ਕਾਂਗਰਸ ਪਾਰਟੀ ਦੇ ਲੋਕ ਸਭਾ ਚੋਣ ਉਮੀਦਵਾਰ ਮਨੀਸ਼ ਤਿਵਾੜੀ ਜੀ (ਐੱਮ. ਪੀ.) ਨੇ ਅੱਜ ਚੰਡੀਗੜ੍ਹ ਸਾਈਂ ਇਨਕਲੇਵ ਸੁਸਾਇਟੀ, ਸੈਕਟਰ-49 ਦੇ ਨਿਵਾਸੀਆਂ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ ਸੰਸਦੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਚੋਣ ਉਮੀਦਵਾਰ ਮਨੀਸ਼ ਤਿਵਾੜੀ ਜੀ (ਐੱਮ. ਪੀ.) ਨੇ ਅੱਜ ਚੰਡੀਗੜ੍ਹ ਸਾਈਂ ਇਨਕਲੇਵ ਸੁਸਾਇਟੀ, ਸੈਕਟਰ-49 ਦੇ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।

ਚੰਡੀਗੜ੍ਹ ਸੰਸਦੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਚੋਣ ਉਮੀਦਵਾਰ ਮਨੀਸ਼ ਤਿਵਾੜੀ ਜੀ (ਐੱਮ. ਪੀ.) ਨੇ ਅੱਜ ਚੰਡੀਗੜ੍ਹ ਸਾਈਂ ਇਨਕਲੇਵ ਸੁਸਾਇਟੀ, ਸੈਕਟਰ-49 ਦੇ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।
ਸੋਸਾਇਟੀ ਦੀ ਤਰਫੋਂ ਸ਼੍ਰੀ ਸੋਮਨਾਥ ਜੀ, ਸ਼੍ਰੀ ਰਾਜੇਸ਼ ਭੱਟੀ ਜੀ ਅਤੇ ਸ਼੍ਰੀ ਜਗਦੀਸ਼ ਨਾਰੰਗ ਜੀ ਨੇ ਸ਼੍ਰੀ ਮਨੀਸ਼ ਤਿਵਾੜੀ ਜੀ ਦਾ ਫੁੱਲਾਂ ਦੇ ਹਾਰ ਅਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ।   ਉਨ੍ਹਾਂ ਕਾਂਗਰਸ ਪਾਰਟੀ ਦੀਆਂ ਭਵਿੱਖੀ ਯੋਜਨਾਵਾਂ ਅਤੇ ਚੋਣ ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਾਈਂ ਇਨਕਲੇਵ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸਾਧੂ ਰਾਮ ਜੀ, ਆਮ ਆਦਮੀ ਪਾਰਟੀ ਤੋਂ ਜੇ.ਜੇ ਸਿੰਘ ਜੀ, ਕੈਸ਼ੀਅਰ ਜਗਦੀਸ਼ ਨਾਰੰਗ ਜੀ, ਰਾਜੇਸ਼ ਭਾਟੀ ਜੀ, ਸਾਬਕਾ ਸਕੱਤਰ ਬੀ.ਕੇ.ਸੋਮਨਾਥ ਜੀ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ।

ਮਨੀਸ਼ ਤਿਵਾੜੀ ਜੀ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੀ ਰਹੇਗੀ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਮਸਲੇ ਉਨ੍ਹਾਂ ਦੇ ਸਾਹਮਣੇ ਲਿਖੇ ਹੋਏ ਹਨ ਅਤੇ ਉਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਹੱਲ ਕੀਤਾ ਜਾਵੇਗਾ।