
ਹਰਪ੍ਰੀਤ ਰਿੰਕੂ ਬੇਦੀ ਦੀ ਅਗਵਾਈ ਵਿੱਚ ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਵਿਸ਼ਾਲ ਰੋਡ ਸ਼ੋਅ
ਗੜਸ਼ੰਕਰ 26 ਮਈ -ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਮੈਂਬਰ ਲੋਕ ਸਭਾ ਦੇ ਹੱਕ ਵਿੱਚ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਗੜਸ਼ੰਕਰ ਚ ਵਿਸ਼ਾਲ ਰੋਡ ਸ਼ੋ ਕੀਤਾ ਗਿਆ। ਹਰਪ੍ਰੀਤ ਸਿੰਘ ਰਿੰਕੂ ਬੇਦੀ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਇਸ ਰੋਡ ਸ਼ੋ ਦੌਰਾਨ ਹਲਕਾ ਇੰਚਾਰਜ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਅਤੇ ਸਾਬਕਾ ਵਿਧਾਇਕ ਹਰਿੰਦਰ ਸਿੰਘ ਚੰਦੂ ਮਾਜਰਾ ਵਿਸ਼ੇਸ਼ ਤੌਰ ਤੇ ਇਸ ਮੌਕੇ ਪਹੁੰਚੇ।
ਗੜਸ਼ੰਕਰ 26 ਮਈ -ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਮੈਂਬਰ ਲੋਕ ਸਭਾ ਦੇ ਹੱਕ ਵਿੱਚ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਗੜਸ਼ੰਕਰ ਚ ਵਿਸ਼ਾਲ ਰੋਡ ਸ਼ੋ ਕੀਤਾ ਗਿਆ।
ਹਰਪ੍ਰੀਤ ਸਿੰਘ ਰਿੰਕੂ ਬੇਦੀ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਇਸ ਰੋਡ ਸ਼ੋ ਦੌਰਾਨ ਹਲਕਾ ਇੰਚਾਰਜ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਅਤੇ ਸਾਬਕਾ ਵਿਧਾਇਕ ਹਰਿੰਦਰ ਸਿੰਘ ਚੰਦੂ ਮਾਜਰਾ ਵਿਸ਼ੇਸ਼ ਤੌਰ ਤੇ ਇਸ ਮੌਕੇ ਪਹੁੰਚੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੜਸ਼ੰਕਰ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਵੱਡੀ ਲੀਡ ਦਵਾਈ ਜਾਵੇਗੀ। ਉਹਨਾਂ ਦੱਸਿਆ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਦ ਲੋਕ ਸਭਾ ਮੈਂਬਰ ਸਨ ਤਾਂ ਉਹਨਾਂ ਨੇ ਇਸ ਇਲਾਕੇ ਵਿੱਚ ਕਾਫੀ ਵੱਡੇ ਵੱਡੇ ਕਾਰਜ ਕਰਾਏ ਜਿਸ ਕਾਰਨ ਲੋਕ ਉਹਨਾਂ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ।
ਇਸ ਰੋਡ ਸ਼ੋ ਦੌਰਾਨ ਅਰਵਿੰਦਰ ਸਿੰਘ ਹੁਸੈਨਪੁਰ ਜ਼ਿਲ੍ਾ ਪ੍ਰਧਾਨ, ਜਥੇਦਾਰ ਇਕਬਾਲ ਸਿੰਘ ਖੇੜਾ, ਰਜਿੰਦਰ ਸਿੰਘ ਸ਼ੂਕਾ, ਰਜਿੰਦਰ ਸਿੰਘ ਚੱਕ ਸਿੰਘਾ, ਅਰਵਿੰਦਰ ਸਿੰਘ ਨੀਟਾ, ਸੁਰਿੰਦਰ ਸਿੰਘ, ਅਜੇ ਸ਼ਰਮਾ ਬਿਲੜੋ,ਮਨਰਾਜ ਵੀਰ ਸਿੰਘ ਮੋਇਲਾ, ਕੁਲਰਾਜ ਵੀਰ ਸਿੰਘ ਮੋਲਾ, ਸੁਖਵਿੰਦਰ ਸਿੰਘ ਰੁੜਕੀ ਖਾਸ, ਸੁਰੇਸ਼ ਕੁਮਾਰ, ਕੁਲਵਰਨ ਸਿੰਘ ਪੀਟੀ, ਹਰਭਜਨ ਸਿੰਘ ਡੀਪੀ, ਨੰਬਰਦਾਰ ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਲੱਲੀਆਂ, ਪਰਮਵੀਰ ਸਿੰਘ ਪਾਰੋਵਾਲ, ਦਾਰਾ ਸਿੰਘ ਫਤਿਹਪੁਰ , ਜੱਸਾ ਫਤਿਹਪੁਰ ਕਲਾਂ, ਦਵਿੰਦਰ ਸਿੰਘ ਪੋਸੀ, ਰਾਣਾ ਸੈਲਾ ਖੁਰਦ, ਜੁਝਾਰ ਸਿੰਘ ਫਤਿਹਪੁਰ, ਸੁੱਚਾ ਸਿੰਘ ਬਿਲੜੋ ਸਾਬਕਾ ਸਰਪੰਚ, ਨਰਿੰਦਰ ਕੁਮਾਰ ਕਿਤਨਾ, ਰਿੱਕੀ ਬਿਲੜੋ, ਸੰਨੀ ਵਾਲੀਆ, ਜੁਝਾਰ ਸਿੰਘ ਚੱਕ ਸਿੰਘਾ, ਕੁਲਵਰਨ ਸਿੰਘ ਮੋਲਾ ਅਤੇ ਸੁਖਵਿੰਦਰ ਸਿੰਘ ਮੋਲਾ ਸਹਿਤ ਹੋਰ ਵੀ ਵਰਕਰ ਹਾਜ਼ਰ ਸਨ।
