ਪੈਟਰੋਲ ਕੰਪਨੀਆਂ ਤੇਲ ਖਪਤਕਾਰਾਂ ਦੀ ਕਰਵਾ ਰਹੀਆਂ ਖੁਲੇਆਮ ਲੁੱਟ , ਲੋਕਾਂ ਨੂੰ ਪੈਟਰੋਲ ਪੰਪਾਂ ਉਤੇ ਪਾਇਆ ਜਾ ਰਿਹਾ ਜਬਰਦਸਤੀ ਮੰਹਿਗਾ ‘ ਐਕਸਟਰਾ ਪਾਵਰ 95’ ਪੈਟਰੋਲ।

ਗੜ੍ਹਸੰਕਰ 29 ਨਵੰਬਰ - ਪੈਟਰੋਲੀਅਮ ਪਦਾਰਥ ਦੇਸ਼ ਦੀ ਆਰਥਿਕ ਅਨਰਜੀ ਦਾ ਅਥਾਹ ਅਧਾਰ ਹੈ । ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਮ ਆਦਮੀ ਦੀ ਆਰਥਿਕਤਾ ਦੀ ਪਹੁੰਚ ਤੋਂ ਦੂਰ ਹੋ ਰਿਹਾ ਹੈ‌ ।

ਗੜ੍ਹਸੰਕਰ 29 ਨਵੰਬਰ - ਪੈਟਰੋਲੀਅਮ ਪਦਾਰਥ ਦੇਸ਼ ਦੀ ਆਰਥਿਕ ਅਨਰਜੀ ਦਾ ਅਥਾਹ ਅਧਾਰ ਹੈ । ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਮ ਆਦਮੀ ਦੀ ਆਰਥਿਕਤਾ ਦੀ ਪਹੁੰਚ ਤੋਂ ਦੂਰ ਹੋ ਰਿਹਾ ਹੈ‌ । ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸੁਰਿੰਦਰ ਸਿੰਘ ਪੱਪੀ ਅਤੇ ਸ਼ਮਸੇ਼ਰ ਸਿੰਘ ਨੇ ਪੈਟਰੋਲੀਅਮ ਕੰਪਨੀਆਂ ਦੀ ਪੈਟਰੋਲੀਅਮ ਪਦਾਰਥਾਂ ਵਿੱਚ ਅੰਨੀ ਕੀਤੀ ਜਾ ਰਹੀ ਲੁੱਟ ਅਤੇ ਪੈਟਰੋਲ ਪੰਪਾਂ ਉਤੇ ਪੈਟਰੋਲ ਪੰਪਾਂ ਦੇ ਮਾਲਕਾਂ ਵਲੋਂ ਕੰਪਨੀਆਂ ਦੀਆਂ ਹਦਾਇਤਾਂ ਅਨੁਸਾਰ ਸਧਾਰਨ ਪੈਟਰੋਲ ਪਾਉਣ ਦੀ ਥਾਂ ਜਬਰਦਸਤੀ ਮੰਹਿਗਾ ‘ਐਕਸਟਰਾ ਪਾਵਰ 95’ ਪੈਟਰੋਲ ਵਹੀਕਲਾਂ ਵਿੱਚ ਪਾਉਣ ਦੀ ‘ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਆਮ ਲੋਕਾਂ ਨਾਲ ਵੱਡੀ ਬੇਇਮਾਨੀ ਤੇ ਗੈਰ ਸੰਵਿਧਾਨਕ ਹੈ ਤੇ ਸਾਰਾ ਕੁਝ ਖਪਤਕਾਰਾਂ ਦੀ ਇੱਛਾ ਦੇ ਵਿਰੁਧ ਨਜਾਇਜ ਲਾਭ ਲਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੰਪ ਮਾਲਕਾਂ ਵਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ।ਜਦੋਂ ਕਿ ਦੋਨਾਂ ਤਰ੍ਹਾਂ ਦੇ ਪੈਟਰੋਲ ਦੀ ਕੀਮਤ ਵਿਚ ਵੱਡਾਂ ਅੰਤਰ ਹੈ । ਸਧਾਰਨ ਪੈਟਰੋਲ ਦਾ ਪ੍ਰਤੀ ਲੀਟਰ ਰੇਟ 98 ਰੁ: 21 ਪੈਸੇ ਅਤੇ ‘ਐਕਸਟਰਾ ਪਾਵਰ 95’ ਦਾ ਕਰੰਟ ਰੇਟ 104 ਰੁ: 80 ਪੈਸੇ ਹੈ । ਇਹ ਵੀ ਹੈ ਕਿ ਤੇਲ ਕੰਪਨੀਆਂ ਡੀਲਰਾਂ ਨੂੰ ਧੱਕੇ ਨਾਲ ਹੀ ਪਾਵਰ ਪੈਟਰੋਲ ਵਿਕਰੀ ਕਰਨ ਲਈ ਭੇਜ ਰਹੀਆਂ ਹਨ ਤੇ ਅਗੋਂ ਡੀਲਰ ਧੱਕੇ ਨਾਲ ਖਪਤਕਾਰਾਂ ਨੂੰ ਗੁੰਮਰਾਹ ਕਰਕੇ ਐਕਸਟਰਾ ਪਾਵਰ ਪੈਟਰੋਲ ਦੀ ਵਿਕਰੀ ਕਰ ਰਹੀਆਂ ਹਨ ਤੇ ਖਪਤਕਾਰਾਂ ਦੀ ਵੱਡਾ ਨੁਕਸਾਨ ਹੋ ਰਿਹਾ ਤੇ ਹੇਠਲੇ ਪਧੱਰ ਤੇ ਖਪਤਕਾਰ ਅਤੇ ਡੀਲਰਾਂ ਵਿੱਚ ਕਈ ਵਾਰੀ ਤਕਰਾਰ ਵੀ ਹੋ ਜਾਂਦਾ ਹੈ । ਇਨ੍ਹਾਂ ਦੋਹਾਂ ਦੀ ਕੀਮਤ ਵਿਚ 6 ਰੁ: 59 ਪੈਸੇ ਦਾ ਅੰਤਰ ਹੈੇ । ਇਸ ਵਿੱਚ ਗਲਤੀਆਂ ਸਰਕਾਰਾਂ ਦੀਆਂ ਤੇ ਖਮਿਾਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ । ਦੁਸਰੇ ਪਾਸੇ ਸਰਕਾਰ ਖੁਦ ਖਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਥਾਂ ਦਿਨ ਦਿਹਾੜੇ ਸ਼ਰੇਆਮ ਦੇਸ਼ ਦੇ ਨਾਗਰਿਕਾਂ ਦੀ ਲੁੱਟ ਕਰਵਾ ਰਹੀਆਂ ਹਨ । ਇਹ ਲੁੱਟ ਕਰੋੜਾਂ ਰਪਏ ਦੀ ਸਰਕਾਰੀ ਕਮਾਈ ਦਾ ਸਾਧਨ ਬਣਿਆ ਪਿਆ ਹੈ । ਧੀਮਾਨ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਉਤੇ ਅਨੇਕਾਂ ਤਰ੍ਹਾਂ ਦੇ ਟੈਕਸ ਲਗਾ ਕਿ ਅਰਬਾਂ ਰੁਪਏ ਦਾ ਟੈਕਸ ਇਕਠਾ ਕੀਤਾ ਜਾ ਰਿਹਾ ਹੈ ।ਅਜਿਹਾ ਕਰਕੇ ਸਰਕਾਰਾਂ ਗਰੀਬੀ ਅਤੇ ਅਮੀਰੀ ਵਿੱਚ ਆਰਥਿਕ ਤੇ ਸਮਾਜਿਕ ਵਾਧੇ ਦਾ ਪਾੜਾ ਵਧਾ ਰਹੀ ਹੈ ।
ਧੀਮਾਨ ਨੇ ਦੱਸਿਆ ਕਿ ਖਪਤਕਾਰਾਂ ਦੇ ਅਧਿਕਾਰਾਂ ਅਨੁਸਾਰ ਹਰੇਕ ਖਪਤਕਾਰ ਦਾ ਹੱਕ ਬਣਦਾ ਹੈ ਕਿ ਕੰਪਨੀਆਂ ਸਾਰੇ ਖਪਤਕਾਰਾਂ ਨੂੰ ਪੈਟਰੋਲ ਅਤੇ ਡੀਜਲ ਪਵਾਉਣ ਉਤੇ ਬਿੱਲ ਜਾਰੀ ਕਰਨ ਲਤੇ ਹਰੇਕ ਬਿੱਲ ਵਿਚ ਲੋਕਾਂ ਤੋਂ ਲਏ ਜਾਂਦੇ ਟੈਕਸ ਦੀ ਸਾਰੀ ਤਰ੍ਹਾਂ ਦੇ ਟੈਕਸਾਂ ਦੀ ਡੀਟੇਲ ਦੇਣੀ ਲਾਜਮੀ ਕੀਤੀ ਜਾਣੀ ਚਾਹੀਦੀ ਹੈ । ਕਿੰਨੀ ਦੁਖਦਾਈ ਹੈ ਕਿ ਲੋਕਾਂ ਤੋਂ ਟੈਕਸ ਰੇਟਾਂ ਨੂੰ ਛੁਪਾਉਣਾ ਬਹੁਤ ਵੱਡਾ ਫਰਾਡ ਹੈ । ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ ਦੇ ਘੇਰੇ ਅੰਦਰ ਨਾ ਰਖਣਾ ਲੋਕਾਂ ਦੀਆ ਅੱਖਾਂ ਵਿਚ ਘੱਟਾ ਪਾਉਣ ਦੇ ਬਰਾਬਰ ਹੈ । ਇਨ੍ਹਾਂ ਪਦਾਰਥਾਂ ਅੰਦਰ ਐਨਾ ਟੈਕਸ ਹੈ ਕਿ ਹਰ ਕਿਸੇ ਪਸੀਨੇ ਛੁੱਟ ਸਕਦੇ ਹਨ । ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਧ ਟਰਾਂਸਪੋਟਰ,ਕਿਸਾਨ ਅਤੇ ਆਮ ਲੋਕ ਇਨ੍ਹਾਂ ਦੀ ਖਪਤ ਕਰਦੇ ਹਨ । ਧੀਮਾਨ ਨੇ ਕਿਹਾ ਕਿ ਜੇ ਵੱਡੇ ਵੱਡੇ ਸਟੋਰਾਂ ਵਿਚ ਜੀ.ਐਸ.ਟੀ ਦੀ ਬਿੱਲਾਂ ਵਿਚ ਐਕਸ ਦੀ ਡੀਟੇਲ ਖਪਤਕਾਰਾਂ ਨੂੰ ਦਿਤੀ ਜਾ ਸਕਦੀ ਹੈ ਤੇ ਫਿਰ ਪੈਟਰੋਲ ਅਤੇ ਡੀਜ਼ਲ ਵਿਚ ਟੈਕਸਾਂ ਨੁੰ ਕਿਉਂ ਲਕੋਇਆ ਜਾਂਦਾ ਹੈ । ਹਰੇਕ ਦੇਸ਼ ਦੇ ਨਾਗਰਿਕ ਨੂੰ ਬਿੱਲ ਲੈਣ ਅਤੇ ਟੈਕਸ ਦੀ ਡੀਟੇਲ ਜਾਨਣ ਦਾ ਸੰਵਿਧਾਨਕ ਅਧਿਕਾਰ ਹੈ । ਉਨ੍ਹਾਂ ਸਾਰੇ ਖਪਤਕਾਰਾਂ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ ਤਾਂ ਕਿ ਸਰਕਾਰਾਂ ਦੀ ਇਹ ਲੁੱਟ ਅਤੇ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਬੇਇਨਸਾਫੀ ਬੰਦ ਹੋ ਸਕੇ । ਧੀਮਾਨ ਨੇ ਦਸਿਆ ਕਿ ਲੇਬਰ ਪਾਰਟੀ ਲੋਕਾਂ ਨੂੰ ਜਾਗਰੂਕ ਕਰਨ ਲਈ ਲੋਕਾਂ ਵਿਚ ਜਾਵੇਗੀ