰ ਦੀ ਅਗਵਾਈ ਵਿੱਚ ਸੈਕਟਰ 67 ਦੇ ਜਲਵਾਯੂ ਵਿਹਾਰ ਸੋਸਾਇਟੀ ਵਿਚ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਸ੍ਰੀ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਦੇਸ਼ ਨੂੰ ਲੁੱਟਿਆ ਹੈ ਅਤੇ ਹੁਣ ਭਾਜਪਾ ਵਾਲੇ ਸੰਵਿਧਾਨ ਨੂੰ ਹੀ ਖਤਮ ਕਰਨਾ ਚਾਹੁੰਦੇ ਹਨ ਇਸ ਲਈ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਨੂੰ ਜਿਤਾਉਣਾ ਜਰੂਰੀ ਹੈ।
ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਕੁਲਜਿੰਦਰ ਕੌਰ, ਪਰਮਿੰਦਰ ਕੌਰ ਅਤੇ ਸੁੱਚਾ ਸਿੰਘ ਕਲੌੜ ਕੌਂਸਲਰ, ਕਾਂਗਰਸੀ ਆਗੂ ਰਾਜੇਸ਼ ਲਖੋਤਰਾ, ਨਵਜੋਤ ਸਿੰਘ ਬਾਛਲ, ਕੁਲਵਿਦਰ ਸਿੰਘ ਸੰਜੂ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 67 ਦੇ ਪ੍ਰਧਾਨ ਰਛਪਾਲ ਸਿੰਘ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸ਼੍ਰੀ ਗੁਰੁ ਹਰ ਰਾਇ ਸੋਸਾਇਟੀ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਜਲਵਾਯੂ ਵਿਹਾਰ ਸੁਸਾਇਟੀ ਦੇ ਜਨਰਲ ਸਕੱਤਰ ਬੀ ਐਸ ਢਿੱਲੋਂ, ਨਾਈਪਰ ਤੋਂ ਮੋਹੰਮਦ ਯਾਮੀਨ, ਐਨ ਐਸ ਕਲਸੀ, ਸੁਰਿੰਦਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਬਾਵਾ, ਰਘੁਬੀਰ ਸਿੰਘ, ਬਚਿੱਤਰ ਸਿੰਘ, ਦੀਪਕ ਸੂਦ, ਵਿਵੇਕ ਮਲਹੋਤਰਾ, ਕਰਮਜੀਤ ਕੌਰ, ਅਮਰਜੀਤ ਕੌਰ, ਰਣਜੀਤ ਕੌਰ, ਪਰਮਜੀਤ ਕੌਰ ਵਿਰਕ, ਰਵੀਨ, ਕਮਲ ਕੌਰ, ਭਗਵੰਤ ਸਿੰਘ, ਅਜੇ ਸ਼ਰਮਾ, ਜਰਨੈਲ ਸਿੰਘ, ਰਾਜਕੁਮਾਰ ਸ਼ਰਮਾ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਸੋਢੀ, ਨਵਜੋਤ ਸਿੰਘ, ਮੋਹਿੰਦਰ ਸਿੰਘ, ਰਣਜੀਤ ਸਿੰਘ ਬਾਜਵਾ, ਕੌਂਸਲਰ ਮਨਜੀਤ ਕੌਰ ਦੀ ਬੇਟੀ ਮਨਪ੍ਰੀਤ ਕੌਰ ਅਤੇ ਬੇਟਾ ਹਰਮਨਪ੍ਰੀਤ ਸਿੰਘ, ਸਹਿਜ ਸਿੰਘ ਢਿੱਲੋਂ ਵੀ ਮੌਜੂਦ ਸਨ।