ਮਾਲਵਿੰਦਰ ਸਿੰਘ ਕੰਗ ਦੇ ਲਈ ਉਹਨਾਂ ਦੇ ਭਰਾ ਸੰਦੀਪ ਕੰਗ ਪਹੁੰਚੇ ਨੁੱਕੜ ਮੀਟਿੰਗਾ ਵਿੱਚ
ਸੜੋਆ - ਹਲਕਾ ਬਲਾਚੌਰ ਦੇ ਬਲਾਕ ਸੜੋਆ ਪ੍ਰਧਾਨ ਸ਼੍ਰੀ ਹਰਮੇਸ਼ ਲਾਲ ਸਰਪੰਚ ਆਮ ਆਦਮੀ ਪਾਰਟੀ ਦੇ ਗ੍ਰਹਿ ਕਟਵਾਰਾ ਵਿਖੇ ਸ ਮਾਲਵਿੰਦਰ ਸਿੰਘ ਕੰਗ ਉਮੀਦਵਾਰ ਲੋਕਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਭਰਾ ਸ ਸੰਦੀਪ ਸਿੰਘ ਕੰਗ ਜੀ ਅਪਣੀ ਟੀਮ ਨਾਲ ਚੋਣ ਕੰਪੇਨ ਲਈ ਚੱਲ ਰਹੀਆਂ ਨੁੱਕੜ ਮੀਟਿੰਗਾ ਵਿੱਚ ਸ਼ਾਮਲ ਹੋਣ ਲਈ ਪਹੁੰਚੇ।

ਇਸ ਮੌਕੇ ਉਹਨਾਂ ਨਾਲ ਉਹਨਾਂ ਦੀ ਟੀਮ ਵਿੱਚ ਕੁਲਦੀਪ ਸਿੰਘ ਸਰਾਂ, ਮਨਪ੍ਰੀਤ ਸਿੰਘ ਕੰਗ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਨੰਤ ਸਿੰਘ ਸੰਧੂ ਆਦਿ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ। ਸੰਦੀਪ ਸਿੰਘ ਕੰਗ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਉਹਨਾਂ ਸਾਰੇ ਪਾਰਟੀ ਵਰਕਰਾਂ, ਵਾਲੰਟੀਅਰਾ ਨੂੰ ਪਾਰਟੀ ਲਈ ਡੱਟ ਜਾਣ ਦਾ ਸੁਨੇਹਾ ਦਿੱਤਾ ਅਤੇ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਬੂਥ ਲੈਵਲ ਤੇ ਵਰਕਰਾਂ ਨੂੰ ਲਾਮਵੰਦ ਕਰਨ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਕੇਸਰ ਸਿੰਘ, ਸਤਨਾਮ ਕਟਵਾਰਾ, ਤੇਲੂ ਰਾਮ ਭਗਤ, ਨਸੀਬ ਚੰਦ, ਹਰਕੇਸ਼ ਪੋਜੇਵਾਲ, ਸਰਵਣ ਰਾਮ ਆਦਿ ਪਿੰਡ ਵਾਸੀ ਹਾਜ਼ਰ ਸਨ।