
ਆਪਣੇ ਪਸੰਦ ਦੇ ਯੋਗ ਉਮੀਦਵਾਰਾਂ ਨੂੰ ਮਦਦ ਅਤੇ ਖੁੱਲ ਕੇ ਵੋਟ ਦਾਨ ਕਰਨ ਦੀ ਕੀਤੀ ਅਪੀਲ
ਗੜਸ਼ੰਕਰ 26 ਮਈ - ਫਿਜੀਕਲ ਹੈਂਡੀਕੈਪ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਰਜਿਸਟਰ ਦੀ ਸੂਬਾ ਕਮੇਟੀ ਦੀ ਹੰਗਾਮੀ ਮੀਟਿੰਗ ਲੋਕ ਸਭਾ ਚੋਣਾਂ 2024 ਦੇ ਸਬੰਧੀ ਵਿਚਾਰ ਕਰਨ ਲਈ ਹੋਈ ਇਸ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਕਸ਼ਮੀਰ ਸਿੰਘ ਸੁਨਾਵਾ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲਲੀਆਂ ਨੇ ਦੱਸਿਆ ਕਿ ਭਾਵੇਂ ਐਸੋਸੀਏਸ਼ਨ ਇੱਕ ਗੈਰ ਸਿਆਸੀ ਜਮਹੂਰੀ ਜਥੇਬੰਦੀ ਹੈ ਪਰ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਬੇਹਤਰੀ ਅਤੇ ਆਵਾਜ਼ ਵਰਗ ਦੀ ਬੇਹਤਰੀ ਜਿੰਦਗੀ ਦੇਸ਼ ਅੰਦਰ ਜਮਹੂਰੀ ਢਾਂਚੇ ਦੇ ਹਿੱਤ ਵਿੱਚ ਹਮੇਸ਼ਾ ਸਿਰਗਰਮ ਰਹਿੰਦੀ ਹੈ।
ਗੜਸ਼ੰਕਰ 26 ਮਈ - ਫਿਜੀਕਲ ਹੈਂਡੀਕੈਪ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਰਜਿਸਟਰ ਦੀ ਸੂਬਾ ਕਮੇਟੀ ਦੀ ਹੰਗਾਮੀ ਮੀਟਿੰਗ ਲੋਕ ਸਭਾ ਚੋਣਾਂ 2024 ਦੇ ਸਬੰਧੀ ਵਿਚਾਰ ਕਰਨ ਲਈ ਹੋਈ ਇਸ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਕਸ਼ਮੀਰ ਸਿੰਘ ਸੁਨਾਵਾ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲਲੀਆਂ ਨੇ ਦੱਸਿਆ ਕਿ ਭਾਵੇਂ ਐਸੋਸੀਏਸ਼ਨ ਇੱਕ ਗੈਰ ਸਿਆਸੀ ਜਮਹੂਰੀ ਜਥੇਬੰਦੀ ਹੈ ਪਰ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਬੇਹਤਰੀ ਅਤੇ ਆਵਾਜ਼ ਵਰਗ ਦੀ ਬੇਹਤਰੀ ਜਿੰਦਗੀ ਦੇਸ਼ ਅੰਦਰ ਜਮਹੂਰੀ ਢਾਂਚੇ ਦੇ ਹਿੱਤ ਵਿੱਚ ਹਮੇਸ਼ਾ ਸਿਰਗਰਮ ਰਹਿੰਦੀ ਹੈ। ਐਸੋਸੀਏਸ਼ਨ ਆਪਣੇ ਸੰਵਿਧਾਨ ਅਤੇ ਐਲਾਨਨਾਮੇ ਦੀ ਪਾਲਣਾ ਹਿੱਤ ਭਾਵੇਂ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਜਾਂ ਉਮੀਦਵਾਰ ਦੀ ਸਿੱਧੀ ਹਮਾਇਤ ਨਹੀਂ ਕਰਦੀ ਅਤੇ ਆਪਣੇ ਸਭ ਮੈਂਬਰਾਂ ਨੂੰ ਇਹ ਖੁੱਲ ਦਿੰਦੀ ਹੈ ਕਿ ਉਹ ਆਪਣੇ ਪਸੰਦ ਦੇ ਯੋਗ ਉਮੀਦਵਾਰਾਂ ਨੂੰ ਮਦਦ ਅਤੇ ਖੁੱਲ ਕੇ ਵੋਟ ਦਾਨ ਕਰਨ।
ਐਸੋਸੀਏਸ਼ਨ ਦੇ ਸਤੇ ਦੇਸ਼ ਦੇ ਲੋਕਾਂ ਨੂੰ ਆਪਣੇ ਪਿਆਰ ਦਾ ਇਜਹਾਰ ਕਰਦਿਆਂ ਉਹਨਾਂ ਦੇ ਮੁੱਦਿਆਂ ਨੂੰ ਜੋ ਕਿ ਉਹਨਾਂ ਦੀ ਬਿਹਤਰ ਜਿੰਦਗੀ ਨਾਲ ਸਬੰਧਤ ਹਨ ਉਹਨਾਂ ਦੀ ਹਮਾਇਤ ਵਿੱਚ ਵੱਧ ਤੋਂ ਵੱਧ ਮਤਦਾਨ ਵੋਟਾਂ ਪਾਉਣ ਦੀਆਂ ਅਪੀਲ ਕਰਦੀ ਹੈ ਅੱਜ ਇਸ ਅਪੀਲ ਕੀਤੀ ਜਾਂਦੀ ਹੈ ਕਿ ਦੇਸ ਅੰਦਰ ਜਮਹੂਰੀ ਅਤੇ ਦੇਸ਼ ਦੀ ਸੰਵਿਧਾਨ ਦੀ ਰਾਖੀ ਲਈ ਬਿਨਾਂ ਡਰ ਅਤੇ ਬਿਨਾਂ ਪੱਖਪਾਤ ਦੇ ਆਪਣੇ ਵੋਟ ਅਧਿਕਾਰ ਦੀ ਖੁੱਲ ਕੇ ਬਿਨਾਂ ਲਾਲਚ ਵਰਤੋਂ ਕਰੀਏ ।
ਅੱਜ ਦੀ ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਸਰਬ ਸ੍ਰੀ ਹਰਭਜਨ ਸਿੰਘ ਜੀ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਜੀ ਪੱਟੀ ਤਰਨ ਤਾਰਨ ਹਰਮੇਸ਼ ਕਰੋੜੀ ਚੰਡੀਗੜ੍ਹ ਕਰਮ ਸਿੰਘ ਮੁੱਢੀ ਮੋਹਾਲੀ ਬੀਬੀ ਬੀਨਾ ਦੇ ਵੀ ਚੰਡੀਗੜ੍ਹ ਸ੍ਰੀਮਤੀ ਨਵਨੀਤ ਕੌਰ ਰਾਏ ਸ਼ਹੀਦ ਭਗਤ ਸਿੰਘ ਨਗਰ ਹੀਰਾ ਸਿੰਘ ਚੌਹਾਨ ਲੁਧਿਆਣਾ ਸਤਿੰਦਰ ਸਿੰਘ ਜਲੰਧਰ ਪ੍ਰੀਤਮ ਸਿੰਘ ਰੋਪੜ ਚਮਕੌਰ ਸਿੰਘ ਸ਼ਾਹਪੁਰ ਕਲਾਂ ਸੰਗਰੂਰ ਗੁਲਾਬ ਸਿੰਘ ਗੁਰੂ ਸਰ ਬਠਿੰਡਾ ਕੁਲਵਿੰਦਰ ਸਿੰਘ ਹੁਸ਼ਿਆਰਪੁਰ ਤੋਂ ਇਲਾਵਾ ਵੱਖ-ਵੱਖ ਜਿਲਿਆਂ ਦੇ ਪ੍ਰਧਾਨ ਅਤੇ ਸਕੱਤਰ ਸਾਮਲ ਹੋਏ
