ਸ਼ਾਇਰਾਂ ਦੇ ਸ਼ਾਇਰ, ਮਹਾਂ ਕਵੀ ਸੁਰਜੀਤ ਪਾਤਰ ਦੀ ਯਾਦ 'ਚ ਸ਼ੋਕ ਸਭਾ

ਜਲੰਧਰ - ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ਼੍ਰੋਮਣੀ ਕਵੀ ਸੁਰਜੀਤ ਪਾਤਰ ਦੇ ਅਚਨਚੇਤ ਦਰਦ ਵਿਛੋੜੇ ਤੇ ਸ਼ੋਕ ਸਭਾ ਕੀਤੀ ਗਈ।

ਇਸ ਸਭਾ ਵਿਚ ਡਾ. ਸੁਰਜੀਤ ਪਾਤਰ ਹੋਰਾਂ ਦੇ ਕਾਵਿ ਸੰਸਾਰ ਅਤੇ ਉਹਨਾਂ ਦੇ ਸਾਹਿਤਕ ਸਫ਼ਰ ਦੀਆਂ ਪੈੜਾਂ ਬਾਰੇ ਗੰਭੀਰ ਵਿਚਾਰਾਂ ਹੋਈਆਂ। ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਸਾਲਾਨਾ ਕਵੀ ਦਰਬਾਰ ਵਿਚ ਉਹਨਾਂ ਦੀ ਪ੍ਰਧਾਨਗੀ ਹੇਠ ਕਵਿਤਾ ਦੇ ਭਾਵਪੂਰਤ ਰੰਗਾਂ ਨੇ ਪ੍ਰਭਾਵਸ਼ਾਲੀ ਰੰਗ ਸਿਰਜਿਆ। ਉਹਨਾਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਅਤੇ ਸਮੇਂ ਸਮੇਂ ਡਾ. ਸੁਰਜੀਤ ਪਾਤਰ ਹੋਰਾਂ ਦੀ ਕਾਵਿ ਜਗਤ ਨੂੰ ਅਭੁੱਲ ਦੇਣ ਨੂੰ ਸਲਾਮ ਕੀਤਾ ਜਾਏਗਾ।
ਦੇਸ਼ ਭਗਤ ਯਾਦਗਾਰ ਹਾਲ ਇਸ ਨਾਲ਼ ਜੁੜੀਆਂ ਸਾਹਿਤਕ ਸਭਿਆਚਾਰਕ ਸੰਸਥਾਵਾਂ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਆ ਕੇ ਅਤੇ ਸ਼ੋਕ ਸੁਨੇਹਿਆਂ ਰਾਹੀਂ ਪਾਤਰ ਹੋਰਾਂ ਦੇ ਪਰਿਵਾਰ,ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਦੁੱਖ਼ ਸਾਂਝਾ ਕੀਤਾ। ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਸਮੁੱਚੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਡਾ. ਸੁਰਜੀਤ ਪਾਤਰ ਦੇ ਵਿਛੋੜੇ ਤੇ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ।