
ਵੈਟਨਰੀ ਯੂਨੀਵਰਸਿਟੀ ਵਿਖੇ ਪਸ਼ੂ ਰੋਗ ਨਿਰੀਖਣ ਦੇ ਨਵੀਨ ਰੁਝਾਨਾਂ ਬਾਰੇ ਸਿਖਲਾਈ ਸੰਪੂਰਨ
ਲੁਧਿਆਣਾ 20 ਜਨਵਰੀ, 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਵਿੱਚ ਮੱਧ ਪ੍ਰਦੇਸ਼ ਦੇ ਪਸ਼ੂ ਪਾਲਣ ਵਿਭਾਗ ਦੇ 10 ਵੈਟਨਰੀ ਅਫ਼ਸਰਾਂ ਨੂੰ ਸਿਖਲਾਈ ਦਿੱਤੀ। ਯੂਨੀਵਰਸਿਟੀ ਦੇ ਪਸ਼ੂ ਬਿਮਾਰੀ ਖੋਜ ਕੇਂਦਰ, ਵੈਟਨਰੀ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਅਤੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਪ੍ਰਯੋਗਸ਼ਾਲਾ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਪਸ਼ੂ ਰੋਗ ਨਿਰੀਖਣ ਸੰਬੰਧੀ ਨਵੀਨ ਰੁਝਾਨ ਵਿਸ਼ੇ ਤੇ ਸਿਖਲਾਈ ਕਰਵਾਈ ਗਈ।
ਲੁਧਿਆਣਾ 20 ਜਨਵਰੀ, 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਵਿੱਚ ਮੱਧ ਪ੍ਰਦੇਸ਼ ਦੇ ਪਸ਼ੂ ਪਾਲਣ ਵਿਭਾਗ ਦੇ 10 ਵੈਟਨਰੀ ਅਫ਼ਸਰਾਂ ਨੂੰ ਸਿਖਲਾਈ ਦਿੱਤੀ। ਯੂਨੀਵਰਸਿਟੀ ਦੇ ਪਸ਼ੂ ਬਿਮਾਰੀ ਖੋਜ ਕੇਂਦਰ, ਵੈਟਨਰੀ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਅਤੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ
ਪ੍ਰਯੋਗਸ਼ਾਲਾ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਪਸ਼ੂ ਰੋਗ ਨਿਰੀਖਣ ਸੰਬੰਧੀ ਨਵੀਨ ਰੁਝਾਨ ਵਿਸ਼ੇ ਤੇ ਸਿਖਲਾਈ ਕਰਵਾਈ ਗਈ। ਡਾ. ਮਨਦੀਪ ਸਿੰਘ ਬੱਲ, ਇੰਚਾਰਜ, ਪਸ਼ੂ ਬਿਮਾਰੀ ਖੋਜ ਕੇਂਦਰ ਅਤੇ ਸਿਖਲਾਈ ਦੇ ਕੋਰਸ ਨਿਰਦੇਸ਼ਕ ਨੇ ਦੱਸਿਆ ਕਿ ਪਸ਼ੂਆਂ ਨੂੰ ਸੂਖਮ ਜੀਵਾਂ ਅਤੇ ਪਰਜੀਵੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਪ੍ਰਯੋਗਸ਼ਾਲਾ ਜਾਂਚ ਦੇ ਨਾਲ ਪਿਸ਼ਾਬ ਵਿਸ਼ਲੇਸ਼ਣ ਅਤੇ ਇਸਦੀ ਵਿਆਖਿਆ ਬਾਰੇ ਵਿਹਾਰਕ ਸਿਖਲਾਈ ਦੇ ਨਾਲ-ਨਾਲ ਤਜਰਬਾ ਵੀ ਪ੍ਰਦਾਨ ਕੀਤਾ ਗਿਆ।
ਡਾ. ਵਿਸ਼ਾਲ ਮਹਾਜਨ ਨੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਫੈਲਣ ਦੌਰਾਨ ਨਮੂਨੇ ਇਕੱਠੇ ਕਰਨ ਅਤੇ ਭੇਜਣ ਬਾਰੇ ਸਿਖਲਾਈ ਦਿੱਤੀ। ਡਾ. ਨਵਦੀਪ ਸਿੰਘ ਨੇ ਰੇਡੀਓਗ੍ਰਾਫੀ ਅਤੇ ਅਲਟਰਾਸੋਨੋਗ੍ਰਾਫੀ ਨਾਲ ਸਬੰਧਤ ਆਧੁਨਿਕ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ। ਪ੍ਰਤੀਭਾਗੀਆਂ ਨੂੰ ਯੂਨੀਵਰਸਿਟੀ ਵੈਟਨਰੀ ਹਸਪਤਾਲ ਵਿਖੇ ਆਉਣ ਵਾਲੇ ਰੋਜ਼ਾਨਾ ਦੇ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਲਾਈ ਦੇ ਸਫ਼ਲਤਾਪੂਰਵਕ ਸੰਪੂਰਨ ਹੋਣ `ਤੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤਰ ਵਿੱਚ ਕੰਮ ਕਰਦੇ ਵੈਟਨਰੀ ਡਾਕਟਰਾਂ ਲਈ ਅਜਿਹੀਆਂ ਸਿਖਲਾਈਆਂ ਬਹੁਤ ਮਹੱਤਵ ਰੱਖਦੀਆਂ ਹਨ। ਅਜਿਹੀ ਸਿਖਲਾਈ ਬਿਮਾਰੀਆਂ ਦੇ ਨਿਰੀਖਣ ਵਿੱਚ ਸਹਾਇਤਾ ਕਰੇਗੀ ਜੋ ਪਸ਼ੂ ਪਾਲਕਾਂ ਨੂੰ ਸਮੁੱਚੀ ਪਸ਼ੂ ਸਿਹਤ ਸੰਭਾਲ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀ।
ਸਿਖਿਆਰਥੀਆਂ ਨੇ ਯੂਨੀਵਰਸਿਟੀ ਦੇ ਵੈਟਨਰੀ ਹਸਪਤਾਲ ਵਿੱਚ ਉਪਲਬਧ ਨਿਰੀਖਣ ਸਹੂਲਤਾਂ ਦੀ ਸ਼ਲਾਘਾ ਕੀਤੀ। ਸਿਖਲਾਈ ਦਾ ਸੰਚਾਲਨ ਡਾ. ਗੁਰਸਿਮਰਨ ਫਿਲੀਆ ਅਤੇ ਡਾ. ਅਮਨਦੀਪ ਸਿੰਘ ਨੇ ਕੀਤਾ।
