ਬਾਬਾ ਟੈਹਕੂ ਸ਼ਾਹ ਦਰਬਾਰ ਦਾ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ

ਮਾਹਿਲਪੁਰ - ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਮਹਿਮਦਵਾਲ ਕਲਾਂ ਵਿੱਚ ਬਾਬਾ ਟੈਹਕੂ ਸ਼ਾਹ ਦੇ ਦਰਬਾਰ ਦਾ ਸਲਾਨਾ ਮੇਲਾ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਬੜੀ ਧੂਮ ਧਾਮ ਨਾਲ ਗੁਰਬਚਨ ਦਾਸ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਵਾਲਾਂ ਰਾਗੀਆਂ ਅਤੇ ਨਕਲਾਂ ਵਾਲਿਆਂ ਨੇ ਖੂਬ ਰੌਣਕਾਂ ਲਾਈਆਂ l ਦਾਨੀ ਸੱਜਣਾਂ ਵੱਲੋਂ ਭਰਪੂਰ ਸਹਿਯੋਗ ਦੇ ਕੇ ਮੇਲੇ ਨੂੰ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਦਰਬਾਰ ਵਿੱਚ ਪਹੁੰਚੀ ਸਾਧ ਸੰਗਤ ਲਈ ਛਬੀਲ ਅਤੇ ਲੰਗਰ ਵਰਤਾਇਆ ਗਿਆl ਝੰਡਾ ਚੜਾਉਣ ਉਪਰੰਤ ਮਾਲ ਜਾਣ ਦੀ ਸੁਖ ਵਾਸਤੇ ਅਰਦਾਸ ਬੇਨਤੀ ਕੀਤੀ ਗਈ।

ਮਾਹਿਲਪੁਰ - ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਮਹਿਮਦਵਾਲ ਕਲਾਂ ਵਿੱਚ ਬਾਬਾ ਟੈਹਕੂ ਸ਼ਾਹ ਦੇ ਦਰਬਾਰ ਦਾ ਸਲਾਨਾ ਮੇਲਾ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਬੜੀ ਧੂਮ ਧਾਮ ਨਾਲ ਗੁਰਬਚਨ ਦਾਸ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਵਾਲਾਂ ਰਾਗੀਆਂ ਅਤੇ ਨਕਲਾਂ ਵਾਲਿਆਂ ਨੇ ਖੂਬ ਰੌਣਕਾਂ ਲਾਈਆਂ l ਦਾਨੀ ਸੱਜਣਾਂ ਵੱਲੋਂ ਭਰਪੂਰ ਸਹਿਯੋਗ ਦੇ ਕੇ ਮੇਲੇ ਨੂੰ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਦਰਬਾਰ ਵਿੱਚ ਪਹੁੰਚੀ ਸਾਧ ਸੰਗਤ ਲਈ ਛਬੀਲ ਅਤੇ ਲੰਗਰ ਵਰਤਾਇਆ ਗਿਆl ਝੰਡਾ ਚੜਾਉਣ ਉਪਰੰਤ ਮਾਲ ਜਾਣ ਦੀ ਸੁਖ ਵਾਸਤੇ ਅਰਦਾਸ ਬੇਨਤੀ ਕੀਤੀ ਗਈ। ਇਸ ਮੇਲੇ ਵਿੱਚ ਐਸ ਸੀ ਕਾਰਪੋਰੇਸ਼ਨ ਦੇ ਚੇਅਰਮੈਨ ਹਰਮਿੰਦਰ ਸਿੰਘ ਸੰਧੂ ਉਚੇਚੇ ਤੌਰ ਤੇ ਹਾਜ਼ਰ ਹੋਏ l ਉਹਨਾਂ ਸਹਿਯੋਗੀ ਸੱਜਣਾਂ ਨੂੰ ਸਿਰੋਪਾਓ ਭੇਂਟ ਕੀਤੇ l ਗੁਰਦੀਪ ਚੰਦ ਵੱਲੋਂ ਇਲਾਕੇ ਦੀਆਂ ਮੰਗਾਂ ਵਿੱਚ ਮੁਹੱਲਾ ਕਲੀਨਿਕ ਅਤੇ ਸਕੂਲ ਸਟਾਫ ਦੀ ਕਮੀ ਪੂਰੀ ਕਰਨ ਦੀ ਮੰਗ ਕੀਤੀ ਗਈ  l ਇਸ ਮੌਕੇ ਸਰਪੰਚ ਅਮਰਜੀਤ ਸਿੰਘ, ਨਿਰੰਜਨ ਸਿੰਘ, ਰਾਜ ਮੱਲ, ਬਲਜਿੰਦਰ ਸਿੰਘ, ਸੰਜੀਵ ਕੁਮਾਰ, ਹਨੀ ਮੱਲ, ਅਮਿਤ ਮਾਨ, ਭੁਪਿੰਦਰ ਭਿੰਦਾ, ਅਮਨੀ ਠੇਕੇਦਾਰ, ਮਾਣਾ,ਜਸਵਿੰਦਰ, ਗੁਰਪਾਲ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ ਨੇ ਭਰਪੂਰ ਹਾਜ਼ਰੀ ਲਗਵਾਈl ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਆਈਆਂ ਹੋਈਆਂ ਸੰਗਤਾਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਟੈਹਕੂ ਸ਼ਾਹ ਨੇ ਸਾਰੀ ਉਮਰ ਲੋਕ ਭਲਾਈ ਕਾਰਜਾਂ ਦੇ ਲੇਖੇ ਲਾਈl ਉਨਾਂ ਹਮੇਸ਼ਾ ਇਮਾਨਦਾਰੀ ਨਾਲ ਕਿਰਤ ਕਰਨ ਦਾ ਪ੍ਰਚਾਰ ਕੀਤਾ ਅਤੇ ਕਿਹਾ ਕਿ ਜਿਹੜਾ ਵਿਅਕਤੀ ਸਰਬੱਤ ਦਾ ਭਲਾ ਕਰਦਾ ਹੈ ਉਸ ਦਾ ਭਲਾ ਖੁਦ ਬਖੁਦ ਹੁੰਦਾ ਹੈ । ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਗੁਰਬਚਨ ਦਾਸ ਨੇ ਦੱਸਿਆ ਕਿ ਐਨਆਰਆਈ ਭਰਾਵਾਂ ਨੇ ਵਿਸ਼ੇਸ਼ ਸਹਿਯੋਗ ਦੇ ਕੇ ਮੇਲੇ ਨੂੰ ਕਾਮਯਾਬ ਕੀਤਾ।