ਬਾਬਾ ਗਧੀਲਾ ਸ਼ਾਹ ਦੇ ਦਰਬਾਰ ਤੇ ਪਿੰਡ ਟੂਟੋਮਜਾਰਾ ਵਿਖੇ 20ਵਾਂ ਸਲਾਨਾ ਮੇਲਾ ਕਰਵਾਇਆ
ਮਾਹਿਲਪੁਰ, 17 ਮਈ - ਪੀਰ ਬਾਬਾ ਗਦੀਲਾ ਸ਼ਾਹ ਪਿੰਡ ਟੂਟੋਮਜਾਰਾ ਦੇ ਦਰਬਾਰ ਵਿਖੇ ਸਲਾਨਾ ਜੋੜ ਮੇਲਾ ਸ੍ਰੀ ਸੁਰਿੰਦਰ ਸਿੰਘ ਬਿੱਲਾ ਟੂਟੋਮਜਾਰਾ ਜੀ ਦੀ ਯੋਗ ਅਗਵਾਈ ਹੇਠ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹੋਇਆ। ਇਸ ਮੌਕੇ ਸਭ ਤੋਂ ਪਹਿਲਾਂ ਬਾਬਾ ਜੀ ਦੇ ਅਸਥਾਨ ਤੇ ਸੰਗਤਾਂ ਨੇ ਇਕੱਤਰ ਹੋ ਕੇ ਪ੍ਰਣਾਮ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਲੰਬੜਦਾਰ ਮਹਿੰਦਰ ਸਿੰਘ, ਕਸਤੂਰੀ, ਲੰਬੜਦਾਰ ਸੋਹਣ ਸਿੰਘ, ਸੇਵਾਦਾਰ ਲਾਡੀ, ਸੁਖਵਿੰਦਰ ਸਿੰਘ, ਪਵਨ ਸਿੰਘ, ਏਕਮ, ਜੀਤੀ, ਮਨਜੀਤ, ਬਿੰਦਾ,ਬਿੰਦਰੀ, ਜਸਕਰਨ, ਇੰਦਰ, ਗੋਲਾ, ਲਾਡੀ, ਕਾਲਾ, ਬਲਜੀਤ,ਮਨਿੰਦਰ, ਜਸਕਰਨ, ਗੋਲਾ, ਚਰਨਜੀਤ, ਅਵੀ, ਮਿੰਟੂ, ਗੁਰਜਿੰਦਰ, ਲਖਵਿੰਦਰ, ਬਲਜੀਤ,ਪੱਪੂ ਸਬਰੀ ਸਮੇਤ ਪਿੰਡ ਟੂਟੋਮਜਾਰਾ, ਮੁਗੋਵਾਲ ਅਤੇ ਹੋਰ ਪਿੰਡਾਂ ਦੀਆਂ ਸ਼ਰਧਾਲੂ ਸੰਗਤਾਂ ਹਾਜ਼ਰ ਸਨ। ਇਸ ਤੋਂ ਬਾਅਦ ਕਲਾਕਾਰ ਰਵਿੰਦਰ ਰੂਬਲ, ਪ੍ਰੇਮ ਜੱਟ ਅਤੇ ਹੋਰ ਕਲਾਕਾਰਾਂ ਨੇ ਆਪੋ ਆਪਣੇ ਪ੍ਰੋਗਰਾਮ ਪੇਸ਼ ਕਰਕੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਮੇਲੇ ਸਾਡੀ ਪੰਜਾਬ ਦੀ ਸ਼ਾਨ ਹਨ। ਇਹਨਾਂ ਮੇਲਿਆਂ ਦੇ ਮਾਧਿਅਮ ਰਾਹੀਂ ਜਿੱਥੇ ਸਾਨੂੰ ਮਹਾਂਪੁਰਸ਼ਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ, ਉਸਦੇ ਨਾਲ ਹੀ ਇੱਕ ਦੂਜੇ ਨੂੰ ਮਿਲ ਕੇ ਭਾਈਚਾਰਕ ਸਾਂਝ ਦੀ ਹੋਰ ਵੀ ਮਜਬੂਤੀ ਬਣਦੀ ਹੈ। ਇਸ ਮੌਕੇ ਇਸ ਅਸਥਾਨ ਦੇ ਮੁੱਖ ਪ੍ਰਬੰਧਕ ਸੁਰਿੰਦਰ ਸਿੰਘ ਬਿੱਲਾ ਅਤੇ ਹੋਰ ਸਾਥੀਆਂ ਵੱਲੋਂ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਇਸ ਸਮਾਗਮ ਦੀਆਂ ਸਹਿਯੋਗੀ ਸਨਮਾਨਯੋਗ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਚਾਹ- ਪਕੌੜੇ, ਕੋਲਡ ਡਰਿੰਕਸ ਅਤੇ ਗੁਰੂ ਕਾ ਲੰਗਰ ਅਟੁੱਟ ਚੱਲਿਆ। ਸੰਗਤਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਪੀਰਾਂ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।