ਡੀ.ਏ.ਵੀ.ਬੀ.ਐੱਡ ਕਾਲਜ ਵਿਖੇ ਅਲੂਮਨੀ ਮੀਟ 'ਅਨੁਸਮਰਣ 2024' ਦਾ ਆਯੋਜਨ ਕੀਤਾ ਗਿਆ

ਹੁਸ਼ਿਆਰਪੁਰ - ਸਥਾਨਿਕ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਇੱਕ ਐਲੂਮਨੀ ਮੀਟ ‘ਅਨੁਸਮਰਣ 2024’ ਕਰਵਾਈ ਗਈ। ਜਿਸ ਵਿੱਚ ਕਾਲਜ ਦੇ 1966 ਤੋਂ ਲੈ ਕੇ ਪਿਛਲੇ ਸਾਲ ਦੇ ਪੁਰਾਣੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਆਰ.ਐਮ.ਭੱਲਾ ਸਨ। ਪ੍ਰਿੰਸੀਪਲ ਡਾਕਟਰ ਵਿਧੀ ਭੱਲਾ ਨੇ ਇਸ ਮੌਕੇ ਸਾਰੇ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਕਾਲਜ ਦੇ ਬਹੁਪੱਖੀ ਇਤਿਹਾਸ ਅਤੇ ਦਿਨ ਪ੍ਰਤੀ ਦਿਨ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।

ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਗੀਤਾਂ, ਗ਼ਜ਼ਲਾਂ ਅਤੇ ਵਿਚਾਰਾਂ ਰਾਹੀਂ ਕਾਲਜ ਨਾਲ ਸਬੰਧਤ ਆਪਣੇ ਤਜ਼ਰਬਿਆਂ ਦਾ ਪ੍ਰਗਟਾਵਾ ਕਰਦਿਆਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਮੈਨੇਜਮੈਂਟ ਕਮੇਟੀ ਦੇ ਮੁਖੀ ਡਾ: ਅਨੂਪ ਕੁਮਾਰ ਨੇ ਕਾਲਜ ਦੇ ਪ੍ਰਿੰਸੀਪਲ ਡਾ: ਵਿਧੀ ਭੱਲਾ ਨੂੰ ਪ੍ਰੋਗਰਾਮ ਦੇ ਸਫ਼ਲ ਆਯੋਜਨ 'ਤੇ ਤਹਿ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਆਪਣਾ ਯੋਗਦਾਨ ਪਾ ਰਹੇ ਹਨ | ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਸ਼ਰਮਾ ਨੇ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਵੱਲੋਂ ਦਿੱਤੇ ਸੁਝਾਅ ਕਾਲਜ ਦੀ ਭਵਿੱਖ ਦੀ ਤਰੱਕੀ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਡੀ.ਐਲ.ਆਨੰਦ ਨੇ ਆਸ ਪ੍ਰਗਟਾਈ ਕਿ ਅਜਿਹੇ ਸਮਾਗਮਾਂ ਰਾਹੀਂ ਪੁਰਾਣੇ ਵਿਦਿਆਰਥੀ ਕਾਲਜ ਨਾਲ ਜੁੜੇ ਰਹਿਣਗੇ। ਐਲੂਮਨੀ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿਚ ਸ੍ਰੀ ਗੌਤਮ ਮਹਿਤਾ ਨੂੰ ਮੁੱਖ ਸਰਪ੍ਰਸਤ, ਡਾ: ਵਿਧੀ ਭੱਲਾ ਨੂੰ ਸਰਪ੍ਰਸਤ, ਸ੍ਰੀ ਹਰੀਸ਼ ਸ਼ਰਮਾ ਨੂੰ ਪ੍ਰਿੰਸੀਪਲ, ਪ੍ਰੋ: ਸ਼ਰਨਜੀਤ ਸੈਣੀ ਨੂੰ ਵਾਈਸ ਪ੍ਰਿੰਸੀਪਲ, ਮੁਨੀਸ਼ ਕੁਮਾਰ ਰਲਹਨ ਨੂੰ ਸਕੱਤਰ, ਚੰਦਰਪ੍ਰਕਾਸ਼ ਨੂੰ ਸਹਿ-ਸਕੱਤਰ, ਸ਼੍ਰੀਮਤੀ ਨੀਲਮ ਸੈਣੀ ਬਤੌਰ ਖਜ਼ਾਨਚੀ ਅਤੇ ਅਸ਼ਵਨੀ ਦੱਤ ਸ਼ਰਮਾ, ਕਮਾਂਡੈਂਟ ਸਰਦਾਰ ਰਸ਼ਪਾਲ ਸਿੰਘ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਪ੍ਰਿੰਸੀਪਲ ਏ.ਐਸ.ਤਾਤਰਾ, ਸੰਗੀਤਾ ਵਾਸੂਦੇਵ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ ਦੇ ਸੁਭਾਸ਼ ਚੰਦਰ, ਸਰਦਾਰ ਮੋਹਨ ਸਿੰਘ ਲੇਹਲ, ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸ਼ਰਮਾ, ਪ੍ਰਿੰਸੀਪਲ ਰਾਕੇਸ਼ ਕੁਮਾਰ, ਇੰਸਪੈਕਟਰ ਹਰਬੰਸ ਸਿੰਘ, ਪ੍ਰਿੰਸੀਪਲ ਸਰਦਾਰ ਏ.ਪੀ. ਸਿੰਘ, ਹਰਸ਼ਿੰਦਰ ਪਾਲ ਵੀ ਹਾਜ਼ਰ ਸਨ। ਅੰਤ ਵਿਚ ਸਮੂਹ ਹਾਜ਼ਰ ਸਾਬਕਾ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।