ਰੋਟਰੀ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਸਨੇਹ ਜੈਨ ਨੇ ਮੀਟਿੰਗ ਕੀਤੀ

ਹੁਸ਼ਿਆਰਪੁਰ - ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੀ ਵਿਸ਼ੇਸ਼ ਬੈਠਕ ਵਿੱਚ ਚੁਣੇ ਗਏ ਪ੍ਰਧਾਨ ਸਨੇਹ ਜੈਨ ਦੀ ਪ੍ਰਧਾਨਗੀ ਵਿੱਚ ਇਕ ਜਰੂਰੀ ਮੀਟਿੰਗ ਰੋਟਰੀ ਭਵਨ ਵਿਖੇ ਹੋਈ। ਜਿਸ ਵਿੱਚ ਰੋਟਰੀ ਕਲੱਬ ਦੇ ਮੈਂਬਰ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸ਼ਾਮਿਲ ਹੋਏ। ਕਲੱਬ ਵੱਲੋਂ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਦੀ ਪ੍ਰਿੰਸੀਪਲ ਲਲਿਤਾ ਅਰੋੜਾ ਜੋ ਕਿ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਲੁਧਿਆਣਾ ਪ੍ਰੋਮੋਟ ਹੋ ਕਿ ਗਏ ਹਨ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਕਲੱਬ ਸਚਿਵ ਰਜਿੰਦਰ ਮੋਦਗਿਲ ਨੇ ਦੱਸਿਆ ਕਿ ਰੋਟਰੀ ਕਲੱਬ ਦੇ ਨਾਲ ਮੈਡਮ ਲਲਿਤਾ ਅਰੋੜਾ ਦੇ ਨਿਘੇ ਸੰਬੰਧ ਸਨ ਅਤੇ ਰੋਟਰੀ ਕਲੱਬ ਨੇ ਰੇਲਵੇ ਮੰਡੀ ਸਕੂਲ ਵਿੱਚ ਅਨੇਕਾਂ ਪ੍ਰੋਜੈਕਟ ਲਗਾਏ। ਮੈਡਮ ਲਲਿਤਾ ਅਰੋੜਾ ਦਾ ਸਕੂਲ ਪ੍ਰਬੰਧਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਤਜਰਬੇ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਇਹਨਾ ਨੂੰ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਬਣਾ ਕਿ ਲੁਧਿਆਣਾ ਵਿਖੇ ਲਗਾਇਆ ਹੈ। ਮੈਡਮ ਅਰੋੜਾ ਨੇ ਰੋਟਰੀ ਕਲੱਬ ਮੈਂਬਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ। ਜਿਨਾਂ ਨੇ ਸਮੇਂ ਸਮੇਂ ਤੇ ਉਹਨਾ ਦੇ ਸਕੂਲ ਨੂੰ ਮੱਦਦ ਕੀਤੀ ਅਤੇ ਅੱਜ ਆਪਣੀ ਬੈਠਕ ਵਿੱਚ ਸਨਮਾਨਿਤ ਕੀਤਾ। 
ਇਸ ਮੌਕੇ ਤੇ ਰੋਟੇਰੀਅਨ ਜੀ.ਐਸ. ਬਾਵਾ, ਸੁਰਿੰਦਰ ਵਿੱਜ, ਅਰੁਣ ਜੈਨ, ਸੰਜੀਵ ਅਰੋੜਾ, ਸਨੇਹ ਜੈਨ, ਰਜਿੰਦਰ ਮੋਦਗਿਲ, ਰਵੀ ਜੈਨ, ਅਸ਼ੋਕ ਜੈਨ, ਡਾਕਟਰ ਰਣਜੀਤ, ਸੰਜੀਵ ਕੁਮਾਰ, ਹੈਪੀ ਆਹਲੂਵਾਲਿਆਂ, ਐਚ.ਐਸ. ਵਿਰਕ, ਦੀਪਕ ਬਹਲ, ਅਰਵਿੰਦ ਸੂਦ, ਚੰਦਰ ਸ਼ਰੀਨ, ਡਾਕਟਰ ਸ਼ੁਭਕਰਮਨਜੀਤ ਸਿੰਘ ਬਾਵਾ ਆਦਿ ਹਾਜ਼ਿਰ ਸਨ।