ਹਰਪ੍ਰਭਮਹਿਲ ਸਿੰਘ ਹੋਏ ਪਰਿਵਾਰ ਸਮੇਤ ਆਪ ਚ ਸ਼ਾਮਿਲ
ਨਵਾਂਸ਼ਹਿਰ - ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੇ ਉੱਘੇ ਸਿਆਸੀ ਆਗੂ ਸਾਬਕਾ ਜ਼ਿਲਾ ਪ੍ਰਧਾਨ ਲੋਕ ਇਨਸਾਫ ਪਾਰਟੀ ਮੈਂਬਰ ਕੋਰ ਕਮੇਟੀ ਪੰਜਾਬ, ਚੇਅਰਮੈਨ ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਅਤੇ ਸਾਬਕਾ ਸਰਪੰਚ ਪਿੰਡ ਬਰਨਾਲਾ ਕਲਾ, ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਕੌਮੀ ਪੱਧਰ ਦੇ ਅਹੁਦਿਆਂ ਤੇ ਰਹੇ ਸਮਾਜ ਸੇਵੀ ਹਰਪ੍ਰਭਮਹਿਲ ਸਿੰਘ ਸਾਰੀਆਂ ਰਿਵਾਇਤੀ ਤੇ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਅੱਜ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਹਰਪ੍ਰਭਮਹਿਲ ਸਿੰਘ ਦੀ ਚੰਡੀਗੜ੍ਹ ਰੋਡ ਸਥਿਤ ਰਿਹਾਇਸ਼ ਬਰਨਾਲਾ ਹਾਊਸ ਵਿਖੇ ਅੱਜ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਉਰਫ ਬੱਲੂ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਜਿਲਾ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ, ਸਤਨਾਮ ਸਿੰਘ ਜਲਾਲਪੁਰ ਚੇਅਰਮੈਨ ਜਿਲਾ ਪਲੈਨਿੰਗ ਬੋਰਡ ਨਵਾਂ ਸ਼ਹਿਰ ਅਤੇ ਹੋਰ ਵੱਡੀ ਗਿਣਤੀ ਵਿੱਚ ਆਪ ਦੇ ਆਗੂਆਂ ਨੇ ਹਰਪ੍ਰਭਮਹਿਲ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਇਸ ਮੌਕੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਆਪ ਦੇ ਸੰਸਦੀ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਮਲਵਿੰਦਰ ਸਿੰਘ ਕੰਗ ਨੇ ਹਰਪ੍ਰਭਮਹਿਲ ਸਿੰਘ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਉਹਨਾਂ ਕਿਹਾ ਕਿ ਪਾਰਟੀ ਆਪਣੇ ਹਰ ਵਰਕਰ ਅਤੇ ਅਹੁਦੇਦਾਰ ਨੂੰ ਬਣਦਾ ਮਾਨ ਸਨਮਾਨ ਦੇਵੇਗੀ ਇਸ ਮੌਕੇ ਹਰਪ੍ਰਭਮਹਿਲ ਸਿੰਘ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਦੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਹਰ ਜਿੰਮੇਵਾਰੀ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੌਕੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਚਮਨ ਸਿੰਘ ਭਾਨ ਮਜਾਰਾ, ਗਗਨ ਅਗਨੀਹੋਤਰੀ ਚੇਅਰਮੈਨ, ਸਤਨਾਮ ਸਿੰਘ ਜਲਾਲਪੁਰ, ਡਾਕਟਰ ਕਮਲਜੀਤ, ਕੋਆਰਡੀਨੇਟਰ ਹਰਜਿੰਦਰ ਕੌਰ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਸੁਖਰਾਜ ਸਿੰਘ ਤੇ ਐਡਵੋਕੇਟ ਅਮਨਦੀਪ ਸਿੰਘ ਤੋਂ ਇਲਾਵਾ ਬਲਵਿੰਦਰ ਕੁਮਾਰ ਸਾਬਕਾ ਕੌਂਸਲਰ, ਦਵਿੰਦਰ ਕੁਮਾਰ, ਸੁਰਜੀਤ ਸਿੰਘ ਘੱਕੇਵਾਲ, ਜੋਗਾ ਸਿੰਘ ਚੂਰਪੁਰ, ਰੇਸ਼ਮ ਸਿੰਘ ਚੂੜਪੁਰ, ਮਹਿੰਦਰ ਸਿੰਘ ਬਰਨਾਲਾ ਕਲਾਂ, ਸਰਪੰਚ ਅਜੀਤ ਸਿੰਘ ਬਰਨਾਲਾ ਕਲਾਂ, ਚੈਨ ਸਿੰਘ, ਸਤਸਰੂਪ ਸਿੰਘ ਪੰਚ, ਅੰਮ੍ਰਿਤ ਪਾਲ ਸਿੰਘ, ਗੁਰਜੋਤ ਸਿੰਘ, ਗੁਰਦੀਪ ਸਿੰਘ, ਹਰਦਲਜੀਤ ਸਿੰਘ, ਜਸਬੀਰ ਸਿੰਘ ਪੰਚ ਹਰਦਿਆਲ ਸਿੰਘ ਸਾਬਕਾ ਪੰਚ, ਕਿਸ਼ਨ ਸਿੰਘ ਆਕਲਿਆਣਾ ,ਠਾਖਰ ਸਿੰਘ, ਸੰਦੀਪ ਸਿੰਘ, ਹਰਮਨਜੀਤ ਸਿੰਘ ਬਰਨਾਲਾ ਕਲਾਂ, ਮਨਜੀਤ ਸਿੰਘ, ਅਵਤਾਰ ਸਿੰਘ,ਅਮਰੀਕ ਸਿੰਘ, ਜਰਨੈਲ ਸਿੰਘ ਜਸਬੀਰ ਸਿੰਘ ਪੰਚ, ਸੁਰਿੰਦਰ ਸਿੰਘ ਸੈਂਭੀ , ਸੁੱਚਾ ਸਿੰਘ, ਅਮਰਜੀਤ ਸਿੰਘ, ਜੋਗਾ ਸਿੰਘ, 'ਇੰਨਸਾਫ ਦੀ ਆਵਾਜ਼' ਪਾਰਟੀ ਤੋਂ ਡਾਕਟਰ ਕੁਲਦੀਪ ਰਾਜ ਬੰਗਾ, ਦਿਲਬਾਗ ਸਿੰਘ, ਅਮਰੀਕ ਸਿੰਘ ਪਠਲਾਵਾ, ਰਣਜੀਤ ਸਿੰਘ ਨਵਾਂ ਸ਼ਹਿਰ, ਗੁਰਦੀਪ ਸਿੰਘ ਦੋਆਬਾ, ਮਲਕੀਤ ਸਿੰਘ ਖਮਾਂਚੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਸਮਰੱਥਕ ਹਾਜਰ ਸਨ।