ਪੱਦੀ ਮੱਠਵਾਲੀ ਵਿਖੇ ਮਨਾਇਆ ਜਨਮ ਅਸ਼ਟਮੀ ਦਾ ਮੇਲਾ

ਬੰਗਾ - ਪਿੰਡ ਪੱਦੀ ਮੱਠਵਾਲੀ ਦੇ ਗੁਰੂ ਮੇਹਰ ਦਾਸ ਜੀ ਠਾਕੁਰ ਦੁਆਰੇ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੁਆਰੇ ਵਿਖੇ ਦੂਰ ਦੂਰ ਤੋਂ ਸੰਗਤਾਂ ਨਤਮਸਤਕ ਹੋਈਆਂ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਿਰ ਦੇ ਮਹੰਤ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਨੇ ਆਈਆਂ ਸੰਗਤਾਂ ਨੂੰ ਆਸ਼ੀਰਵਾਦ ਅਤੇ ਪ੍ਰਸ਼ਾਦ ਵੰਡਿਆ।

ਪ੍ਰੋਗਰਾਮ ਦੀ ਸ਼ੁਰੂਆਤ ਮੰਦਰ ਵਿਖੇ ਹਵਨ ਯੱਗ ਨਾਲ ਹੋਈ। ਬੰਗਾ ਦੇ ਮਾਤਾ ਸ਼ੀਤਲਾ ਦੇਵੀ ਮੰਦਰ ਦੇ ਪੁਜਾਰੀ ਕੁਸ਼ਮਾਕਰ ਭਾਰਦਵਾਜ ਨੇ ਪੂਰੀ ਵਿਧੀਪੂਰਵਕ ਪੂਜਾ ਅਰਚਨਾ ਕੀਤੀ ਅਤੇ ਹਵਨ ਯੱਗ ਨੂੰ ਸੰਪੂਰਨ ਕਰਵਾਇਆ। ਇਸ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮਾਸਟਰ ਉਂਕਾਰ ਗੋਬਿੰਦਪੁਰੀ, ਗੁਰਸ਼ਾਨ ਅਤੇ ਗੁਰਲੀਨ ਦੇ ਮਿਯੂਜੀਕਲ ਗਰੁੱਪ ਨੇ ਧਾਰਮਿਕ ਗੀਤਾਂ ਨਾਲ ਖੂਬ ਧਮਾਲਾਂ ਪਾਈਆਂ। ਉਹਨਾਂ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਗਣੇਸ਼ ਵੰਦਨਾ ਨਾਲ ਕੀਤੀ। 
ਇਸ ਉਪਰੰਤ ਉਨ੍ਹਾਂ "ਦਰ ਪੇ ਸੁਦਾਮਾ ਗਰੀਬ ਆ ਗਿਆ ਹੈ,"ਨੰਦ ਲਾਲਾ ਤੇਰੇ ਮੰਦਰ ਮੇਂ ਇਕ ਪ੍ਰੇਮ ਪੁਜਾਰੀ ਆਇਆ ਹੈ, "ਸਾਰੀ ਦੁਨੀਆਂ ਦੇਖਦੀ ਰਹਿ,"ਮੈਨੂੰ ਚੜ੍ਹ ਗਿਆ ਅੱਜ ਮੋਹਨ ਦਾ ਰੰਗ, ਗਾਕੇ ਜਿੱਥੇ ਬੁਲੰਦ ਅਵਾਜ਼ ਦਾ ਅਹਿਸਾਸ ਕਰਵਾਇਆ ਉੱਥੇ ਸਾਰੀ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਬੱਚੇ, ਜਵਾਨ ਅਤੇ ਬਜ਼ੁਰਗ ਉਂਕਾਰ ਗੋਬਿੰਦਪੁਰੀ ਦੇ ਗੀਤਾਂ ਤੇ ਝੂਮਦੇ ਰਹੇ। 
ਇਸ ਮੌਕੇ ਗੌਰਵ ਬਾਵਾ, ਸਰਪੰਚ ਸੁਰਿੰਦਰ ਮੋਹਨ, ਏਐਸਆਈ ਅਵਤਾਰ ਵਿਰਦੀ, ਫਿਲਮ ਡਾਇਰੈਕਟਰ ਹਨੀ ਹਰਦੀਪ, ਅਮਰਜੀਤ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ, ਜੋਗਾ ਸਿੰਘ, ਸੁੱਖਵਿੰਦਰ ਛਿੰਦਾ ਆਦਿ ਵੀ ਹਾਜਰ ਸਨ।