ਯੂਥ ਅਕਾਲੀ ਦਲ ਨੇ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਚੋਣ ਮੁਹਿੰਮ ਦਾ ਮੱਥਾ ਟੇਕ ਕੇ ਆਗਾਜ ਕੀਤਾ

ਗੜ੍ਹਸ਼ੰਕਰ - ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ਼ਹਿਰੀ ਅਮਨਦੀਪ ਸਿੰਘ ਹੁਸੈਨਪੁਰ ਅਤੇ ਰਵਿੰਦਰ ਸਿੰਘ ਠੰਡਲ ਮੈਂਬਰ ਕੋਰ ਕਮੇਟੀ ਦੀ ਅਗਵਾਈ 'ਚ ਯੂਥ ਅਕਾਲੀ ਦਲ ਦੇ ਆਗੂਆਂ ਵਲੋਂ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਜਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਆਰੰਭ ਕੀਤਾ।

ਨੋਜਵਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰਾਂਗੇ ਤੇ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਧੋਖੇ ਤੋਂ ਆਮ ਜਨਤਾ ਨੂੰ ਜਾਣੂ ਕਰਵਾਵਾਂਗੇ। ਇਸ ਮੌਕੇ ਰਵਿੰਦਰ ਠੰਡਲ ਅਤੇ ਅਮਨਦੀਪ ਹੁਸੈਨਪੁਰ ਦੇ ਨਾਲ ਉਹਨਾਂ ਦੇ ਸਾਥੀ ਕੁਲਵੰਤ ਸਿੰਘ ਭੂੰਨੋ, ਕਰਨ ਧੁੱਗਾ, ਅਵਤਾਰ ਸਿੰਘ ਸੰਘਾ, ਮਨਦੀਪ ਸਿੰਘ ਸੈਦਪੁਰ, ਅਮ੍ਰਿਤਪਾਲ ਸਿੰਘ, ਅਮਨਦੀਪ ਸਿੰਘ ਨੰਗਲ, ਦਲਜੀਤ ਸਿੰਘ ਬਡਲਾ, ਭੁਪਿੰਦਰ ਸਿੰਘ ਭੂੰਨੋ, ਅਮਨਦੀਪ ਸਿੰਘ, ਕਰਨ ਹੁਸੈਨਪੁਰ, ਕਮਲਜੀਤ ਸਿੰਘ ਭੀਲੋਵਾਲ, ਨਵੀ ਹੁਸੈਨਪੁਰ, ਕਮਲਜੀਤ ਸਿੰਘ ਬਡਲਾ, ਜਸਵੀਰ ਸਿੰਘ ਹੇੜੀਆਂ, ਮਨਿੰਦਰ ਸਿੰਘ ਹੇੜੀਆ, ਗਗਨਦੀਪ ਸਿੰਘ ਜਿਆਣ ਹਾਜ਼ਰ ਸਨ। 
ਇਸ ਮੌਕੇ ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ, ਹੈਡ ਗ੍ਰੰਥੀ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ ਵਲੋਂ ਗੁਰੂ ਘਰ ਪਹੁੰਚਣ ਤੇ ਸਿਰਾਪਾਉ ਨਾਲ ਸਨਮਾਨ ਕੀਤਾ।