ਗੜ੍ਹਸ਼ੰਕਰ ਵਿੱਚ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਹੈਪੀ ਸਾਧੋਵਾਲ ਦੀ ਅਗਵਾਈ ਹੇਠ ਪਿੰਡ ਬੋੜਾ ਦੀ ਲੋੜਬੰਦ ਲੜਕੀ ਕਮਲੇਸ਼ ਦੇਵੀ ਨੂੰ ਵ੍ਹੀਲਚੇਅਰ ਵਿਤਰਿਤ ਕੀਤੀ ਗਈ

ਗੜ੍ਹਸ਼ੰਕਰ 09 ਮਈ 2024- ਗੜ੍ਹਸ਼ੰਕਰ ਵਿੱਚ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਹੈਪੀ ਸਾਧੋਵਾਲ ਦੀ ਅਗਵਾਈ ਹੇਠ ਪਿੰਡ ਬੋੜਾ ਦੀ ਲੋੜਬੰਦ ਲੜਕੀ ਕਮਲੇਸ਼ ਦੇਵੀ ਨੂੰ ਵ੍ਹੀਲਚੇਅਰ ਵਿਤਰਿਤ ਕੀਤੀ ਗਈ | ਕਮਲੇਸ਼ ਦੇਵੀ ਪਿਛਲੇ ਕਾਫੀ ਸਮੇਂ ਤੋ ਚਲਣ ਫਿਰਨ ਤੋ ਲਾਚਾਰ ਸਨ |

ਗੜ੍ਹਸ਼ੰਕਰ 09 ਮਈ 2024- ਗੜ੍ਹਸ਼ੰਕਰ ਵਿੱਚ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਹੈਪੀ ਸਾਧੋਵਾਲ ਦੀ  ਅਗਵਾਈ ਹੇਠ ਪਿੰਡ  ਬੋੜਾ ਦੀ ਲੋੜਬੰਦ ਲੜਕੀ ਕਮਲੇਸ਼ ਦੇਵੀ ਨੂੰ ਵ੍ਹੀਲਚੇਅਰ ਵਿਤਰਿਤ ਕੀਤੀ ਗਈ | ਕਮਲੇਸ਼ ਦੇਵੀ ਪਿਛਲੇ ਕਾਫੀ ਸਮੇਂ ਤੋ ਚਲਣ ਫਿਰਨ ਤੋ ਲਾਚਾਰ ਸਨ | ਇਸ ਮੌਕੇ ਮੌਜੂਦ ਲਖਵਿੰਦਰ ਕੁਮਾਰ  ਵਾਈਸ ਪ੍ਰਧਾਨ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ, ਉਘੇ ਸਮਾਜਸੇਵੀ ਦਰਸ਼ਨ ਸਿੰਘ ਮੱਟੂ, ਮੈਡਮ ਸੁਭਾਸ਼ ਮੱਟੂ, ਪ੍ਰਿੰਸੀਪਲ ਬਿੱਕਰ ਸਿੰਘ, ਮਾਸਟਰ ਹੰਸ ਰਾਜ, ਪ੍ਰੀਤ ਪਾਰੋਵਾਲ ਆਦਿ ਨੇ ਸਿਰਕਤ ਕੀਤੀ | ਇੰਗਲੈਂਡ ਵਿੱਚ ਵਸਨੀਕ ਡਾਕਟਰ ਅਮਰਜੀਤ ਸਿੰਘ ਰਾਜੂ ( ਬ੍ਰਿਟਿਸ਼  ਐਮਪਾਇਰ ਯੂ ਕੇ ) ਜੀ ਦੀਆਂ ਕੋਸ਼ਿਸ਼ਾਂ ਸਦਕਾ, ਜ਼ੋ ਗਰੀਬ ਲਾਚਾਰਾਂ ਦੀ ਮਦਦ ਲਈ ਮੁਹਿੰਮ ਚਲਾਈ ਹੋਈ ਹੈ, ਜਿਸ ਅਧੀਨ ਹੁਣ ਤਕ ਸੈਕੜੇ ਟ੍ਰੀ ਸਾਈਕਲ ਅਤੇ ਵ੍ਹੀਲਚੇਅਰ ਵੰਢੇ ਜਾ ਚੁਕੇ ਹਨ | ਇਸ  ਮੌਕੇ ਮੌਜੂਦ ਸਮਾਜਸੇਵੀ  ਪ੍ਰਿੰਸੀਪਲ ਬਿਕਰ ਸਿੰਘ ਅਤੇ ਡਾਕਟਰ  ਲਖਵਿੰਦਰ ਕੁਮਾਰ ਨੇ ਕਿਹਾ, ਕਿ  ਇਹ ਇੱਕ ਬਹੁਤ ਸਲਾਘਾ ਯੋਗ ਕਦਮ ਹੈ, ਜਿਸ  ਨਾਲ ਸਮਾਜ ਨੂੰ ਚੰਗੀ ਸੇਧ ਮਿਲਦੀ ਹੈ | ਦਰਸ਼ਨ ਸਿੰਘ ਮੱਟੂ ਨੇ  ਇਸ  ਮੌਕੇ ਤੇ  ਮੌਜੂਦ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਤੇ  ਕਿਹਾ ਕਿ ਸਾਡਾ ਸੰਗਠਨ ਅਮਰਜੀਤ  ਸਿੰਘ ਰਾਜੂ ਜੀ ਦੇ ਅਗਲੇ ਉਰਾਲਿਆਂ ਲਈ ਹਰ ਸੰਭਵ ਮਦਦ ਲਈਂ ਤਤਪਰ ਰਹੇਗਾ l