ਡਾ. ਏ. ਕੇ ਨੰਦਾ ਕੇਸੀ ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਬਣੇ

ਨਵਾਂਸ਼ਹਿਰ - ਕੇਸੀ ਕਾਲਜ ਆੱਫ਼ ਇੰਜੀਨੀਅਰਿੰਗ ਅਤੇ ਆਈ.ਟੀ. ਵਿਖੇ ਪ੍ਰੋ. ਡਾ. ਅਨਿਲ ਕੁਮਾਰ ਨੰਦਾ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ ਹੈ। ਡਾ. ਨੰਦਾ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਐਮ.ਟੈਕ ਅਤੇ ਥਾਪਰ ਯੂਨੀਵਰਸਿਟੀ, ਪਟਿਆਲਾ ਤੋਂ ਸਿਵਲ ਇੰਜੀਨੀਅਰਿੰਗ ’ਚ ਪੀ.ਐਚ.ਡੀ. ਕੀਤੀ ਹੈ। ਉਹਨਾਂ ਕੋਲ ਅਧਿਆਪਨ ਦਾ ਕਰੀਬ 20 ਸਾਲ ਦਾ ਤਜਰਬਾ ਹੈ।

ਹੁਣ ਤੱਕ ਉਨ੍ਹਾਂ ਦੇ 26 ਪੇਪਰ ਰੈਪਿਊਟਿਡ ਜਨਰਲ ਲਈ ਛਪੇ ਹਨ ਅਤੇ ਇੱਕ ਪੇਪਰ ਨੂੰ ਇੰਟਰਨੈਸ਼ਨਲ ਕਾਨਫਰੰਸ ’ਚ ਬੈਸਟ ਪੇਪਰ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇੱਕ ਪੇਪਰ ਬੁਕ ਚੇਪਟਰ ਦੇ ਤੌਰ ਤੇ ਸਿਪਰਿੰਗ ਨੇਚਰ ਜਰਨਲ ’ਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।  ਉਨ੍ਹਾਂ ਨੇ ਵੱਖੋ-ਵੱਖ ਕਾਲਜਾਂ ’ਚ ਪ੍ਰਿੰਸੀਪਲ, ਡੀਨ ਅਕਾਦਮਿਕ, ਐਚ.ਓ.ਡੀ., ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ, ਇੰਜੀਨੀਅਰ ਕੰਸਲਟੈਂਟ ਅਤੇ ਹੋਰ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ। ਕਾਲਜ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਉਹ ਆਪਣਾ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਣਗੇ। ਡਾ. ਨੰਦਾ ਨੇ ਕਿਹਾ ਕਿ ਉਹ ਕਾਲਜ ’ਚ ਮੌਖਿਕ (ਜ਼ੁਬਾਨੀ) ਦੇ ਨਾਲ-ਨਾਲ ਪ੍ਰੈਕਟਲੀ ਸਿੱਖਿਆ ’ਤੇ ਵੀ ਜ਼ੋਰ ਦੇਣਗੇ। 
ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਕਿਹਾ ਕਿ ਡਾ.ਏ.ਕੇ. ਨੰਦਾ ਦੇ ਕਾਲਜ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਨਾ ਸਿਰਫ਼ ਕਾਲਜ ਵਿੱਚ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਹੋਵੇਗਾ ਸਗੋਂ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਵੀ ਮਿਲੇਗਾ।  ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਦੱਸਿਆ ਕਿ ਡਾ. ਨੰਦਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਕਾਲਜ ’ਚ ਅਧਿਆਪਨ, ਪ੍ਰੈਕਟੀਕਲ ਅਤੇ ਨੌਕਰੀ ਦੀ ਪਲੇਸਮੈਂਟ ਵਿਚ ਵੀ ਵਾਧਾ ਹੋਵੇਗਾ ।