ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਚਿਨਾਰ ਹੋਮ ਤੋਂ ਹਿੱਲ ਵਿਊ ਦੇ ਸਾਹਮਣੇ ਸੜਕ ਦੀ ਤਰਸਯੋਗ ਹਾਲਤ ਨੂੰ ਲੈ ਕੇ ਰੋਸ ਪ੍ਰਗਟ ਕੀਤਾ

ਅੱਜ ਪੀਰਮੁਛਲਾ ਅਤੇ ਢਕੋਲੀ ਇਲਾਕੇ ਵਿੱਚ ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਚਿਨਾਰ ਹੋਮ ਤੋਂ ਹਿੱਲ ਵਿਊ ਦੇ ਸਾਹਮਣੇ ਸੜਕ ਦੀ ਤਰਸਯੋਗ ਹਾਲਤ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਮੈਂਬਰਾਂ ਨੇ ਦੱਸਿਆ ਕਿ ਇਸ 300 ਫੁੱਟ ਦੇ ਟੁਕੜੇ ਨੂੰ ਪਿਛਲੇ 3 ਸਾਲਾਂ ਤੋਂ ਨਹੀਂ ਬਣਾਇਆ ਜਾ ਰਿਹਾ। ਇੱਥੇ ਕਈ ਹਾਦਸੇ ਵਾਪਰਦੇ ਹਨ।

ਪਿਛਲੇ 3 ਸਾਲਾਂ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਕਈ ਸ਼ਿਕਾਇਤਾਂ ਭੇਜੀਆਂ ਗਈਆਂ ਹਨ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਦੀ ਅਗਵਾਈ ਹੇਠ ਕਈ ਸੁਸਾਇਟੀਆਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 1 ਜੂਨ ਤੋਂ ਪਹਿਲਾਂ ਸੜਕ ਨਾ ਬਣਾਈ ਗਈ ਤਾਂ ਸਮੂਹ ਸੁਸਾਇਟੀਆਂ ਦੇ ਲੋਕ ਚੋਣਾਂ ਦਾ ਬਾਈਕਾਟ ਕਰਨਗੇ। 
ਇਸ ਮੌਕੇ ਪੁਨੀਤ ਸਿੰਗਲਾ, ਸੀ ਕੇ ਅੱਤਰੀ, ਹਰੀ ਸਿੰਘ, ਸਤਿਆਨ ਰਾਏ, ਕੁਲਦੀਪ ਸਿੰਘ, ਕੈਪਟਨ ਅਰੁਣ, ਸੰਜੀਵ ਸ਼ਰਮਾ, ਵੀ. ਰਵਿੰਦਰਨ, ਐਚ.ਐਸ.ਚੀਮਾ, ਸੁਖਦੇਵ ਚੌਧਰੀ, ਪੁਨੀਤ, ਸਤੀਸ਼ ਮੋਂਗਾ, ਅਮਨਦੀਪ, ਰਜਤ ਸਮੇਤ ਸਮੂਹ ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।