ਜੈ ਹਿੰਦ ਸਾਈਕਲ ਯਾਤਰਾ” ਦਾ ਬੀ.ਡੀ.ਸੀ.ਨੇ ਕੀਤਾ ਸਵਾਗਤ
ਨਵਾਂਸ਼ਹਿਰ - “ਬਲੱਡ ਮੈਨ ਆਫ਼ ਇੰਡੀਆ” ਕਰਕੇ ਜਾਣੇ ਜਾਂਦੇ ਅਮਰ ਸਿੰਘ ਨਾਇਕ ਵਲੋਂ ਆਯੋਜਿਤ “ਜੈ ਹਿੰਦ ਸਾਈਕਲ ਯਾਤਰਾ” ਦਾ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਸਵਾਗਤ ਕੀਤਾ ਗਿਆ। ਉਪ੍ਰੰਤ ਸਾਈਕਲ ਯਾਤਰਾ ਜਥੇ ਦੇਂ ਮੈਂਬਰਾਂ ਨੂੰ ਬੀ.ਡੀ.ਸੀ.ਬਲੱਡ ਸੈਂਟਰ ਤੋਂ ਦਿਨ-ਰਾਤ ਹੁੰਦੀ ਖੂਨਦਾਨ ਸੇਵਾ ਵਾਰੇ ਜਾਣਕਾਰੀ ਦਿੱਤੀ।

ਬੀ.ਡੀ.ਸੀ ਤੋਂ ਖ਼ੂਨਦਾਨ ਸੇਵਾ ਦੇ ਮਿਆਰ ਵਾਰੇ ਜਾਣਕਾਰੀ ਲੈ ਕੇ ਮੈਂਬਰ ਬਹੁਤ ਪ੍ਰਭਾਵਿਤ ਹੋਏ| ਉਹਨਾਂ ਹਰ ਦੇਸ਼ ਦੇ ਹਰ ਜਿਲੇ ਵਿੱਚ ਬੀ.ਡੀ.ਸੀ ਬਲੱਡ ਸੈਂਟਰ ਵਰਗੇ ਸੈਂਟਰ ਕਾਇਮ ਕਰਨ ਦੀ ਲੋੜ ਦਾ ਜ਼ਿਕਰ ਕੀਤਾ। ਜਿਕਰਯੋਗ ਹੈ ਕਿ ਉਕੱਤ ਸਾਈਕਲ ਯਾਤਰਾ ਹਰਿਆਣੇ ਦੇ ਗੁੱਗਾਮੇੜੀ ਤੋਂ ਆਰੰਭ ਹੋ ਕੇ ਪੰਜਾਬ ਦੇ ਸ਼ਹੀਦ-ਏ-ਆਜਮ ਸ:ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਸੰਪੂਰਨ ਹੋ ਰਹੀ ਹੈ। ਸਾਈਕਲ ਯਾਤਰਾ ਵਿੱਚ ਸਾਮਲ ਅਮਰ ਸਿੰਘ ਨਾਇਕ, ਕੇ.ਪੀ.ਸਿੰਘ, ਹੰਸ ਰਾਜ ਸਵਾਮੀ, ਦਯਾ ਰਾਮ ਢਿੱਟ, ਨਵਜੋਤ ਸਿੰਘ ਤੇ ਅਧਾਰਿਤ ਜਥੇ ਦਾ ਬੀ.ਡੀ.ਸੀ. ਬਲੱਡ ਸੈਂਟਰ ਵਿਖੇ ਮੈਨੇਜਰ ਮਨਮੀਤ ਸਿੰਘ ਦੀ ਅਗਵਾਈ ਵਿੱਚ ਸਟਾਫ ਮੈਂਬਰਾਂ ਰਾਜਿੰਦਰ ਠਾਕੁਰ, ਪ੍ਰਿਅੰਕਾ , ਮੁਕੇਸ਼ ਕਾਹਮਾ, ਕਮਲ ਸੈਣੀ, ਅਨੀਤਾ , ਕੁਲਜੀਤ ਕੌਰ, ਮੰਦਨਾ ਅਤੇ ਨਰਿੰਦਰ ਰਾਮ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਬੀ.ਡੀ.ਸੀ ਵਲੋਂ ਜਥੇ ਦੇ ਸਮੂਹ ਮੈਂਬਰਾਂ ਦਾ ਸਨਮਾਨ ਕੀਤਾ ਗਿਆ