ਮਾਤਾ ਰਾਮਾਬਾਈ ਅੰਬੇਡਕਰ ਜੀ ਦੇ ਪ੍ਰੀ ਨਿਰਵਾਣੁ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕਰਵਾਇਆ
ਮਾਹਿਲਪੁਰ, 27 ਮਈ - ਸੰਵਿਧਾਨ ਨਿਰਮਾਤਾ ਪਰਮ ਪੂਜਨੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪਤਨੀ ਮਾਤਾ ਰਾਮਾ ਬਾਈ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਅੱਜ ਸਤਿਕਾਰਯੋਗ ਰੇਖਾ ਰਾਣੀ ਦੇ ਘਰ ਵੀਡੀਓ ਕਲੋਨੀ ਮਾਹਿਲਪੁਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਬਾਬਾ ਸਾਹਿਬ ਦੇ ਮਿਸ਼ਨ ਤੇ ਕੰਮ ਕਰ ਰਹੀ ਨਿਰਮਲ ਕੌਰ ਬੋਧ ਜੀ ਦੀ ਯੋਗ ਅਗਵਾਈ ਹੇਠ ਹੋਇਆ। ਇਸ ਮੌਕੇ ਸਭ ਤੋਂ ਪਹਿਲਾਂ ਮਾਤਾ ਰਾਮਾਬਾਈ ਅੰਬੇਡਕਰ ਜੀ ਦੀ ਤਸਵੀਰ ਅੱਗੇ ਮੋਮਬੱਤੀ ਵਾਲੀ ਗਈ ਅਤੇ ਅਗਰਬੱਤੀ ਜਗਾ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਗਿਆ।

ਇਸ ਮੌਕੇ ਪਰਮਜੀਤ ਕੌਰ ਚੇਅਰਮੈਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਪ੍ਰਬੰਧਕ ਕਮੇਟੀ, ਸੰਤ ਰਤਨ ਪ੍ਰਕਾਸ਼ ਢਾਂਗੂ ਵਾਲੇ ਜੇਜੋ ਦੁਆਬਾ, ਬੀਬੀ ਰਾਮਪ੍ਰੀਤ ਕੌਰ, ਪ੍ਰੇਮ ਪ੍ਰਕਾਸ਼, ਹਰਪ੍ਰੀਤ ਸਿੰਘ, ਧਰਮ ਸਿੰਘ ਫੌਜੀ, ਰੇਖਾ ਰਾਣੀ, ਜਸਵਿੰਦਰ ਕੌਰ, ਅਮਰਜੀਤ ਕੌਰ, ਸੀਮਾ ਰਾਣੀ ਬੋਧ, ਸੰਦੀਪ ਕੌਰ, ਗਗਨਦੀਪ ਕੌਰ, ਸੁਰਜੀਤ ਕੌਰ, ਜੋਤੀ, ਕਮਲੇਸ਼ ਕੌਰ, ਚਾਂਦ ਰਾਣੀ, ਦੀਆ, ਪ੍ਰਭਜੋਤ ਕੌਰ, ਕੁਲਦੀਪ ਕੌਰ, ਜਸਲੀਨ ਕੌਰ, ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ ਸਮੇਤ ਪਿਛਲੇ ਲੰਬੇ ਸਮੇਂ ਤੋਂ ਬਾਬਾ ਸਾਹਿਬ ਜੀ ਦੇ ਮਿਸ਼ਨ ਤੇ ਕੰਮ ਕਰ ਰਹੇ ਸਾਥੀ ਹਾਜ਼ਰ ਸਨ। ਇਸ ਮੌਕੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਨਿਰਮਲ ਕੌਰ ਬੋਧ ਨੇ ਕਿਹਾ ਕਿ ਮਾਤਾ ਰਾਮਾਬਾਈ ਅੰਬੇਡਕਰ ਜੀ ਨੇ ਆਪਣੇ ਪਤੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਹਰ ਦੁੱਖ- ਸੁੱਖ ਵਿੱਚ ਸਾਥ ਦਿੱਤਾ ਅਤੇ ਬੱਚਿਆਂ ਦੀ ਪਰਵਰਿਸ਼ ਕੀਤੀ।
ਉਹਨਾਂ ਕਿਹਾ ਕਿ ਮਾਤਾ ਰਾਮਾਬਾਈ ਜੀ ਨੇ ਬਹੁਤ ਹੀ ਮਿਹਨਤ ਨਾਲ ਘਰ ਦਾ ਗੁਜ਼ਾਰਾ ਕੀਤਾ। ਜਦੋਂ ਬਾਬਾ ਸਾਹਿਬ ਅੰਬੇਡਕਰ ਜੀ ਵਿਦੇਸ਼ਾਂ ਵਿੱਚ ਪੜਨ ਵਾਸਤੇ ਗਏ ਹੋਏ ਸਨ, ਤਾਂ ਮਾਤਾ ਰਾਮਾਬਾਈ ਅੰਬੇਡਕਰ ਜੀ ਨੇ ਉਹਨਾਂ ਨੂੰ ਹਰ ਤਰ੍ਹਾਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਇਸ ਮੌਕੇ ਦੀਆ ਰਾਣੀ ਨੇ ਮਾਤਾ ਰਾਮਾਬਾਈ ਅੰਬੇਡਕਰ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਦੀਆਂ ਤੋਂ ਲਿਤਾੜੇ ਗਏ ਸਮਾਜ ਨੂੰ ਜੇਕਰ ਅੱਜ ਜ਼ਿੰਦਗੀ ਦੇ ਹਰ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਮਿਲਿਆ ਹੈ ਤਾਂ ਇਹ ਸਭ ਕੁਝ ਭਾਰਤੀ ਸੰਵਿਧਾਨ ਦੇ ਮਾਧਿਅਮ ਰਾਹੀਂ ਹੈ। ਜਿਸ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਬਹੁਤ ਹੀ ਸੂਝ ਬੂਝ ਨਾਲ ਲਿਖਿਆ ਸੀ।
ਇਸ ਮੌਕੇ ਰੇਖਾ ਰਾਣੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਹੀ ਬੀਬੀਆਂ ਭੈਣਾਂ ਅਤੇ ਭਰਾਵਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿੱਚ ਸਾਰਿਆਂ ਨੇ ਰਲ ਮਿਲ ਕੇ ਚਾਹ ਪਾਣੀ ਛਕਿਆ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ ਮਾਤਾ ਰਾਮਾਬਾਈ ਅੰਬੇਡਕਰ ਜੀ ਵੱਲੋਂ ਦਰਸਾਏ ਸੱਚਾਈ ਦੇ ਮਾਰਗ ਤੇ ਚੱਲਣ ਦਾ ਸੰਕਲਪ ਕੀਤਾ।