ਪ੍ਰਧਾਨ ਰਾਮੇਸ਼ ਬਾਲੀ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਜਗਨੂਰ ਸਿੰਘ ਨਾਲ ਮੁਲਾਕਾਤ ਕੀਤੀ

ਨਵਾਂਸ਼ਹਿਰ - ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਹਲਕੇ ਚ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸਮਾਰਕ ਤੇ ਮੁੱਖ ਮੰਤਰੀ ਦੀ ਆਮਦ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਜਦੋਂ ਮੁੱਖ ਮੰਤਰੀ ਦੀ ਸਟੇਜ ਦੇ ਕੋਲ ਪਹੁੰਚਿਆ ਤਾਂ ਪੁਲਿਸ ਮਿੰਟਾਂ ਸੈਕਿੰਡਾਂ ਚ ਹਰਕਤ ਵਿੱਚ ਆ ਗਈ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਾਡੀ ਮੁਲਾਕਾਤ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨਾਲ ਕੀਤੀ।

ਨਵਾਂਸ਼ਹਿਰ - ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਹਲਕੇ ਚ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸਮਾਰਕ ਤੇ ਮੁੱਖ ਮੰਤਰੀ ਦੀ ਆਮਦ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਜਦੋਂ ਮੁੱਖ ਮੰਤਰੀ ਦੀ ਸਟੇਜ ਦੇ ਕੋਲ ਪਹੁੰਚਿਆ ਤਾਂ ਪੁਲਿਸ ਮਿੰਟਾਂ ਸੈਕਿੰਡਾਂ ਚ ਹਰਕਤ ਵਿੱਚ ਆ ਗਈ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਾਡੀ ਮੁਲਾਕਾਤ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨਾਲ ਕੀਤੀ। ਮੰਗ ਪੱਤਰ ਦਿੱਤਾ ਗਿਆ ਤਾਂ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਵਫਦ ਨੇ ਇਤਰਾਜ਼ ਕੀਤਾ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂ ਤਾਂ ਇਨੇ ਨੂੰ ਪੁਲਿਸ ਦੇ ਉੱਚ ਅਧਿਕਾਰੀ ਨਾਲ ਤਕਰਾਰ ਹੋਈ ਤਾਂ ਉਸ ਨੇ ਇਹ ਕਹਿ ਕੇ ਖਹਿੜਾ ਛੁਡਾਇਆ ਕਿ ਤੁਸੀਂ ਮਹਾਨ ਹੋ ਤੇ ਮਹਾਨ ਸਪੂਤ ਨੂੰ ਨਤਮਸਤਕ ਹੋਣ ਆਏ ਹੋ ਇਸ ਤੋਂ ਬਾਅਦ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਜਗਨੂਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਉਨ੍ਹਾਂ ਨੇ ਮਸਲੇ ਵਾਰੇ ਧਿਆਨ ਨਾਲ ਸੁਣਿਆ ਤੇ ਮੁਬਾਇਲ ਚ ਐਂਡ ਕੀਤਾ ਕਿ ਜਲਦੀ ਹੀ ਤੁਹਾਡੀ ਮੀਟਿੰਗ ਚੰਡੀਗੜ੍ਹ ਬੁਲਾਈ ਜਾਵੇਗੀ ਅਤੇ ਤੁਹਾਡਾ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਦੇ ਤੇ ਸੋਮਵਾਰ ਨੂੰ ਵਿਚਾਰਿਆ ਜਾਵੇਗਾ। ਇਸ ਸਮੇਂ ਸੂਬਾ ਪ੍ਰਧਾਨ ਡਾ ਰਾਮੇਸ਼ ਬਾਲੀ ਨੇ ਮੀਟਿੰਗ ਦੌਰਾਨ ਕਿਹਾ ਕਿ ਸਿਹਤ ਮੰਤਰੀ ਸਾਹਿਬ ਡਾ ਬਲਬੀਰ ਸਿੰਘ ਜੀ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਕਿ ਬਿਹਾਰ ਸਰਕਾਰ ਦੀ ਤਰ੍ਹਾ ਦਸਵੀਂ ਪਾਸ, ਤਿੰਨ ਤੋਂ ਪੰਜ ਸਾਲ ਦਾ ਤਜਰਬਾ ਤੈਅ ਕਰਕੇ ਇੱਕ ਸਾਲ ਕੋਰਸ ਸਪੈਸ਼ਲਾਈਜਡ ਰੂਰਲ ਡਾਕਟਰ ਦਾ ਕੋਰਸ ਕਰਕੇ ਕਲੀਨੀਕਲ ਹੈਲਥ ਸੈਂਟਰ ਖੋਲ ਕੇ ਮੁੱਢਲੇ ਕਿਸਮ ਦੀ ਪਰੈਕਟਿਸ ਕਰ ਰਹੇ ਹਨ ਇਸੇ ਤਰ੍ਹਾਂ ਹੀ ਮੱਧ ਪ੍ਰਦੇਸ਼ ਵਿੱਚ ਸਰਕਾਰ ਵੱਲੋਂ ਵਾਜਪਾਈ ਵਿਸ਼ਵ ਵਿਦਿਆਲਿਆ ਦੁਆਰਾ ਦਸਵੀਂ ਪਾਸ, ਤਿੰਨ ਤੋਂ ਪੰਜ ਸਾਲ ਦਾ ਤਜਰਬਾ ਤੈਅ ਕਰਕੇ ਇੱਕ ਸਾਲ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ।ਕੋਰਸ ਕਰਕੇ ਤੁਸੀਂ ਆਪਣਾ ਕਲੀਨਿਕ ਹੈਲਥ ਸੈਂਟਰ ਖੋਲ ਕੇ ਕਾਨੂੰਨੀ ਤੌਰ ਤੇ ਪਰੈਕਟਿਸ ਕਰ ਸਕਦੇ ਹੋ। ਇਹਨਾਂ ਹੀ ਗਰਜ਼ਾਂ ਤੇ ਪੰਜਾਬ ਵਿੱਚ ਕੋਰਸ ਕਰਵਾ ਕੇ ਇੱਕ ਲੱਖ ਨੌਜਵਾਨਾਂ ਦੇ ਰੋਜ਼ਗਾਰ ਨੂੰ ਬਚਾਇਆ ਜਾਵੇ ਤਾਂ ਮੁੱਖ ਮੰਤਰੀ ਦੇ ਨੁਮਾਇੰਦੇ ਵਲੋਂ ਯਕੀਨ ਦੁਆਇਆ ਕਿ ਜਲਦੀ ਚੰਡੀਗੜ੍ਹ ਮੀਟਿੰਗ ਬੁਲਾਈ ਜਾਵੇਗੀ। ਇਸ ਸਮੇਂ ਸੂਬਾ ਕਮੇਟੀ ਮੈਂਬਰ ਡਾ ਬਲਬੀਰ ਸਿੰਘ ਗਰਚਾ, ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ, ਜ਼ਿਲ੍ਹਾ ਕੈਸ਼ੀਅਰ ਡਾ ਕਸ਼ਮੀਰ ਸਿੰਘ ਬਛੋੜੀ, ਬਲਾਕ ਪ੍ਰਧਾਨ ਡਾ ਅੰਮ੍ਰਿਤ ਲਾਲ ਫਰਾਲਾ, ਡਾ ਅਨੁਪਿੰਦਰ ਸੂੰਢ, ਡਾ ਜਸਵੀਰ ਸਿੰਘ ਗੜ੍ਹੀ, ਡਾ ਬੱਧਣ ਸਲੋਹ, ਡਾ ਜਤਿੰਦਰ ਸਹਿਗਲ, ਡਾ ਸੋਹਣ ਜਾਡਲਾ, ਡਾ ਨਿਰਮਲ ਸਿੰਘ ਜਲਵਾਹਾ, ਡਾ ਜਗੀਰ ਸਿੰਘ, ਡਾ ਜਗਵਿੰਦਰ ਸਿੰਘ, ਡਾ ਗੁਰਨਾਮ ਸਿੰਘ, ਡਾ ਧਰਮਪਾਲ ਬੱਗਾ, ਡਾ ਚਰਨਜੀਤ ਸੱਲ੍ਹਾ, ਡਾ ਸੰਦੀਪ, ਡਾ ਸੀਤਾ ਰਾਮ, ਡਾ ਹੁਸਨ ਲਾਲ, ਡਾ ਅਸ਼ੋਕ ਮੁਕੰਦਪੁਰ, ਡਾ ਜਸਵਿੰਦਰ ਸਿਆਣਾ, ਡਾ ਸਤਨਾਮ ਵਜ਼ੀਦ ਆਦਿ ਹਾਜ਼ਰ ਸਨ। ਆਏ ਹੋਏ ਡਾਕਟਰ ਸਾਥੀਆਂ ਦਾ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਧੰਨਵਾਦ ਕੀਤਾ ਅਤੇ ਅਗੇ ਤੋਂ ਸੰਘਰਸ਼ ਲਈ ਹਰ ਦਮ ਤਿਆਰ ਰਹਿਣ ਲਈ ਸੁਚੇਤ ਕੀਤਾ।