ਵਣ ਮਹਾਂਉਤਸਵ ਮਨਾਇਆ

ਐਸ ਏ ਐਸ ਨਗਰ, 27 ਜੁਲਾਈ - ਹਾਊਸ ਓਨਰ ਵੈਲਫੇਅਰ ਸੁਸਾਇਟੀ ਫੇਜ 5 ਵੱਲੋਂ ਬਲੌਂਗੀ ਸਥਿਤ ਬਾਲ ਗੋਪਾਲ ਗਊਸ਼ਾਲਾ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਅਤੇ ਸੁਸਾਇਟੀ ਦੇ ਪ੍ਰਧਾਨ ਜੈ ਸਿੰਘ ਸੈਂਭੀ ਅਤੇ ਹੋਰ ਮੈਂਬਰਾਂ ਨਾਲ ਮਿਲ ਕੇ ਗਊਸ਼ਾਲਾ ਵਿੱਚ ਅੰਬ ਅਤੇ ਨਿੰਮ ਸਮੇਤ ਕਈ ਤਰ੍ਹਾਂ ਦੇ ਪੌਦੇ ਲਗਾਏ।

ਇਸ ਮੌਕੇ ਸਿੱਧੂ ਨੇ ਸੁਸਾਇਟੀ ਮੈਂਬਰਾਂ ਨੂੰ ਪੌਦਿਆਂ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੁਹਾਲੀ ਸ਼ਹਿਰ ਵਿਚ ਵਾਤਾਵਰਨ ਨੂੰ ਸ਼ੁਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਸਿੱਧੂ ਫਾਊਂਡੇਸ਼ਨ ਵੱਲੋਂ ਸ਼ਹਿਰ ਅਤੇ ਇਸ ਦੇ ਆਸ੍ਰਪਾਸ ਦੇ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ| ਜਿਸ ਤਹਿਤ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਰੋਜਾਨਾ ਬੂਟੇ ਲਗਾਏ ਜਾ ਰਹੇ ਹਨ।
ਇਸ ਮੌਕੇ ਗਊ੪ਾਲਾ ਦੇ ਪ੍ਰਬੰਧਕ ਮੁਕੇਸ਼  ਬਾਂਸਲ, ਸੁਸਾਇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਸਿਕੰਦਰ ਸਿੰਘ, ਲਾਇਬ੍ਰੇਰੀਅਨ ਦਵਿੰਦਰ ਸਿੰਘ, ਵਾਈਸ ਪ੍ਰਧਾਨ ਰਛਪਾਲ ਸਿੰਘ, ਸਲਾਹਕਾਰ ਪੀਡੀ ਵਧਵਾ ਅਤੇ ਮੇਵਾ ਸਿੰਘ ਵੀ ਹਾਜਰ ਸਨ।