ਦਾਨੀ ਸੱਜਣ ਵਲੋਂ ਸਕੂਲੀ ਬੱਚਿਆਂ ਨੂੰ ਬੈਂਚ ਭੇਂਟ ਕੀਤੇ

ਗੜ੍ਹਸ਼ੰਕਰ - ਬੱਚੇ ਸਾਡੇ ਆਉਣ ਵਾਲਾ ਭਵਿੱਖ ਹਨ, ਇਨ੍ਹਾਂ ਦੀ ਸਿੱਖਿਆ ਲਈ ਕੀਤਾ ਦਾਨ ਸਭ ਤੋਂ ਉੱਤਮ ਦਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਾਨੀ ਸੱਜਣ ਸੇਵਾਮੁਕਤ ਕੈਪਟਨ ਵਰਿੰਦਰ ਕੁਮਾਰ ਸ਼ਰਮਾ ਵਾਸੀ ਕਾਲੇਵਾਲ ਬੀਤ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ, ਬੀਣੇਵਾਲ ਦੇ ਬੱਚਿਆਂ ਨੂੰ ਬੈਂਚ ਭੇਂਟ ਕਰਨ ਸਮੇਂ ਕੀਤੇ ਗਏ।

ਕੈਪਟਨ ਵਰਿੰਦਰ ਸ਼ਰਮਾ ਵਲੋਂ  ਲਗਭਗ 20,000 ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ 10 ਬੈਂਚ, ਗ੍ਰਾਮ ਪੰਚਾਇਤ ਬੀਣੇਵਾਲ ਅਤੇ ਗਰੀਨ ਵਿਲੇਜ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਕੂਲੀ ਬੱਚਿਆਂ ਨੂੰ ਭੇਂਟ ਕੀਤੇ ਗਏ। ਇਸ ਮੌਕੇ ਸਰਪੰਚ ਸੁਭਾਸ਼ ਚੰਦਰ ਜੀ ਵਲੋਂ ਦਾਨੀ ਸੱਜਣ ਦਾ ਧੰਨਵਾਦ ਕੀਤਾ ਅਤੇ ਗ੍ਰਾਮ ਪੰਚਾਇਤ ਬੀਣੇਵਾਲ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਸ਼੍ਰੀ ਰਾਮ ਲੁਭਾਇਆ ਜੀ ਵਲੋਂ ਕੈਪਟਨ ਵਰਿੰਦਰ ਸ਼ਰਮਾ ਨੂੰ ਸੁਸਾਇਟੀ ਦਾ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। 
ਇਸ ਮੌਕੇ ਸੈਂਟਰ ਹੈੱਡ ਟੀਚਰ ਬਹਾਦਰ ਸਿੰਘ, ਲੈਕਚਰਾਰ ਰਾਜ ਕੁਮਾਰ, ਹੈੱਡ ਟੀਚਰ ਰਾਕੇਸ਼ ਚੱਢਾ, ਮਾਸਟਰ ਅਸ਼ਵਨੀ ਰਾਣਾ, ਮੈਡਮ ਨਿਧੀ ਠਾਕੁਰ ਆਦਿ ਹਾਜ਼ਰ ਸਨ।