ਮੌੜ ਮੰਡੀ ਦਾ ਸੀਵਰੇਜ਼ ਸਿਸਟਮ ਬਲਾੱਕ

ਕਈ ਮਹੀਨਿਆਂ ਤੋਂ ਬਲਾੱਕ ਹੋਏ ਪਏ ਮੌੜ ਦੇ ਸੀਵਰੇਜ਼ ਸਿਸਟਮ ਨੇ ਸ਼ਹਿਰ ਨਿਵਾਸੀਆਂ ਤੇ ਦੁਕਾਨਦਾਰਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਸ਼ਹਿਰ ਚ ਥਾਂ ਥਾਂ ਤੇ ਸੀਵਰੇਜ਼ ਦਾ ਪਾਣੀ ਓਵਰਫਲੋ ਹੋ ਰਿਹਾ ਹੈ।ਸ਼ਹਿਰ ਦੇ ਵਾਰਡ ਨੰਬਰ 4 ਮਾਲਵਾ ਦੁੱਖ ਨਿਵਾਰਨ ਅੱਖਾਂ ਵਾਲੇ ਹਸਪਤਾਲ,ਡਾਕਟਰ ਰਾਮੇ ਵਾਲਾ ਹਸਪਤਾਲ ਵਾਲੇ ਬਜ਼ਾਰ,ਮੌਗਾ ਸਟੂਡੀਓ ਵਾਲੀ ਗਲੀ ਤੇ ਸਰਕਾਰੀ ਗਰਲਜ਼ ਸਕੂਲ ਕੋਲ ਸੜਕਾਂ ਤੇ ਖੜੇ ਸੀਵਰੇਜ਼ ਦੇ ਪਾਣੀ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ

ਕਈ ਮਹੀਨਿਆਂ ਤੋਂ ਬਲਾੱਕ ਹੋਏ ਪਏ ਮੌੜ ਦੇ ਸੀਵਰੇਜ਼ ਸਿਸਟਮ ਨੇ ਸ਼ਹਿਰ ਨਿਵਾਸੀਆਂ ਤੇ ਦੁਕਾਨਦਾਰਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਸ਼ਹਿਰ ਚ ਥਾਂ ਥਾਂ ਤੇ ਸੀਵਰੇਜ਼ ਦਾ ਪਾਣੀ ਓਵਰਫਲੋ ਹੋ ਰਿਹਾ ਹੈ।ਸ਼ਹਿਰ ਦੇ ਵਾਰਡ ਨੰਬਰ 4 ਮਾਲਵਾ ਦੁੱਖ ਨਿਵਾਰਨ ਅੱਖਾਂ ਵਾਲੇ ਹਸਪਤਾਲ,ਡਾਕਟਰ ਰਾਮੇ ਵਾਲਾ ਹਸਪਤਾਲ ਵਾਲੇ ਬਜ਼ਾਰ,ਮੌਗਾ ਸਟੂਡੀਓ ਵਾਲੀ ਗਲੀ ਤੇ ਸਰਕਾਰੀ ਗਰਲਜ਼ ਸਕੂਲ ਕੋਲ ਸੜਕਾਂ ਤੇ ਖੜੇ ਸੀਵਰੇਜ਼ ਦੇ ਪਾਣੀ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ ਸਰਕਾਰੀ ਗਰਲਜ਼ ਸਕੂਲ ਦੇ ਗੇਟ ਦੇ ਅੱਗੇ ਪਾਣੀ ਇੰਨਾ ਜ਼ਿਆਦਾ ਖੜ੍ਹਾ ਹੈ ਕਿ ਸਕੂਲ ਆਉਣ ਵਾਲੇ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਦੀ ਲੰਘਣਾ ਪੈਂਦਾ ਹੈ। ਸ਼ਹਿਰ ਨਿਵਾਸੀ ਇਸ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।ਖੜੇ ਪਾਣੀ ਨਾਲ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਹੈ।ਸੀਵਰੇਜ਼ ਬਲਾੱਕ ਹੋਣ ਦਾ ਮਾਮਲਾ ਨਗਰ ਕੌਂਸਲ ਦੇ ਧਿਆਨ ਵਿੱਚ ਹੋਣ ਕਾਰਨ ਵੀ ਗੰਦੇ ਪਾਣੀ ਦੇ ਨਿਕਾਸ ਦਾ ਹਾਲੇ ਤੱਕ ਕੋਈ ਉੱਚਿਤ ਪ੍ਰਬੰਧ ਨਹੀਂ ਕੀਤਾ ਗਿਆ।