ਬਜਾਜ ਤੇ ਰਾਠੀ ਨੇ ਐਨ. ਕੇ. ਸ਼ਰਮਾ ਦੇ ਹੱਕ 'ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ
ਪਟਿਆਲਾ, 20 ਮਈ - ਪਟਿਆਲਾ ਸ਼ਹਿਰੀ ਹਲਕੇ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਦੀ ਅਗਵਾਈ ਹੇਠ ਅਕਾਲੀ ਦਲ ਦੀ ਟੀਮ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗਣ ਦੀ ਚੋਣ ਪ੍ਰਚਾਰ ਮੁਹਿੰਮ ਵਿੱਢੀ ਗਈ। ਇਸ ਮੌਕੇ ਅਮਰਿੰਦਰ ਸਿੰਘ ਬਜਾਜ ਤੇ ਅਮਿਤ ਰਾਠੀ ਨੇ ਦੱਸਿਆ ਕਿ ਉਹਨਾਂ ਨੇ ਸ਼ਹਿਰ ਦੇ ਘੇਰ ਸੋਢੀਆਂ ਤੇ ਹੋਰ ਇਲਾਕਿਆਂ ਵਿਚ ਅੱਜ ਸਵੇਰੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਦੀ ਇਹ ਮੁਹਿੰਮ ਚਲਾਈ|

ਜਿਸ ਦੌਰਾਨ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਉਹਨਾਂ ਦੱਸਿਆ ਕਿ ਲੋਕਾਂ ਵਿਚ ਅਕਾਲੀ ਦਲ ਦੇ ਸਾਫ ਸੁਥਰੇ ਤੇ ਕਾਰਗੁਜ਼ਾਰੀ ਤੇ ਕਿਰਦਾਰ ਦੇ ਆਧਾਰ ’ਤੇ ਵੋਟਾਂ ਮੰਗਣ ਵਾਲੇ ਉਮੀਦਵਾਰ ਐਨ ਕੇ ਸ਼ਰਮਾ ਨੂੰ ਲੈ ਕੇ ਉਤਸ਼ਾਹ ਹੈ। ਉਹਨਾਂ ਦੱਸਿਆ ਕਿ ਐਨ ਕੇ ਸ਼ਰਮਾ ਦੇ ਮੁਕਾਬਲੇ ਤਿੰਨੋਂ ਪ੍ਰਮੁੱਖ ਉਹ ਉਮੀਦਵਾਰ ਹਨ ਜਿਹਨਾਂ ਦੀ ਬਤੌਰ ਐਮ ਪੀ ਤੇ ਮੰਤਰੀ ਕਾਰਗੁਜ਼ਾਰੀ "ਜ਼ੀਰੋ" ਹੈ ਤੇ ਦੂਜੇ ਪਾਸੇ ਐਨ ਕੇ ਸ਼ਰਮਾ ਦੀਆਂ ਪ੍ਰਾਪਤੀਆਂ ਸਭ ਦੇ ਸਾਹਮਣੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਨੀਟੂ, ਪ੍ਰਿੰਸ ਛਤਵਾਲ, ਸ਼ੁਮੀਲ ਕੁਰੈਸ਼ੀ ਤੇ ਰਣਵੀਰ ਰਾਣਾ ਵੀ ਮੌਜੂਦ ਸਨ।