ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਘਰੋਂ ਘਰੀ ਪ੍ਰਚਾਰ ਕੀਤਾ
ਐਸ ਏ ਐਸ ਨਗਰ, 14 ਮਈ - ਲੋਕਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਵਿਜੇਇੰਦਰ ਸਿੰਗਲਾ ਦੇ ਹੱਕ ਵਿੱਚ ਵੱਖ ਵੱਖ ਕੌਂਸਲਰਾਂ ਵਲੋਂ ਘਰੋ ਘਰੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸ੍ਰੀ ਸਿੰਗਲਾ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੁੰਦੇ ਹਨ ਅਤੇ ਸ੍ਰੀ ਸਿੰਗਲਾ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹਨ।

ਇਸ ਦੌਰਾਨ ਸ੍ਰੀ ਵਿਜੈਇੰਦਰ ਸਿੰਗਲਾ ਦੀ ਪਤਨੀ ਸ਼੍ਰੀਮਤੀ ਦੀਪਾ ਸਿੰਗਲਾ, ਵਾਰਡ ਨੰਬਰ 25 ਦੀ ਕੌਂਸਲਰ ਸ੍ਰੀਮਤੀ ਮਨਜੀਤ ਕੌਰ ਅਤੇਸੀਨੀਅਰ ਕਾਂਗਰਸੀ ਆਗੂ ਸz. ਬਲਬੀਰ ਸਿਘ ਟ੍ਰਾਂਸਪੋਰਟਰ ਵਲੋਂ ਕਾਂਗਰਸੀ ਵਰਕਰਾਂ ਦੇ ਨਾਲ ਸੈਕਟਰ 67 ਵਿੱਚ ਘਰੋਂ ਘਰੀ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਸ੍ਰੀ ਸਿੰਗਲਾ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸz. ਬਲਬੀਰ ਸਿਘ ਟ੍ਰਾਂਸਪੋਰਟਰ ਨੇ ਦੱਸਿਆ ਕਿ ਲੋਕਾਂ ਵਲੋਂ ਸ੍ਰੀ ਸਿੰਗਲਾ ਦੇ ਹੱਕ ਵਿੱਚ ਭਰਵਾਂ ਹੁੰਗਾਰਾ ਦਿੱਤਾ ਗਿਆ।
ਇਸ ਦੌਰਾਨ ਵਾਰਡ ਨੰਬਰ 21 ਦੇ ਕੌਂਸਲਰ ਸ੍ਰੀਮਤੀ ਹਰਸ਼ਪ੍ਰੀਤ ਕੌਰ ਭਮਰਾ ਅਤੇ ਸੀਨੀਅਰ ਕਾਂਗਰਸੀ ਆਗੂ ਸz. ਗੁਰਚਰਨ ਸਿੰਘ ਭਮਰਾ ਵਲੋਂ ਸ੍ਰੀ ਸਿੰਗਲਾ ਦੀ ਭੈਣ ਸ੍ਰੀਮਤੀ ਇਨਾ ਸਿੰਗਲਾ ਦੇ ਨਾਲ ਫੇਜ਼ 11 ਵਿੱਚ ਘਰੋ ਘਰੀ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਸ੍ਰੀ ਸਿੰਗਲਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ।
ਸz. ਗੁਰਚਰਨ ਸਿੰਘ ਭਮਰਾ ਨੇ ਕਿਹਾ ਕਿ ਫੇਜ਼ 11 ਦੇ ਵਸਨੀਕਾਂ ਵਲੋਂ ਸ੍ਰੀ ਸਿੰਗਲਾ ਦੀ ਚੋਣ ਮਹਿੰਮ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਸ੍ਰੀ ਸਿੰਗਲਾ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਗਿਆ।