ਸਿੱਖ ਮਾਈਗਰੇਟ ਵੈਲਫੇਅਰ ਬੋਰਡ ਦੇ ਚੇਅਰਮੈਨ ਤੇ ਹੋਰ ਮੈਂਬਰ "ਆਪ" 'ਚ ਸ਼ਾਮਲ
ਸਨੌਰ/ਪਟਿਆਲਾ, 17 ਮਈ - ਸਿੱਖ ਮਾਈਗਰੇਟ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਪ੍ਰੋਗਰੈਸਿਵ ਸੈਲ (ਚੌਰਾਸੀ ਦੇ ਦੰਗਾ ਪੀੜਤ ਪਰਿਵਾਰ) ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਕਰਤਾਰ ਸਿੰਘ ਪਟਨਾ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਗੌਰਵ ਬੱਬਾ ਦੀ ਅਗਵਾਈ ਹੇਠ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ।

ਇਸ ਮੌਕੇ ਕਰਤਾਰ ਸਿੰਘ ਪਟਨਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿਚ ਸ਼ਾਮਲ ਹੋਣ 'ਤੇ ਭਰਵਾਂ ਸਵਾਗਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਿਰੋਪਾਓ ਪਾ ਕੇ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕਰਤਾਰ ਸਿੰਘ ਪਟਨਾ ਅਤੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਮੁੱਚੇ ਆਗੂਆਂ ਨੂੰ ਭਰੋਸਾ ਦਵਾਇਆ ਗਿਆ ਕਿ ਪੰਜਾਬ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਸਾਰੇ ਸਿੱਖ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜੇ ਸਿੱਖ ਮਾਈਗਰੇਟ ਬੋਰਡ ਵੱਖ ਤੋਂ ਬਣਾਉਣਾ ਪਿਆ ਤਾਂ ਪੰਜਾਬ ਸਰਕਾਰ ਉਸ 'ਤੇ ਵਿਚਾਰ ਕਰਕੇ ਫੈਸਲਾ ਜ਼ਰੂਰ ਲਵੇਗੀ।
ਇਸ ਮੌਕੇ ਸ. ਪਟਨਾ ਅਤੇ ਉਨਾਂ ਦੇ ਸਾਥੀਆਂ ਨੇ 50 ਹਜ਼ਾਰ ਸਿੱਖ ਪ੍ਰਵਾਸੀ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਮੈਮੋਰੰਡਮ ਵੀ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ। ਮੈਮੋਰੰਡਮ ਵਿੱਚ ਦਰਸਾਈਆਂ ਗਈਆਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਮੁੱਖ ਮੰਤਰੀ ਪੰਜਾਬ ਵੱਲੋਂ ਭਰੋਸਾ ਦਿੱਤਾ ਗਿਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸ. ਪਟਨਾ ਤੋਂ ਇਲਾਵਾ ਬੋਰਡ ਦੇ ਪ੍ਰਧਾਨ ਹਰਵਿੰਦਰ ਸਿੰਘ ਕਾਕਾ, ਜਨਰਲ ਸੈਕਟਰੀ ਗੁਰਜੋਤ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ ਰਾਜੂ ਤੇ ਮਨਜੀਤ ਸਿੰਘ ਬੱਗਾ, ਕੈਸ਼ੀਅਰ ਅਮਰਜੀਤ ਸਿੰਘ, ਡਾਕਟਰ ਗੁਰਚਰਨ ਸਿੰਘ ਮੋਗਾ, ਮਾਨ ਸਿੰਘ, ਸਤਨਾਮ ਸਿੰਘ, ਸਨੀ ਬਿੰਦਰਾ, ਸੁਰਿੰਦਰ ਸਿੰਘ ਜੇ. ਕੇ., ਰਵਿੰਦਰ ਸਿੰਘ ਬੱਗਾ ਸਨੀ, ਦਲਜੀਤ ਸਿੰਘ ਸਲੂਜਾ ਤੋਂ ਇਲਾਵਾ ਬੋਰਡ ਦੇ ਹੋਰ ਮੈਂਬਰ ਵੀ ਮੌਜੂਦ ਸਨ।