ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ
ਘਨੌਰ, 25 ਨਵੰਬਰ - ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਆਦਰਸ਼ ਕਲੋਨੀ, ਟੀਚਰ ਕਲੋਨੀ, ਗੋਬਿੰਦ ਕਲੋਨੀ ਵਰਕ ਸੈਂਟਰ, ਭਗਤ ਸਿੰਘ ਕਲੋਨੀ, ਗੁਲਾਬ ਨਗਰ, ਧਮੋਲੀ ਹੁੰਦਾ ਹੋਇਆ ਗੁਰਦਵਾਰਾ ਸਿੰਘ ਸਭਾ ਸਮਾਪਤ ਹੋਇਆ।

ਨਗਰ ਕੀਰਤਨ ਦੌਰਾਨ ਥਾਂ ਥਾਂ ਸੰਗਤਾਂ ਨੇ ਲੰਗਰ ਲਗਾਏ ਹੋਏ ਸਨ। ਪਿੰਡ ਧਮੋਲੀ ਵਿਖੇ ਪਹੁੰਚਣ ਤੇ ਗੁਰਦਵਾਰਾ ਗੁਰੂ ਅਰਜਨ ਦੇਵ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਜੋਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ ਅਤੇ ਸਮੂਹ ਪਿੰਡ ਨਿਵਾਸੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ, ਗੁਰਦਵਾਰਾ ਗੁਰੂ ਅਰਜਨ ਦੇਵ ਜੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ, ਹਰਦੀਪ ਸਿੰਘ ਟਿੰਕੂ, ਦਵਿੰਦਰ ਸਿੰਘ, ਮਲਕੀਤ ਸਿੰਘ, ਹਜ਼ੂਰਾ ਸਿੰਘ, ਇੰਦਰਮੀਤ ਸਿੰਘ ਮਨੀ ਹਾਜ਼ਰ ਸਨ।