ਪੀ ਜੀ ਆਈ ਦੇ ਮਰੀਜਾਂ ਲਈ ਔੜ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
ਨਵਾਂਸ਼ਹਿਰ - ਏਕ ਓਅੰਕਾਰ ਸੁਸਾਇਟੀ ਰਾਹੋਂ ਵਲੋਂ ਨਿਸ਼ਕਾਮ ਸੇਵਾ ਇਲਾਕਾ ਨਵਾਂ ਸ਼ਹਿਰ ਦੇ ਸਹਿਯੋਗ ਨਾਲ ਪਾਵਰ ਹਾਊਸ ਜਿੰਮ ਔੜ ਵਿਖੇ ਇਕ ਸਵੈ ਇੱਛਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਪੀਜੀਆਈ ਚੰਡੀਗੜ੍ਹ ਦੀ ਟੀਮ ਵੱਲੋਂ ਬਲੱਡ ਇਕੱਠਾ ਕੀਤਾ ਗਿਆ। ਗਰਮੀਆਂ ਦੇ ਮੌਸਮ ਕਾਰਨ ਪੀਜੀਆਈ ਚੰਡੀਗੜ੍ਹ ਬਲੱਡ ਬੈਂਕ ਵਿਖੇ ਖੂਨ ਦੀ ਕਮੀ ਦੇ ਮੱਜੇਨਜ਼ਰ ਇਹ ਕੈਂਪ ਪੀਜੀਆਈ ਮੈਨੇਜਮੈਂਟ ਦੇ ਅਨੁਰੋਧ ਤੇ ਲਗਾਇਆ ਗਿਆ।

ਇਸ ਕੈਂਪ ਦੌਰਾਨ 100 ਤੋਂ ਵੀ ਵੱਧ ਖੂਨਦਾਨੀਆਂ ਨੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਵਾਸਤੇ ਖੂਨਦਾਨ ਕੀਤਾ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਸੇਵਾਦਾਰ ਜਸਬੀਰ ਸਿੰਘ ਅਤੇ ਸੁਖਵੰਤ ਸਿੰਘ ਖਾਲਸਾ ਨੇ ਦੱਸਿਆ ਕਿ ਨਵਾਂ ਸ਼ਹਿਰ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਮਰੀਜ ਪੀਜੀਆਈ ਵਿਖੇ ਦਾਖਲ ਕਰਾਉਣ ਉਪਰੰਤ ਐਮਰਜੈਂਸੀ ਬਲੱਡ ਲੈਣ ਲਈ ਦਿੱਕਤ ਆਉਂਦੀ ਸੀ ਮਗਰ ਹੁਣ ਪੀ ਜੀ ਆਈ ਬਲੱਡ ਬੈਂਕ ਦੇ ਕਾਰਡ ਬਣਨ ਨਾਲ ਪੀਜੀਆਈ ਵਿਚ ਦਾਖਲ ਇਲਾਕੇ ਦੇ ਬਹੁਤ ਸਾਰੇ ਮਰੀਜਾਂ ਲਈ ਬਲੱਡ ਲੈਣਾ ਅਸਾਨ ਹੋ ਜਾਵੇਗਾ। ਮਾਨਵਤਾ ਦੇ ਭਲੇ ਲਈ ਇਸ ਸੇਵਾ ਦੇ ਨਾਲ ਨਾਲ ਇਲਾਕੇ ਦੇ ਮਰੀਜਾਂ ਦਾ ਵੀ ਭਲਾ ਹੋ ਸਕੇਗਾ। ਬੇਹੱਦ ਗਰਮੀ ਦੇ ਬਾਵਜੂਦ ਇਲਾਕੇ ਦੇ ਨੌਜਵਾਨਾਂ ਵਿਚ ਇਸ ਕੈਂਪ ਲਈ ਭਾਰੀ ਉਤਸ਼ਾਹ ਸੀ।
ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦੇ ਨਾਲ ਨਾਲ ਲੰਗਰ ਦੇ ਵੀ ਵਿਸ਼ੇਸ਼ ਪ੍ਰਬੰਧ ਸਨ।ਇਸ ਕੈਂਪ ਦੌਰਾਨ ਗੁਰੂ ਨਾਨਕ ਮਿਸ਼ਨ ਸੁਸਾਇਟੀ ਨਵਾਂਸ਼ਹਿਰ ਵਲੋਂ ਹਮੇਸ਼ਾਂ ਦੀ ਤਰਾਂ ਸੰਸਥਾਵਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ। ਇਸ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਇੰਦਰਜੀਤ ਸਿੰਘ ਬਾਹੜਾ ਅਤੇ ਹੋਰ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨਾਂ ਵਿਚ
ਨੰਬਰਦਾਰ ਤਰਲੋਕ ਸਿੰਘ, ਸਤਨਾਮ ਸਿੰਘ ਭਾਰਟਾ, ਜਸਵੀਰ ਸਿੰਘ, ਭੁਪਿੰਦਰ ਸਿੰਘ ਰਾਣਾ, ਗੁਰਿੰਦਰ ਸਿੰਘ ਸੇਠੀ, ਰਾਜ ਛੋਕਰ, ਸੰਦੀਪ ਕੁਮਾਰ, ਜੱਸ ਭੱਠਲ, ਰੂਬੀ ਉੱਪਲ, ਹਿਤੇਸ਼ ਅਰੋੜਾ, ਸੋਹਣ ਸਿੰਘ, ਗੌਰਵ ਕੁਮਾਰ, ਸੋਨੂੰ ਗੁਣਾਚੌਰ, ਸਿਮਰਜੀਤ ਸਿੰਘ, ਮੱਖਣ ਸਿੰਘ ਘੱਕੇਵਾਲ, ਅਮਨ ਵਰਮਾ, ਸੁਨੀਤਾ ਮੈਡਮ, ਅਰਵਿੰਦ ਕੁਮਾਰ, ਕਰਮਜੀਤ ਸਿੰਘ ਭੱਟੀ, ਦਵਿੰਦਰ ਜੱਸੀ ਅਤੇ ਹੋਰ ਸਹਿਯੋਗੀ ਸੱਜਣ ਵੀ ਸ਼ਾਮਿਲ ਸਨ।