108 ਸੰਤ ਸੁਵਾਮੀ ਪਰਮਾਨੰਦ ਮਹਾਰਾਜ ਜੀ ਅਤੇ 108 ਸੰਤ ਪਰਸ਼ੋਤਮਾਨੰਦ ਮਹਾਰਾਜ ਜੀ ਦੀ ਸਲਾਨਾ ਬਰਸੀ 22 ਜੂਨ ਦਿਨ ਸ਼ਨੀਵਾਰ ਨੂੰ

ਮਾਹਿਲਪੁਰ, 15 ਜੂਨ - ਬ੍ਰਹਮ ਗਿਆਨੀ 108 ਸੰਤ ਸੁਵਾਮੀ ਪਰਮਾਨੰਦ ਮਹਾਰਾਜ ਜੀ ਅਤੇ 108 ਸੰਤ ਪਰਸ਼ੋਤਮਾਨੰਦ ਮਹਾਰਾਜ ਜੀ ਦੀ ਸਲਾਨਾ ਬਰਸੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਢੰਗ ਨਾਲ ਡੇਰਾ ਸੇਵਾਪੁਰੀ ਪਿੰਡ ਲਲਵਾਣ ਵਿਖੇ 22 ਜੂਨ ਦਿਨ ਸ਼ਨੀਵਾਰ ਨੂੰ ਮਨਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਗਦੀਸ਼ਵਰਾਨੰਦ ਨੇ ਦੱਸਿਆ ਕਿ 20 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਜਿਨਾਂ ਦੇ ਭੋਗ 22 ਜੂਨ ਨੂੰ ਪੈਣਗੇ। ਇਸ ਦਿਨ ਸਭ ਤੋਂ ਪਹਿਲਾਂ ਸਵੇਰੇ 8 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਪਾਠ ਦੇ ਭੋਗ ਤੋਂ ਬਾਅਦ ਰਾਗੀ ਸਿੰਘ ਕਥਾ ਕੀਰਤਨ ਰਾਹੀਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਜਾਣੂ ਕਰਵਾਉਣਗੇ। ਗੁਰੂ ਕੇ ਲੰਗਰ ਅਤੁੱਟ ਚੱਲਣਗੇ।