ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਰੋਸ ਧਰਨਾ ਦਿੱਤਾ ਗਿਆ।

ਨਵਾਂਸ਼ਹਿਰ 22-5-2024 - ਅੱਜ ਮਿਤੀ 22-5-2024 ਨੂੰ ਪੈਨਸ਼ਨਰਜ਼ ਐਸੋਸੀਏਸ਼ਨ Pspcl/Tcl ਦੇ ਸਰਕਲ ਪ੍ਰਧਾਨ ਨਰਿੰਦਰ ਮੈਹਤਾ ਦੀ ਅਗਵਾਈ ਵਿਚ ਸੂਬਾ ਕਮੇਟੀ ਦੇ ਸੱਦੇ ਤੇ ਸਰਕਲ ਨਵਾਂਸ਼ਹਿਰ ਅੱਗੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਸਰਕਲ ਨਵਾਂਸ਼ਹਿਰ ਅਧੀਨ ਪੈਂਦੀਆਂ ਚੌਹਾਂ ਡਵੀਜ਼ਨਾਂ ਗੁਰਾਇਆ, ਬੰਗਾ, ਨਵਾਂਸ਼ਹਿਰ ਅਤੇ ਗੜਸ਼ੰਕਰ ਤੋਂ ਬਹੁਗਿਣਤੀ ਚ ਪੈਨਸ਼ਨਰਜ਼ ਨੇ ਭਾਗ ਲਿਆ।

ਨਵਾਂਸ਼ਹਿਰ 22-5-2024 - ਅੱਜ ਮਿਤੀ 22-5-2024 ਨੂੰ ਪੈਨਸ਼ਨਰਜ਼ ਐਸੋਸੀਏਸ਼ਨ Pspcl/Tcl ਦੇ ਸਰਕਲ ਪ੍ਰਧਾਨ ਨਰਿੰਦਰ  ਮੈਹਤਾ ਦੀ ਅਗਵਾਈ ਵਿਚ ਸੂਬਾ ਕਮੇਟੀ ਦੇ ਸੱਦੇ ਤੇ ਸਰਕਲ ਨਵਾਂਸ਼ਹਿਰ ਅੱਗੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਸਰਕਲ ਨਵਾਂਸ਼ਹਿਰ ਅਧੀਨ ਪੈਂਦੀਆਂ  ਚੌਹਾਂ ਡਵੀਜ਼ਨਾਂ ਗੁਰਾਇਆ, ਬੰਗਾ, ਨਵਾਂਸ਼ਹਿਰ ਅਤੇ ਗੜਸ਼ੰਕਰ ਤੋਂ ਬਹੁਗਿਣਤੀ ਚ ਪੈਨਸ਼ਨਰਜ਼ ਨੇ ਭਾਗ ਲਿਆ। 
ਇਸ ਧਰਨੇ ਨੂੰ ਕੁਲਵਿੰਦਰ ਅਟਵਾਲ, ਜਗਦੀਸ਼ ਚੰਦਰ, ਮਦਨ ਲਾਲ, ਬਲਵੀਰ ਦੁਸਾਂਝ, ਕਸ਼ਮੀਰੀ ਲਾਲ, ਅਮਰ ਸਿੰਘ, ਰਵਿੰਦਰ ਰਾਹੋਂ,ਸਰਦਾਰਾ ਸਿੰਘ,  ਸਵਰਨ ਸਿੰਘ, ਕਮਲ ਦੇਵ, ਨਿਰੰਜਨ ਸਿੰਘ, ਸ਼ੰਭੂ ਰਾਹੋਂ, ਮਹਿੰਦਰ ਲਾਲ, ਸੁਰਜੀਤ ਚਰਾਨ,ਬਲਵੀਰ, ਹੁਸਨ ਭਾਟੀਆ, ਅਮਰੀਕ ਸਿੰਘ ਔੜ,ਮੂਲ ਰਾਜ, ਸ਼ਾਦੀ ਰਾਮ ਸਲੋਹ, ਗੁਰਮੁਖ ਸਿੰਘ, ਸੰਜੀਵ ਕੁਮਾਰ, ਵਿਜੇ ਕੁਮਾਰ, ਸੁਰਿੰਦਰ ਲਾਖਾ,ਆਦਿ ਆਗੂਆਂ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਦੇ ਬੈਨਰ ਹੇਠ ਬੀਤੇ ਸਮੇਂ ਦੌਰਾਨ ਥੋੜੇ -2 ਬੱਖਵੇ ਨਾਲ ਚੰਡੀਗੜ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਪੰਜਾਬ  ਪੱਧਰ ਦੇ ਲਾ-ਮਿਸਾਲ ਧਰਨੇ ਦਿੱਤੇ ਗਏ। 
ਇਹਨਾਂ ਦਿਤੇ ਧਰਨਿਆਂ ਮੌਕੇ ਸਰਕਾਰ ਵੱਲੋਂ ਮੰਗ ਪੱਤਰ ਲੈਣ ਆਏ ਅਧਿਕਾਰੀਆਂ ਵੱਲੋਂ ਸਰਕਾਰ  ਨਾਲ ਫੋਨ ਦੁਆਰਾ ਸੰਪਰਕ ਕਰਕੇ ਮੀਟਿੰਗਾਂ ਕਰਾਉਣ ਦਾ ਸਮਾਂ ਨਿਰਧਾਰਤ ਕੀਤਾ ਜਾਂਦਾ ਰਿਹਾ। ਪ੍ਰੰਤੂ ਪੰਜਾਬ ਸਰਕਾਰ ਮੀਟਿੰਗਾਂ ਦਾ ਸਮਾਂ ਤੈਹ ਕਰਨ ਦੇ ਬਾਵਜੂਦ ਮੀਟਿੰਗਾਂ ਨਹੀ ਕਰ ਰਹੀ ਅਤੇ ਮੀਟਿੰਗਾਂ ਤੋਂ ਭੱਜ ਰਹੀ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਡੀਆਂ ਮੰਗਾਂ  ਹੱਲ ਕਰਨ ਬਾਰੇ ਸਰਕਾਰ ਦੀ ਮਨਸਾ ਠੀਕ ਨਹੀਂ ਹੈ।ਜਦਕਿ ਪੰਜਾਬ ਦੇ ਨਾਲ ਲਗਦੇ ਰਾਜਾਂ ਵਲੋਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੂੰ 1-1-16 ਤੋਂ ਹੁਣ ਤੱਕ ਦੀਆਂ ਕਿਸ਼ਤਾਂ ਅਤੇ ਕਿਸ਼ਤਾਂ ਦੇ ਬਕਾਇਆਂ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ,ਤਾਂ ਪੰਜਾਬ ਵਿਚ ਕਿਉਂ ਨਹੀਂ ? 
ਪੰਜਾਬ ਸਰਕਾਰ ਦੇ ਇਸ ਘੁੱਟਿਆ ਵਤੀਰੇ ਖਿਲਾਫ ਪੈਨਸ਼ਨਰਜ਼ ਵਲੋਂ ਜੋਰਦਾਰ ਨਾਹਰੇ ਬਾਜੀ ਕਰਦੇ ਹੋਏ ਕਿਹਾ ਕਿ 1-1-16 ਤੋਂ ਡੀ ਏ ਦੀਆਂ ਕਿਸ਼ਤਾਂ ਦੇ ਬਕਾਏ ਨਹੀਂ ਤਾਂ ਵੋਟ ਨਹੀਂ। ਪੈਂਡਿੰਗ ਪਈਆਂ ਡੀ ਏ ਦੀਆਂ ਕਿਸ਼ਤਾਂ ਨਹੀ ਤਾਂ ਵੋਟ ਨਹੀਂ।  2.59 ਦਾ ਫੈਕਟਰ ਨਹੀ ਤਾਂ ਵੋਟ ਨਹੀਂ। ਯਕ-ਮੁਕਤ ਪੈਨਸ਼ਨਰੀ ਲਾਭ ਦਾ ਭੁਗਤਾਨ ਨਹੀਂ ਤਾਂ ਵੋਟ ਨਹੀਂ ਦੇ ਨਾਹਰੇ ਲਾਕੇ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਅਸ਼ਵਨੀ ਕੁਮਾਰ ਗੜ੍ਹਸ਼ੰਕਰ ਨੇ ਬਾਖੂਬੀ ਨਿਭਾਈ।