ਕਾਲਜ ਦੇ ਕਮਰਸ ਵਿਭਾਗ ਵੱਲੋਂ ਟੈਲੈਂਟ ਹੰਟ ਕਰਵਾਇਆ ਗਿਆ

ਮਾਹਿਲਪੁਰ 14 ਅਪ੍ਰੈਲ:- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗ੍ਰੈਜੂਏਟ ਕਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਉਭਾਰਨ ਲਈ ਟੈਲੈਂਟ ਹੰਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਸਵਿਸ ਕਨਸਲਟੈਂਸੀ ਦੇ ਡਾਇਰੈਕਟਰ ਸੰਜੀਵ ਸ਼ਰਮਾ ਅਤੇ ਐਚਡੀਐਫਸੀ ਬੈਂਕ ਦੇ ਬਰਾਂਚ ਮੈਨੇਜਰ ਸੁਮਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

 ਸਮਾਰੋਹ ਦਾ ਉਦਘਾਟਨ ਕਰਦਿਆਂ ਪ੍ਰਿੰ ਡਾ‌ ਪਰਵਿੰਦਰ ਸਿੰਘ ਨੇ ਕਿਹਾ ਕਿ ਟੈਲੈਂਟ ਹੰਟ ਦੁਆਰਾ ਵਿਦਿਆਰਥੀ ਆਪਣੇ ਅੰਦਰ ਛੁਪੀ ਕਲਾਤਮਿਕ ਪ੍ਰਤਿਭਾ ਨੂੰ ਉਭਾਰਦੇ ਹਨ ਅਤੇ ਅਜਿਹੇ ਪ੍ਰੋਗਰਾਮਾਂ ਵਿੱਚ ਸਮੂਹ ਵਿਦਿਆਰਥੀਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਲਗੋਲੀ, ਮਾਡਲ ਪੇਸ਼ਕਾਰੀ, ਬਿਜਨਸ ਕੁਇਜ਼,ਇਨਵੈਸਟਰ ਅਵੇਅਰਨੈਸ ਪ੍ਰੋਗਰਾਮ ਅਤੇ ਐਡਮੈਡ ਸ਼ੋ ਵਿੱਚ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸੰਜੀਵ ਸ਼ਰਮਾ ਅਤੇ ਕਾਲਜ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਮੁਖੀ ਡਾਕਟਰ ਬਿਮਲਾ ਜਸਵਾਲ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। 
ਇਸ ਮੌਕੇ ਡਾ ਰਾਜਕੁਮਾਰੀ, ਪ੍ਰੋ ਜਗਦੀਪ ਕੌਰ, ਪ੍ਰੋ ਅਮਰਜੀਤ ਲਾਲ, ਡਾ ਰਾਕੇਸ਼ ਕੁਮਾਰ,ਪ੍ਰੋ ਸੰਦੀਪ ਕੌਰ ਅਤੇ ਪ੍ਰੋ ਹਰਪ੍ਰੀਤ ਕੌਰ ਸਮੇਤ ਕਾਲਜ ਦਾ ਹੋਰ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।