ਡਾਕਟਰ ਅੰਬੇਡਕਰ ਮਾਡਲ ਸਕੂਲ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਸੈਮੀਨਾਰ ਆਯੋਜਿਤ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ, ਧਰਮਸ਼ਾਲਾ ਭੁੱਚਰਾਂ ਸਰਾਂ,ਰੇਲਵੇ ਰੋਡ, ਨਵਾਂਸ਼ਹਿਰ ਵਲੋਂ ਡਾ. ਅੰਬੇਡਕਰ ਮਾਡਲ ਸਕੂਲ ਨਵਾਂਸ਼ਹਿਰ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਦੇ ਸਬੰਧ ਵਿੱਚ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀਮਤੀ ਨੀਲਮ ਰੀਤੂ(ਪ੍ਰਿੰਸੀਪਲ) ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਵਿਸ਼ਵ ਰੈੱਡ ਕਰਾਸ ਦਿਵਸ ਦੀ ਮਹੱਤਤਾ ਦਸਦੇ ਹੋਏ ਕਿਹਾ ਕਿ ਇਹ ਦਿਨ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਡਿਉਨਾ ਦੇ ਜਨਮ ਦਿਵਸ ਵਜੋ ਮਨਾਇਆ ਜਾਦਾ ਹੈ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ, ਧਰਮਸ਼ਾਲਾ ਭੁੱਚਰਾਂ ਸਰਾਂ,ਰੇਲਵੇ ਰੋਡ, ਨਵਾਂਸ਼ਹਿਰ ਵਲੋਂ ਡਾ. ਅੰਬੇਡਕਰ ਮਾਡਲ ਸਕੂਲ ਨਵਾਂਸ਼ਹਿਰ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਦੇ ਸਬੰਧ ਵਿੱਚ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀਮਤੀ ਨੀਲਮ ਰੀਤੂ(ਪ੍ਰਿੰਸੀਪਲ) ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਵਿਸ਼ਵ ਰੈੱਡ ਕਰਾਸ ਦਿਵਸ ਦੀ ਮਹੱਤਤਾ ਦਸਦੇ ਹੋਏ ਕਿਹਾ ਕਿ ਇਹ ਦਿਨ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਡਿਉਨਾ ਦੇ ਜਨਮ ਦਿਵਸ ਵਜੋ ਮਨਾਇਆ ਜਾਦਾ ਹੈ।
ਰੈੱਡ ਕਰਾਸ ਦੀ ਸਥਾਪਨਾ 1863 ਈਸਵੀ ਵਿੱਚ ਹੋਈ । ਇਸ ਦੇ ਬਾਨੀ ਸਵਿਜਰਲੈਂਡ ਦੇ ਨਿਵਾਸੀ ਹੈਨਰੀ ਡਿਊਨਾ ਜੀ ਹਨ। ਉਨਾਂ ਦਾ ਜਨਮ 08 ਮਈ 1828 ਈਸਵੀ ਜਨੇਵਾ (ਸਵਿਟਜਰਲੈਂਡ) ਵਿਖੇ ਹੋਇਆ। ਜਿਨ੍ਹਾਂ ਵੱਲੋ ਸੋਲਫੈਰਿਨੋ (ਇਟਲੀ ) ਵਿੱਚ ਯੁੱਧ ਦੌਰਾਨ ਫੱਟੜ ਹੋਏ ਸੈਨਿਕਾ ਨੂੰ ਦੇਖ ਕੇ ਰੈੱਡ ਕਰਾਸ ਸੰਸਥਾ ਨੂੰ ਹੌਂਦ ਵਿੱਚ ਲਿਆਉਣ ਦੀ  ਭਾਵਨਾ ਪ੍ਰਗਟ ਹੋਈ। ਰ੍ਰੈੱਡ ਕਰਾਸ ਦਾ ਮੁੱਖ ਉਪਦੇਸ਼ ਯੁੱਧ ਜਾਂ ਕੁਦਰਤੀ ਆਫਤਾ ਵਿੱਚ ਫੱਟੜ ਵਿਅਕਤੀਆਂ ਦੀ ਮਦਦ ਕਰਨਾ ਹੈ। ਉਹਨਾਂ ਨੇ ਰੈੱਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤੇ ਵਿਸਤਾਰਪੂਰਵਕ ਚਾਨਣਾ ਪਾਇਆ ਗਿਆ ਅਤੇ ਕਿਹਾ ਕਿ ਰੈੱਡ ਕਰਾਸ ਪੂਰੇ ਵਿਸ਼ਵ ਪੱਧਰ ਤੇ ਸਮਾਜ ਕਲਿਆਣ ਦਾ ਕੰਮ ਕਰਦਾ ਹੈ। ਇਸ ਤੋਂ ਬਆਦ ਉਨਾ ਦੱਸਿਆ ਕਿ ਮਾਨਵਾਤਾ ਦੀ ਸੇਵਾ ਦੇ ਪਹਿਲੇ ਪ੍ਰਵਰਤਕ ਤਾਂ ਸਿੱਖ ਇਤਿਹਾਸ ਵਿੱਚ ਭਾਈ ਘੱਨਈਆਂ ਜੀ ਹਨ। ਜਿਨਾਂ ਨੇ ਮਾਨਵਤਾ ਦੀ ਸੇਵਾ ਦੀ ਭਾਵਨਾ ਨੂੰ ਯੁੱਧ ਦੌਰਾਨ ਫੱਟੜ ਹੋਏ ਦੋਵੇ ਧਿਰਾਂ ਦੇ ਸੈਨਿਕਾਂ ਨੂੰ ਬਿਨਾ ਕਿਸੇ ਭੇਦ ਭਾਵ ਤੋਂ ਪਾਣੀ ਪਿਲਾ ਕੇ ਹੀ ਉਜਾਗਰ ਕਰ ਦਿੱਤੀ ਸੀ। 
ਉਨਾ ਨੇ ਵਿਸਤਾਰ ਪੂਰਵਕ ਭਾਈ ਘੱਨਈਆ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਕਿਹ ਕਿ ਭੰਗਾਣੀ ਦੇ ਯੁੱਧ ਦੌਰਾਨ ਭਾਈ ਘੱਨਈਆ ਜੀ ਮਸ਼ਕ ਲੈ ਕੇ ਬਿਨਾ ਕਿਸੇ ਭੇਦ ਭਾਵ ਤੋਂ ਫੱਟੜ ਸੈਨਕਾ ਨੂੰ ਪਾਣੀ ਪਿਲਾਉਦੇ ਸੀ ਤਾਂ   ਹਿੰਦੂ, ਮੁਸਲਮਾਨ, ਸਿੱਖ ਤੇ ਪਠਾਣ ਫਿਰ ਯੁੱਧ ਵਿਚ ਜੁਟ ਜਾਂਦੇ। ਜਿਸ ਦੀ ਸ਼ਿਕਾਇਤ ਗੁਰੂ ਗੋਬਿੰਦ ਸਿੰਘ ਜੀ ਨੂੰ ਕਰ ਦਿੱਤੀ ਗਈ। ਭਾਈ ਘਨਈਆ ਨੇ ਉਤਰ ਦਿਤਾ, “ਸੱਚੇ ਪਾਤਸ਼ਾਹ, ਮੈਨੂੰ ਤਾਂ ਕੋਈ ਵੈਰੀ ਨਜ਼ਰ ਆਉਂਦਾ ਹੀ ਨਹੀਂ। ਸਾਰੇ ਪਾਸੇ ਆਪ ਹੀ ਨਜ਼ਰ ਆਉਂਦੇ ਹੋ। ਮੈਂ ਕਿਸ ਨੂੰ ਪਾਣੀ ਪਿਲਾਵਾਂ ਤੇ ਫਿਰ ਕਿਸ ਨੂੰ ਜਵਾਬ ਦੇਵਾਂ। ਮੇਰੇ ਪਾਸ ਜਿਹੜਾ ਵੀ ਆ ਕੇ ਲੋੜਵੰਦ ਪਾਣੀ ਦੀ ਮੰਗ ਕਰਦਾ ਹੈ, ਮੈਂ ਉਸ ਨੂੰ ਪਾਣੀ ਪਿਲਾ ਦਿੰਦਾ ਹਾਂ। ਆਪ ਨੇ ਹੀ ਮੈਨੂੰ ਇਸ ਯੁੱਧ ਵਿਚ ਲੋੜਵੰਦ ਨੂੰ ਪਾਣੀ ਪਿਲਾਉਣ ਦੀ ਸੇਵਾ ਸੌਂਪੀ ਹੈ।” ਗੁਰੂ ਜੀ, ਭਾਈ ਘਨਈਆ ਜੀ ਦਾ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਆਪਣੇ ਪਾਸੋਂ ਭਾਈ ਘਨਈਆ ਜੀ ਨੂੰ ਮਲ੍ਹਮ ਪੱਟੀ ਫੜਾਉਂਦੇ ਹੋਏ ਕਿਹਾ, ‘ਭਾਈ, ਅੱਗੇ ਲਈ ਤੁਸੀਂ ਪਾਣੀ ਦੀ ਸੇਵਾ ਦੇ ਨਾਲ ਨਾਲ ਫੱਟੜਾਂ ਦੀ ਮਲ੍ਹਮ ਪੱਟੀ ਦਾ ਕੰਮ ਵੀ ਕਰਨਾ ਹੈ।
ਇਸ ਮੌਕੇ ਤੇ ਸ਼੍ਰੀ ਦਿਲਬਾਗ ਸਿੰਘ(ਸੇਵਾ ਮੁਕਤ ਜਿਲ੍ਹਾ ਸਿੱਖਿਆ ਅਫਸਰ) ਨੇ ਸੰਬੋਧਨ ਹੁੰਦਿਆਂ ਕਿਹਾ ਕਿ ਰੈੱਡ ਕਰਾਸ ਸੰਸਥਾ ਵਲੋਂ  ਸਮਾਜ ਵਿੱਚ ਕੀਤੇ ਜਾਦੇ ਸਮਾਜਿਕ ਭਲਾਈ ਕੰਮ ਵੀ ਸ਼ਲਾਘਾਯੋਗ ਹਨ। ਉਨਾ ਨੇ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਦਾ ਧੰਨਵਾਦ ਕੀਤਾ। ਡਾ. ਅੰਬੇਡਕਰ ਮਾਡਲ ਸਕੂਲ ਨਵਾਂਸ਼ਹਿਰ ਵਲੋਂ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੂੰ ਵਿਸ਼ੇਸ਼ ਤੌਰ ਨੂੰ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਸ਼ਲਾਘਾਯੋਗ ਉਪਲਬਧੀ ਲਈ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਕਮਲਜੀਤ ਕੌਰ, ਜਸਵੀਰ ਕੌਰ, ਸੰਗੀਤਾ, ਰਜਨੀ, ਰੁਪਿੰਦਰ ਕੌਰ ਅਤੇ ਸਕੂਲ ਕਮੇਟੀ ਮੈਂਬਰ ਪ੍ਰੇਮ ਮਲਹੋਤਰਾ, ਮਨੋਹਰ ਲਾਲ, ਅਮਰ ਨਾਥ ਅਤੇ ਸਕੂਲ ਦੇ ਵਿਦਿਆਰਥੀ ਹਾਜਿਰ ਸਨ।