ਰੋਜ਼ਾਨਾ ਜਨਤਕ ਲਹਿਰ ਦੇ ਸੰਪਾਦਕ ਡਾ ਜਰਨੈਲ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ

ਨਵਾਂਸ਼ਹਿਰ - ਸਰਕਾਰੀ ਜਬਰ ਦਾ ਸਾਹਮਣਾ ਕਰਦੇ ਹੋਏ ਰੋਜ਼ਾਨਾ ਜਨਤਕ ਲਹਿਰ ਅਖਬਾਰ ਨੂੰ ਚਲਾਉਣ ਲਈ ਪਰਿਵਾਰ ਸਮੇਤ ਲੰਬਾ ਸਮਾਂ ਦੇਣ ਵਾਲੇ ਸਤਿਕਾਰਯੋਗ ਡਾ ਜਰਨੈਲ ਸਿੰਘ ਜੀ ਬੀਤੇ ਦਿਨੀਂ ਪਰਿਵਾਰ ਤੇ ਸਮਾਜ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਅੰਬੇਡਕਰ ਸਕੂਲ ਆਫ ਥੌਟ ਡਲੇਵਾਲ ਰੋਡ ਗੁਰਾਇਆਂ (ਜਲੰਧਰ) ਵਿਖੇ ਭਿਖਸ਼ੂ ਸੰਘ ਦੀ ਹਾਜਰੀ ਵਿੱਚ ਕਰਵਾਏ ਸ਼ਰਧਾਂਜਲੀ ਸਮਾਗਮ ਵਿੱਚ ਚਿੰਤਕ, ਰਿਸ਼ਤੇਦਾਰ, ਮਿੱਤਰ, ਸੱਜਣ ਤੇ ਬਹੁਜਨ ਸਮਾਜ ਦੇ ਹਮਦਰਦ ਸਾਥੀਆਂ ਸਮੇਤ ਸ਼ਾਮਿਲ ਹੋਏ।

ਬਹੁਜਨ ਸਮਾਜ ਪਾਰਟੀ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਜਨਤਕ ਲਹਿਰ ਸਮੇਂ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਆਖਿਆ ਕਿ 1985 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਦੇ ਇਸ਼ਾਰੇ ਤੇ ਬਾਮਸੇਫ ਨੂੰ ਤੋੜਨ ਸਮੇਂ ਪੰਜਾਬ ਵਿੱਚ ਚੱਟਾਨ ਦੀ ਤਰ੍ਹਾਂ ਖੜਕੇ ਜਨਤਕ ਲਹਿਰ ਨੇ ਹੀ ਬਹੁਜਨ ਸਮਾਜ ਪਾਰਟੀ, ਬਹੁਜਨ ਸਟੂਡੈਂਟ ਫਰੰਟ  (ਬਹੁਜਨ ਸਮਾਜ ਪਾਰਟੀ ਸਟੂਡੈਂਟ ਵਿੰਗ) ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ  ਅੰਦੋਲਨ ਨੂੰ ਲੋਕ ਲਹਿਰ ਬਣਾਉਣ ਤੇ ਬਹੁਜਨ ਅੰਦੋਲਨ ਨੂੰ ਮਜਬੂਤ ਕਰਨ ਲਈ ਇਤਿਹਾਸਕ ਨਾ ਭੁਲਣਯੋਗ ਰੋਲ ਅਦਾ ਕੀਤਾ ਸੀ। 
ਸੀਮਤ ਸਾਧਨਾਂ ਬੁੱਧੀਜੀਵੀ ਆਗੂਆਂ ਨਾਲ ਤਾਲਮੇਲ ਦੀ ਕਮੀ ਦੇ ਕਾਰਨ ਬੰਦ  ਹੋਈ ਜਨਤਕ ਲਹਿਰ ਨੂੰ ਦੁਬਾਰਾ ਚਲਾਉਣ ਦਾ ਉਪਰਾਲਾ (ਆਪਣਾ ਮੀਡੀਆ ਬਣਾਉਣਾ) ਕਰਨਾ ਹੀ ਡਾ ਜਰਨੈਲ ਸਿੰਘ ਨੂੰ ਸੱਚੀ ਤੇ ਸੁੱਚੀ  ਸ਼ਰਧਾਂਜਲੀ ਹੋਵੇਗੀ।