गांव बिरोवाल में बाबा साहेब डॉ. भीमराव अंबेडकर का जन्मदिन मनाया गया।
ਨਵਾਂਸ਼ਹਿਰ - ਬੀਤੇ ਦਿਨ ਪਿੰਡ ਵੀਰੋਵਾਲ ਵਿਖੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵਿਸ਼ੇਸ਼ ਸੱਦੇ ਤੇ ਮੁੱਖ ਮਹਿਮਾਨ ਵਜੋਂ ਸ਼੍ਰੀ ਗੁਰੂ ਰਵਿਦਾਸ ਸੇਨਾ ਦੇ ਸੂਬਾ ਪ੍ਰਧਾਨ ਸ਼੍ਰੀ ਦਿਲਵਰ ਸਿੰਘ, ਆਪਣੇ ਸਾਥੀਆਂ ਗੁਰਪ੍ਰੀਤ ਸਿੰਘ,ਅਜੇ ਕੁਮਾਰ,ਕਰਨ ਬੰਗੜ,ਅਜੇ ਕੁਮਾਰ ਸਮੇਤ ਪਹੁੰਚੇ ।

ਆਈ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੀ ਦਿਲਵਰ ਸਿੰਘ ਨੇ ਕਿਹਾ ਕਿ ਨੌਜਵਾਨੀ ਨੂੰ ਨਸ਼ੇ ਦੇ ਕੋਹੜ ਨੂੰ ਛੱਡ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਣਾ ਚਾਹੀਦਾ ਅਤੇ ਬਾਬਾ ਸਾਹਿਬ ਦੀ ਤਰਾਂ ਉੱਚ ਸਿਖਿਆ ਨੂੰ ਪ੍ਰਾਪਤ ਕਰ ਉੱਚ ਅਹੁਦਿਆਂ ਤੇ ਪੁੱਜ ਕਿ ਆਪਣੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਅਸੀ ਤਹਿ ਦਿਲੋਂ ਧੰਨਵਾਦੀ ਹਾਂ ਸਮੂਹ ਪ੍ਰਬੰਧਕ ਕਮੇਟੀ ਦੇ ਨੌਜਵਾਨ ਵੀਰਾਂ ਦੇ ਤੇ ਐਨ ਆਰ ਆਈ ਵੀਰਾਂ ਦੇ ਜਿਨਾਂ ਨੇ ਆਪਣਾ ਵਡਮੁੱਲਾ ਯੋਗਦਾਨ ਦੇਕੇ ਇਸ ਪੋਗਰਾਮ ਨੂੰ ਨੇਪਰੇ ਚਾੜਿਆ ।
ਇਸ ਮੌਕੇ ਚਮਨ ਲਾਲ, ਸਰਪੰਚ ਕੁਲਵੀਰ ਕੌਰ ,ਲੱਖਾ ਵੀਰੋਵਾਲ, ਗੁਰਦੀਪ ਕਟਾਰੀਆ, ਮੱਖਣ ਹਲਵਾਈ, ਰਕੇਸ਼ ਕੁਮਾਰ ਬਲਜੀਤ ਕਟਾਰੀਆ ,ਅਜੇ ਕਟਾਰੀਆ ਮੌਜੂਦ ਰਹੇ ।