
ਰਾਜ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਟੈਕਸ ਚੋਰੀ ਦੇ ਦੋ ਮਾਮਲਿਆਂ ਤੋਂ 1,11,740 ਰੁਪਏ ਜੁਰਮਾਨਾ ਵਸੂਲਿਆ
ਊਨਾ, 5 ਅਗਸਤ - ਰਾਜ ਕਰ ਅਤੇ ਆਬਕਾਰੀ ਵਿਭਾਗ, ਊਨਾ ਵੱਲੋਂ ਵਿਭਾਗੀ ਨਾਕਾ ਗਗਰੇਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਾਲ ਹੀ ਵਿੱਚ ਵਿਸ਼ੇਸ਼ ਚੈਕਿੰਗ ਦੌਰਾਨ ਵੱਖ-ਵੱਖ ਵਾਹਨਾਂ ਦੀ ਜਾਂਚ ਕੀਤੀ ਗਈ। ਨਿਰੀਖਣ ਦੌਰਾਨ, ਦੋ ਮਾਮਲਿਆਂ ਵਿੱਚ ਜਿੱਥੇ ਬਿਨਾਂ ਬਿੱਲ ਦੇ ਸੋਨੇ/ਚਾਂਦੀ ਦੇ ਗਹਿਣੇ ਅਤੇ ਲੋਹੇ ਦਾ ਚੂਰਾ ਪਾਇਆ ਗਿਆ,
ਊਨਾ, 5 ਅਗਸਤ - ਰਾਜ ਕਰ ਅਤੇ ਆਬਕਾਰੀ ਵਿਭਾਗ, ਊਨਾ ਵੱਲੋਂ ਵਿਭਾਗੀ ਨਾਕਾ ਗਗਰੇਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਾਲ ਹੀ ਵਿੱਚ ਵਿਸ਼ੇਸ਼ ਚੈਕਿੰਗ ਦੌਰਾਨ ਵੱਖ-ਵੱਖ ਵਾਹਨਾਂ ਦੀ ਜਾਂਚ ਕੀਤੀ ਗਈ। ਨਿਰੀਖਣ ਦੌਰਾਨ, ਦੋ ਮਾਮਲਿਆਂ ਵਿੱਚ ਜਿੱਥੇ ਬਿਨਾਂ ਬਿੱਲ ਦੇ ਸੋਨੇ/ਚਾਂਦੀ ਦੇ ਗਹਿਣੇ ਅਤੇ ਲੋਹੇ ਦਾ ਚੂਰਾ ਪਾਇਆ ਗਿਆ, ਉਨ੍ਹਾਂ ਵਿਰੁੱਧ ਜੀਐਸਟੀ ਐਕਟ ਤਹਿਤ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜ ਕਰ ਤੇ ਆਬਕਾਰੀ ਊਨਾ ਵਿਨੋਦ ਸਿੰਘ ਡੋਗਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜ਼ਬਤ ਕੀਤੇ ਗਏ ਸੋਨੇ/ਚਾਂਦੀ ਦੇ ਗਹਿਣਿਆਂ ਦੀ ਕੁੱਲ ਕੀਮਤ 5,30,295 ਰੁਪਏ ਅਤੇ ਲੋਹੇ ਦੇ ਚੂਰੇ ਦੀ ਕੀਮਤ 2,22,000 ਰੁਪਏ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ 1,11,740 ਰੁਪਏ ਦਾ ਜ਼ੁਰਮਾਨਾ ਲਗਾਇਆ, ਜੋ ਮੌਕੇ 'ਤੇ ਵਸੂਲ ਕੀਤਾ ਗਿਆ | ਵਿਭਾਗ ਵੱਲੋਂ ਇਸ ਵਿਸ਼ੇਸ਼ ਚੈਕਿੰਗ ਵਿੱਚ ਐਸਟੀਈਓ ਨਰਿੰਦਰ ਪਠਾਨੀਆ, ਸਹਾਇਕ ਬਾਲਕ੍ਰਿਸ਼ਨ ਅਤੇ ਡਰਾਈਵਰ ਜਤਿੰਦਰ ਸ਼ਾਮਲ ਸਨ।
ਵਿਨੋਦ ਸਿੰਘ ਡੋਗਰਾ ਨੇ ਦੱਸਿਆ ਕਿ ਵਿਭਾਗ ਵੱਲੋਂ ਸੂਬੇ ਦੇ ਬਾਹਰੋਂ ਲਿਆਂਦੇ ਮਾਲ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਐਕਟ ਦੀ ਧਾਰਾ 30 ਤਹਿਤ 200 ਰੁਪਏ ਤੋਂ ਵੱਧ ਮੁੱਲ ਦੀਆਂ ਵਸਤਾਂ ਦੀ ਵਿਕਰੀ ’ਤੇ ਬਿੱਲ ਜਾਰੀ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ 50 ਹਜ਼ਾਰ ਰੁਪਏ ਤੋਂ ਵੱਧ ਦੇ ਸਾਮਾਨ ਦੀ ਢੋਆ-ਢੁਆਈ ਲਈ ਈ-ਵੇਅ ਬਿੱਲ ਲਾਜ਼ਮੀ ਹੈ।
