ਡਾਕਟਰ ਸੁਰਜੀਤ ਪਾਤਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਨਵਾਂਸ਼ਹਿਰ - ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਜੋਨ ਨਵਾਂਸ਼ਹਿਰ ਦੀਆਂ ਇਕਾਈਆਂ ਨਵਾਂਸ਼ਹਿਰ, ਬੰਗਾ, ਗੜ੍ਹਸ਼ੰਕਰ ਅਤੇ ਰਾਹੋਂ ਦੇ ਅਹੁਦੇਦਾਰਾਂ ਸਾਰੇ ਮੈਂਬਰਾਂ ਵੱਲੋਂ ਡਾ. ਸੁਰਜੀਤ ਪਾਤਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਦੇ ਵਿਛੋੜੇ ਕਾਰਨ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉੱਥੇ ਅਗਾਂਹਵਧੂ , ਜਮਹੂਰੀ ਲਹਿਰਾਂ, ਲੋਕ ਪੱਖੀ ਲਹਿਰਾਂ ਅਤੇ ਪੰਜਾਬੀ ਸਾਹਿਤਕ ਹਲਕਿਆਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਜੋਨ ਦੇ ਜਥੇਬੰਦਕ ਮੁੱਖੀ ਸੱਤਪਾਲ ਸਲੋਹ, ਮੀਡੀਆ ਮੁਖੀ ਮਾ. ਜਗਦੀਸ਼ ਰਾਏ ਪੁਰ ਡੱਬਾ, ਸੱਭਿਆਚਾਰਕ ਵਿਭਾਗ ਦੇ ਮੁਖੀ ਜੋਗਿੰਦਰ ਕੁੱਲੇਵਾਲ,ਜੋਨ ਵਿੱਤ ਮੁਖੀ ਸੁਖਵਿੰਦਰ ਗੋਗਾ ਅਤੇ ਮਾ.ਰਾਮਪਾਲ ਰਾਹੋਂ ਆਗੂਆਂ ਨੇ ਕਿਹਾ ਕਿ ਡਾ.ਸੁਰਜੀਤ ਪਾਤਰ ਨੂੰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਵਜੋਂ ਜਾਣਿਆ ਜਾਂਦਾ ਹੈ ਅਤੇ ਜਾਣਿਆ ਜਾਂਦਾ ਰਹੇਗਾ। ਉਹਨਾਂ ਅੱਗੇ ਕਿਹਾ ਕਿ ਇਸ ਮਾਣਮੱਤੇ ਸ਼ਾਇਰ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਸਦਾ ਹੀ ਉੱਕਰਿਆ ਰਹੇਗਾ। ਉਹਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬ ਦੇ ਦੁੱਖ ਦਰਦ,ਕਾਲੇ ਸਮਿਆਂ ਦੀ ਦਾਸਤਾਂ, ਵਿਦੇਸ਼ਾਂ ਵਿੱਚ ਰੋਟੀ ਰੋਜ਼ੀ ਲਈ ਗਏ ਲੋਕਾਂ ਦੀਆਂ ਮਜ਼ਬੂਰੀਆਂ ਤੇ ਦੁਸ਼ਵਾਰੀਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਹਕੂਮਤੀ ਜ਼ਬਰ, ਅੰਧਵਿਸ਼ਵਾਸ, ਰੂੜੀਵਾਦੀ ਰਸਮਾਂ ਰਿਵਾਜਾਂ ਅਤੇ ਸਮਾਜ ਵਿੱਚ ਫੈਲੀਆਂ ਬਹੁਤ ਸਾਰੀਆਂ ਹੋਰ ਕੁਰੀਤੀਆਂ ਨੂੰ ਦੂਰ ਕਰਨ ਦੇ ਯਤਨਾਂ ਲਈ ਹਮੇਸ਼ਾ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ।
ਉਹ ਭਾਵੇਂ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੇ ਹਵਾ ਵਿੱਚ ਲਿਖੇ ਹਰਫ਼, ਉਹਨਾਂ ਦੇ ਅਮੁੱਲੇ ਵਿਚਾਰ, ਸੁਰੀਲੀ ਆਵਾਜ਼, ਅਨਮੋਲ ਰਚਨਾਵਾਂ ਹਮੇਸ਼ਾ ਹੀ ਫਿਜ਼ਾ ਵਿੱਚ ਗੂੰਜਦੇ ਰਹਿਣਗੇ। ਅਨੇਕਾਂ ਦਿਲਾਂ ਤੋਂ ਸਨਮਾਨ ਦਾ ਪਾਤਰ ਸੁਰਜੀਤ, ਬਣਿਆ ਰਹੇਗਾ ਸਾਡਾ ਸਦਾ ਉਹ ਮੀਤ। ਫ਼ਿਕਰ ਨਾ ਕਰਿਓ ਕਿ ਹਨ੍ਹੇਰੇ ਗਾੜ੍ਹੇ ਹੁੰਦੇ ਜਾਣਗੇ, ਘੁੱਪ ਹਨ੍ਹੇਰਿਆਂ ਨੂੰ ਚੀਰਨ ਲਈ ਜੁਗਨੂੰ ਟਿਮਟਿਮਾਉਂਦੇ ਰਹਿਣਗੇ।