ਬਸਪਾ ਕਹਿਣ ਵਿੱਚ ਨਹੀਂ, ਕਰਨ ਵਿੱਚ ਜਿਆਦਾ ਵਿਸ਼ਵਾਸ ਰੱਖਦੀ ਹੈ - ਭੈਣ ਮਾਇਆਵਤੀ

ਨਵਾਂਸ਼ਹਿਰ - ਅੱਜ ਭੈਣ ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਬਸਪਾ ਅਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਨੂੰ ਅੱਜ ਅੱਗ ਵਰਦੀ ਗਰਮੀ ਦੇ ਮੌਸਮ ਵਿੱਚ ਵੀ ਔਰਤਾਂ, ਬਜ਼ੁਰਗ, ਬੱਚੇ ਅਤੇ ਨੌਜਵਾਨ ਆਪਣੀ ਭੈਣ ਮਾਇਆਵਤੀ ਨੂੰ ਸੁਣਨ ਅਤੇ ਦੇਖਣ ਵਾਸਤੇ ਭਾਰੀ ਗਿਣਤੀ ਵਿੱਚ ਆਏ ਹੋਏ ਸਨ। ਜਿਹੜੇ ਕਿ ਸਵੇਰ ਤੋਂ ਹਰ ਇਕ ਨੇਤਾ ਸਮੇਤ ਤਿੰਨ ਵਜੇ ਤੱਕ ਮਾਇਆਵਤੀ ਜੀ ਦੀ ਇੱਕ ਇੱਕ ਗੱਲ ਸੁਣਦੇ ਰਹੇ।

ਨਵਾਂਸ਼ਹਿਰ  - ਅੱਜ ਭੈਣ ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਬਸਪਾ ਅਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਨੂੰ ਅੱਜ ਅੱਗ ਵਰਦੀ ਗਰਮੀ ਦੇ ਮੌਸਮ ਵਿੱਚ ਵੀ ਔਰਤਾਂ, ਬਜ਼ੁਰਗ, ਬੱਚੇ ਅਤੇ ਨੌਜਵਾਨ ਆਪਣੀ ਭੈਣ ਮਾਇਆਵਤੀ ਨੂੰ ਸੁਣਨ ਅਤੇ ਦੇਖਣ ਵਾਸਤੇ ਭਾਰੀ ਗਿਣਤੀ ਵਿੱਚ ਆਏ ਹੋਏ ਸਨ। ਜਿਹੜੇ ਕਿ ਸਵੇਰ ਤੋਂ ਹਰ ਇਕ ਨੇਤਾ ਸਮੇਤ ਤਿੰਨ ਵਜੇ ਤੱਕ ਮਾਇਆਵਤੀ ਜੀ ਦੀ ਇੱਕ ਇੱਕ ਗੱਲ ਸੁਣਦੇ ਰਹੇ। 
ਭੈਣ ਮਾਇਆਵਤੀ ਜੀ ਨੇ ਕਿਹਾ ਕਿ ਸਾਡੀ ਪਾਰਟੀ ਚੋਣਾਂ ਵਿੱਚ ਲਾਰੇ ਅਤੇ ਨਾਅਰੇ ਨਹੀਂ ਲਾਉਂਦੀ, ਪਰ ਇਸ ਤਰ੍ਹਾਂ ਸਾਡੀ ਚਾਰ ਚਾਰ ਵਾਰ ਉਤੱਰ ਪ੍ਰਦੇਸ਼ ਵਿੱਚ ਸਰਕਾਰ ਬਣੀ ਅਸੀਂ ਕੰਮ ਕਰਕੇ ਦਿਖਾਇਆ। ਸਾਡੀ ਪਾਰਟੀ ਕੰਮ ਕਰਨ ਵਿੱਚ ਵੱਧ ਵਿਸ਼ਵਾਸ ਰੱਖਦੀ ਹੈ, ਲਾਰੇ, ਨਾਅਰੇ ਲਾਉਣ ਵਿੱਚ ਨਹੀਂ, ਇਸ ਲਈ ਸਾਡਾ ਕੋਈ ਚੋਣ ਮੈਨੀਫੈਸਟੋ ਨਹੀਂ ਹੁੰਦਾ। ਪਰ ਅਸੀਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਜਦੋਂ ਕਿ ਬਾਕੀ ਪਾਰਟੀਆਂ ਜਿਵੇਂ ਕਿ ਕਾਂਗਰਸ ਪਾਰਟੀ, ਭਾਜਪਾ ਪਾਰਟੀ ਅਤੇ ਆਮ ਆਦਮੀ ਪਾਰਟੀ ਕਰਦੀਆਂ ਕੁੱਝ ਨਹੀਂ ਪਰ ਲਾਰੇ ਤੇ ਨਾਅਰੇ ਬਹੁਤ ਲਾਉਂਦੀਆਂ ਹਨ।
ਸਾਡੀ ਪਾਰਟੀ ਦਾ ਕੰਮ ਬੋਲਦਾ ਹੈ ਅਸੀਂ ਘੱਟ ਬੋਲਦੇ ਹਾਂ। ਜਿਸ ਤਰ੍ਹਾਂ ਹੁਣ ਸੈਂਟਰ ਵਿੱਚ ਭਾਜਪਾ ਦੀ ਸਰਕਾਰ ਹੈ, ਪੰਜਾਬ ਵਿੱਚ ਆਪ ਦੀ ਸਰਕਾਰ ਹੈ ਅਤੇ ਜਿਥੇ ਵੀ ਕਿਸੇ ਦੀ ਸਰਕਾਰ ਹੋਵੇ ਉਹਨਾਂ ਦਾ ਕਹਿਣਾ ਹੈ ਅਸੀਂ ਤੁਹਾਨੂੰ ਦਾਣੇ, ਬਿਜਲੀ ਫ੍ਰੀ ਦਿੰਦੇ ਹਾਂ, ਇਹ ਤੁਹਾਡੇ ਪੈਸੇ ਹਨ। ਇਸ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਜ਼ੋਰ ਨਹੀਂ ਲੱਗਦਾ। ਬਸ ਤੁਹਾਡਾ ਹੀ ਵੱਖ-ਵੱਖ ਵਸਤਾਂ ਖਰੀਦਣ ਤੇ ਦਿੱਤਾ ਹੋਇਆ ਟੈਕਸ ਹੈਂ ਜੋ ਤੁਹਾਡੇ ਉੱਤੇ ਅਹਿਸਾਨ ਦੇ ਤੌਰ ਤੇ ਖ਼ਰਚ ਕਰੀ ਜਾਂਦੇ ਹਨ। ਇਸ ਤਰ੍ਹਾਂ ਇਹ ਪਾਰਟੀਆਂ  ਹੇਰਾਫੇਰੀ ਕਰਦੀਆਂ ਹਨ, ਪਰ ਇਨਸਾਫ਼ ਨਹੀਂ ਕਰਦੀਆਂ ਹਨ। ਉਨ੍ਹਾਂ ਨੇ ਅਨੇਕਾਂ ਸਹੂਲਤਾਂ ਵੀ ਗਿਣਾਈਆਂ। ਉਨ੍ਹਾਂ ਨੇ ਸਾਰੇ ਜੁੜੇ ਇਕੱਠ ਨੂੰ ਅਪੀਲ ਕਰਦਿਆਂ ਕਿਹਾ ਕਿ ਬਸਪਾ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜੋ ਅਤੇ ਆਪਣੀ ਸਰਕਾਰ ਬਣਾਓ। 
ਇਸ ਮੌਕੇ ਤੇ ਡਾਕਟਰ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਨੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਸੋਨੇ ਦਾ ਮੁੱਕਟ ਭੇਂਟ ਕੀਤਾ। ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ  ਉਮੀਦਵਾਰ ਸ੍ਰੀ ਆਨੰਦਪੁਰ ਸਾਹਿਬ ਨੇ ਪੰਜਾਬ ਸਰਕਾਰ ਅਤੇ ਕਾਂਗਰਸ ਸਰਕਾਰ ਦੀਆਂ ਬਹੁਤ ਸਾਰੀਆਂ ਊਣਤਾਈਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਇੱਕ ਮੌਕਾ ਸਾਡੀ ਪਾਰਟੀ ਨੂੰ ਦੇ ਕੇ ਦੇ ਦੇਖੋ, ਬਾਕੀ ਸਭ ਪਾਰਟੀਆਂ ਨੂੰ ਤੁਸੀਂ ਪਰਖ਼ ਲਿਆ ਹੈ। ਇਹ ਪਾਰਟੀ ਕਿਸੇ ਇੱਕ ਵਰਗ ਦੀ ਨਹੀਂ, ਬਲਕਿ ਸਰਵਜਨ ਦੀ ਗੱਲ ਕਰਨ ਵਾਲੀ ਪਾਰਟੀ ਹੈ। ਐਡਵੋਕੇਟ ਬਲਵਿੰਦਰ ਕੁਮਾਰ, ਡਾਕਟਰ ਰਿੱਤੂ ਸਿੰਘ ਚੰਡੀਗੜ੍ਹ, ਐਡਵੋਕੇਟ ਰਣਜੀਤ ਸਿੰਘ, ਡਾਕਟਰ ਮੱਖਣ ਸਿੰਘ ਸੰਗਰੂਰ, ਨਿੱਕਾ ਸਿੰਘ ਬਠਿੰਡਾ ਸਮੇਤ ਬਾਕੀ ਵੀ ਸਾਰੇ ਉਮੀਦਵਾਰ ਹਾਜ਼ਰ ਸਨ। ਡਾਕਟਰ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਨੇ ਆਪਣੀਆ ਪ੍ਰਾਪਤੀਆ ਦਾ ਜ਼ਿਕਰ ਵੀ ਕੀਤਾ। 
ਰਣਵੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ, ਹਰਿਆਣਾ, ਚੰਡੀਗੜ੍ਹ, ਵਿਪਿਨ ਕੁਮਾਰ ਇੰਚਾਰਜ ਪੰਜਾਬ ਅਤੇ ਚੰਡੀਗੜ੍ਹ, ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਮੈਂਬਰ, ਰਾਜਾ ਰਾਮ ਸਾਬਕਾ ਰਾਜ ਸਭਾ ਮੈਂਬਰ, ਕੁਲਦੀਪ ਸਿੰਘ ਸਰਦੂਲਗੜ੍ਹ, ਮੀਨਾ ਰਾਣੀ, ਠੇਕੇਦਾਰ ਰਾਜਿੰਦਰ ਸਿੰਘ, ਗੁਰਲਾਲ ਸੈਲਾ, ਪ੍ਰਵੀਨ ਬੰਗਾ, ਗੁਰਨਾਮ ਸਿੰਘ ਸ਼ੇਰ ਪੁਰੀ, ਲਾਲ ਚੰਦ ਔਜਲਾ, ਤੀਰਥ ਸਿੰਘ, ਰਾਜਾ ਨੰਨਹੇੜੀਆ, ਲਾਲ ਸਿੰਘ ਸੁਹਲਾਣੀ, ਚਮਕੌਰ ਸਿੰਘ ਸਾਰੇ ਜਨਰਲ ਸਕੱਤਰ, ਸਰਬਜੀਤ ਸਿੰਘ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ, ਹਰਬਲਾਸ ਬਸਰਾ ਜਨਰਲ ਸਕੱਤਰ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ, ਗੁਰਦੇਵ ਕੌਰ ਵਾਇਸ ਪ੍ਰਧਾਨ, ਦਿਲਵੀਰ ਕੌਰ, ਰਵਿੰਦਰ ਮਹਿੰਮੀ ਉਪ ਪ੍ਰਧਾਨ ਸ਼ਹਿਰੀ, ਅਸ਼ੋਕ ਸੰਧੂ, ਚਰਨਜੀਤ ਚੰਨੀ, ਕੁਲਦੀਪ ਬਹਿਰਾਮ, ਤੀਰਥ ਕਲਸੀ, ਅਸ਼ੋਕ ਕੁਮਾਰ ਸਰਪੰਚ ਖੋਥੜਾ, ਜ਼ੋਰਾਵਰ ਬੋਧ, ਗੁਰਦਿਆਲ ਬੋਧ ਯੂ ਕੇ, ਬੀਬਾ ਚੰਚਲ ਕਨੇਡਾ, ਐਡਵੋਕੇਟ ਕੁਲਦੀਪ ਭੱਟੀ ਅਤੇ ਮਿਸ਼ਨਰੀ ਗਾਇਕ ਰਾਜ ਦਦਰਾਲ, ਐਸ ਐਸ ਆਜ਼ਾਦ, ਮਨੀ ਮਾਲਵਾ, ਕਰਨੈਲ ਦਰਦੀ, ਰਾਣੀ ਅਰਮਾਨ, ਪ੍ਰੇਮ ਲਤਾ , ਬਲਵਿੰਦਰ ਬਿੱਟੂ, ਕਮਲ ਤੱਲਣ, ਹਰਨਾਮ ਸਿੰਘ ਬਹਿਬਲਪੁਰੀ, ਗੀਤਕਾਰ ਰੱਤੂ ਰੰਧਾਵਾ ਅਤੇ ਸਤਪਾਲ ਸਾਹਲੋਂ ਆਪਣੇ-ਆਪਣੇ ਮਿਸ਼ਨਰੀ ਗੀਤ ਲੈ ਕੇ ਹਾਜ਼ਰੀ ਲਗਵਾਈ।