ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਰੰਗੋਲੀ ਮੁਕਾਬਲੇ ਕਰਵਾਏ
ਨਵਾਂਸ਼ਹਿਰ - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗ੍ਰੀਨ ਇਲੈਕਸ਼ਨ ਮਨਾਉਣ ਲਈ ਅਰੰਭੀਆਂ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਰੰਗੋਲੀ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ। ਜਿਸ ਦਾ ਥੀਮ ਵੀ ਗ੍ਰੀਨ ਇਲੈਕਸ਼ਨ ਸੀ।

ਇਸ ਗਤੀਵਿਧੀ ਦੌਰਾਨ ਵਿਸ਼ੇਸ਼ ਤੌਰ 'ਤੇ ਪ੍ਰੋ. ਹਰਕੰਵਲ ਕੌਰ (ਐੱਸ.ਡੀ. ਕਾਲਜ ਜਲੰਧਰ) ਅਤੇ ਦਵਿੰਦਰ ਸਿੰਘ ਆਰਕੀਟੈਕਟ ਜਲੰਧਰ ਨੇ ਸ਼ਿਰਕਤ ਕੀਤੀ। ਇਨ੍ਹਾਂ ਰੰਗੋਲੀ ਮੁਕਾਬਲਿਆਂ 'ਚ ਕਿਰਨਦੀਪ ਕੌਰ, ਨਵਜੋਤ ਜੱਸਲ, ਅਨਮੋਲ ਕੌਰ ਤੇ ਨਵਜੋਤ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ ਅਤੇ ਦੀਪਿਕਾ ਨੂੰ ਹੌਸਲਾ ਅਫ਼ਜ਼ਾਈ ਇਨਾਮ ਦਿੱਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ। ਇਸ ਮੌਕੇ ਪ੍ਰੋ ਹਰਕੰਵਲ ਕੌਰ ਨੇ ਕਿਹਾ ਕਿ ਕਲਾ ਦੇ ਮਾਧਿਅਮ ਨਾਲ ਗ੍ਰੀਨ ਇਲੈਕਸ਼ਨ ਦੇ ਸੁਨੇਹੇ ਨੂੰ ਆਮ ਅਵਾਮ ਤੱਕ ਪਹੁੰਚਾਉਣਾ ਸਾਰਥਕ ਸਿੱਧ ਹੋਵੇਗਾ।
ਇਸ ਮੌਕੇ ਸੰਬੋਧਨ ਹੁੰਦਿਆਂ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਗ੍ਰੀਨ ਇਲੈਕਸ਼ਨ ਦੇ ਸੁਨੇਹੇ ਨੂੰ ਵਿਦਿਆਰਥੀ ਰੋਜ਼ਾਨਾ ਆਪਣੀ ਕਲਾ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਕਰ ਰਹੇ ਹਨ ਜੋ ਕਿ ਸ਼ਾਲਾਘਾਯੋਗ ਹੈ। ਇਸ ਮੌਕੇ ਡਾਕਟਰ ਇੰਦੂ ਰੱਤੀ, ਡਾਕਟਰ ਕੁਮਾਰੀ ਸਿਖਾ, ਪ੍ਰੋ. ਮੁਨੀਸ਼ ਸੰਧੀਰ, ਪ੍ਰੋ. ਕਿਸ਼ੋਰ, ਪ੍ਰੋ. ਤਲਵਿੰਦਰ ਕੌਰ, ਪ੍ਰੋ. ਦਿਲ ਨਿਵਾਜ਼, ਪ੍ਰੋ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।