ਕਿਸਾਨਾਂ ਨਾਲ ਖਿਲਵਾੜ ਦਾ ਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ : ਪਠਾਣਮਾਜਰਾ
ਸਨੌਰ/ਪਟਿਆਲਾ, 25 ਮਈ - ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕਈ ਪਿੰਡਾਂ ਵਿੱਚ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਲਗਾਤਾਰ ਜਾਰੀ ਰਖਦੇ ਹੋਏ ਵੱਖ ਵੱਖ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਹੈ, ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਪਠਾਣਮਾਜਰਾ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਅਤੇ ਕੈਪਟਨ ਪਰਿਵਾਰ ਦੀ ਸਿਆਸਤ ਆਖਰੀ ਪੰਨੇ 'ਤੇ ਖ਼ਤਮ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਿਸਾਨਾਂ ਨੇ ਫੇਲ ਕੀਤੀ। ਜੇਕਰ ਮੋਦੀ ਨੂੰ ਪੰਜਾਬ ਨਾਲ ਹਮਦਰਦੀ ਹੁੰਦੀ ਦੀ ਤਾਂ ਉਹ ਪੰਜਾਬ ਦੇ ਕਿਸਾਨਾਂ ਨੂੰ ਰੈਲੀ ਕਰਨ ਤੋਂ ਪਹਿਲਾਂ ਮਿਲਦੇ। ਕਾਲੇ ਕਾਨੂੰਨ ਪਾਸ ਕਰਕੇ ਫੇਰ ਉਸ ਨੂੰ ਰੱਦ ਕਰਨ ਦੀ ਗੱਲ ਆਖ ਕੇ ਕਿਸਾਨਾਂ ਨਾਲ ਖਿਲਵਾੜ ਕੀਤਾ ਹੈ। ਜਿਸ ਦਾ ਖਾਮਿਆਜ਼ਾ ਹੁਣ ਭਾਜਪਾ ਨੂੰ ਭੁਗਤਣਾ ਪੈਣਾ ਹੈ।
ਇਸ ਮੌਕੇ ਬਲਾਕ ਸੰਮਤੀ ਭੁਨਰਹੇੜੀ ਦੇ ਵਾਈਸ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਹਰਜਸ਼ਨ ਪਠਾਣਮਾਜਰਾ, ਹਰਦੇਵ ਸਿੰਘ ਘੜਾਮ, ਰਮਨ ਧਾਲੀਵਾਲ ਆਪ ਆਗੂ, ਜੱਸਾ ਸਿੰਘ ਸੰਧੂ, ਟਿੰਕੂ ਪੂਨੀਆਂ, ਮਨਿੰਦਰ ਸਿੰਘ ਫਰਾਂਸ ਵਾਲਾ, ਰਜਿੰਦਰ ਕੁਮਾਰ, ਗੁਰਪ੍ਰੀਤ ਸਿੰਘ ਗੁਰੀ ਪੀਏ, ਮੱਖਣ ਸਿੰਘ ਪੂਨੀਆਂ, ਜੱਸੀ ਹਸਨਪੁਰ, ਸਰਪੰਚ ਗੁਰਵਿੰਦਰ ਸਿੰਘ, ਕਰਮ ਸਿੰਘ ਨੰਬਰਦਾਰ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਤੇ ਵਰਕਰ ਮੌਜੂਦ ਸਨ।