ਗਰੀਨ ਇਲੈਕਸ਼ਨ ਤਹਿਤ ਘਰ ਘਰ ਜਾ ਕੇ ਲੋਕਾ ਨੂੰ ਸਵੀਪ ਨੋਡਲ ਅਫਸਰ ਵਲੋ ਇਸ ਵਾਰ ਪਝੱਤਰ ਪਾਰ ਦੇ ਨਾਲ ਨਾਲ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।

ਨਵਾਂਸ਼ਹਿਰ 23-05-2024 - ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ.ਅਕਸਿਤਾ ਗੁਪਤਾ ਆਈ . ਏ.ਐਸ.ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਜੀ ਦੀਆ ਹਦਾਇਤਾ ਅਨੁਸਾਰ ਸਵੀਪ ਨੋਡਲ ਅਫਸਰ ਤਰਸੇਮ ਲਾਲ ਨੇ ਲੋਕ ਸਭਾ ਚੋਣਾਂ 2024 ਸੰਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾ -2024 ਨੂੰ “ ਸਾਡਾ ਮਿਸ਼ਨ-ਗ੍ਰੀਨ ਇਲੈਕਸ਼ਨ” ਵਜ਼ੋਂ ਮਨਾਇਆ ਜਾ ਰਿਹਾ ਹੈ|

 ਜਿਸ ਤਹਿਤ ਉਨ੍ਹਾਂ ਬੂਥ ਨੰਬਰ 91 ਦੇ ਵੋਟਰਾ ਨੂੰ  ਕਿਹਾ ਕਿ ਉਹ ਆਪਣੇ ਪਰਵਿਾਰਕ ਮੈਂਬਰਾਂ, ਆਂਢ-ਗੁਆਂਢ, ਰਿਸ਼ਤੇਦਾਰਾਂ ਅਤੇ ਗਲ਼ੀ-ਮੁਹੱਲੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਹਿਲੀ ਜੂਨ ਨੂੰ ਲੋਕਤੰਤਰ ਦੇ ਮਹਾਂਉਤਸਵ ਮੌਕੇ ਉਹ ਵੋਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਇੱਕ-ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਉਹ ਖੁਦ ਵੀ ਇੱਕ-ਇੱਕ ਪੌਦਾ ਜਰੂਰ ਲਗਾਉਣ ।ਇਸ ਇਲੈਕਸ਼ਨ ਦੌਰਾਨ ਪਲਾਸਟਿਕ ਜਾਂ ਪਲਾਸਟਿਕ ਤੋਂ ਬਣੇ ਪਦਾਰਥਾਂ ਦੀ ਵਰਤੋਂ ਨੂੰ ਵੀ ਘੱਟ ਤੋਂ ਘੱਟ ਕਰਨਾ , ਕਣਕ ਜਾਂ ਪਰਾਲ਼ੀ ਦੇ ਨਾੜ ਨੂੰ ਅੱਗ ਲਾਉਣਾ ਬੰਦ ਕਰਨਾ, ਹਵਾ ਪਾਣੀ ਮਿੱਟੀ, ਦੀ ਸੰਭਾਲ਼ ਕਰਨਾ ਅਤੇ ਓਰਗੈਨਿਕ ਅਤੇ ਜੈਵਿਕ ਖਾਦਾਂ ਨੂੰ ਵਰਤੋਂ ਵਿੱਚ ਲਿਆਉਣ ਨੂੰ  ਯਕੀਨੀ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ।
ਇਲੈਕਸ਼ਨ 2024 ਦਾ ਮੁੱਖ ਸਲੋਗਨ “ ਸਾਡੀ ਵੋਟ ਹਰੀ ਭਰੀ ਵੋਟ” ਰੱਖਿਆ ਗਿਆ ਹੈ ਜਿਸ ਬਾਰੇ ਸਮੂਹ ਵੋਟਰਾ ਨੂੰ ਸਵੀਪ  ਨੋਡਲ ਅਫਸਰ ਨੇ ਹਰ ਇੱਕ ਵੋਟ ਪੋਲ ਕਰਵਾਉਣ ਤੋ ਬਾਅਦ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਰਾਣਾ ਜੀ ਪਰਮਜੀਤ ਕੌਰ ,ਪਿਅੰਕਾ,ਮਮਤਾ,ਸੀਮਾ ਰਾਣੀ,ਅਮਨਦੀਪ ਕੌਰ,ਬਲਵੀਰ ਕੌਰ,ਲਵਲੀ,ਸੱਤਿਆ , ਸੁਰੈਨਾ ਸੂਰੈਨਾ ਸਿਧੂ ਵਲੋ ਸਨ।