ਵੈਟਨਰੀ ਯੂਨੀਵਰਸਿਟੀ ਨੇ ਲਾਈਵਸਟਾਕ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਫਾਊਂਡੇਸ਼ਨ ਲਈ ਵੈਬ ਪੰਨਾ ਕੀਤਾ ਲੋਕ ਅਰਪਿਤ
ਲੁਧਿਆਣਾ 07 ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਲਾਈਵਸਟਾਕ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਫਾਊਂਡੇਸ਼ਨ ਲਈ ਇਕ ਅਧਿਕਾਰਿਕ ਵੈਬ ਪੰਨਾ ਲੋਕ ਅਰਪਣ ਕੀਤਾ। ਇਹ ਵੈਬ ਪੰਨਾ (www.vliif.com ) ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਕ ਸਮਾਰੋਹ ਵਿਚ ਸਮਰਪਿਤ ਕੀਤਾ
ਲੁਧਿਆਣਾ 07 ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਲਾਈਵਸਟਾਕ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਫਾਊਂਡੇਸ਼ਨ ਲਈ ਇਕ ਅਧਿਕਾਰਿਕ ਵੈਬ ਪੰਨਾ ਲੋਕ ਅਰਪਣ ਕੀਤਾ। ਇਹ ਵੈਬ ਪੰਨਾ (www.vliif.com ) ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਕ ਸਮਾਰੋਹ ਵਿਚ ਸਮਰਪਿਤ ਕੀਤਾ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਸਥਾਪਿਤ ਡੇਅਰੀ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਕੇਂਦਰ, ਸਾਇੰਸ ਅਤੇ ਤਕਨਾਲੋਜੀ ਵਿਭਾਗ ਦੀ ਯੋਜਨਾ ‘ਨਿਧੀ’ ਤੋਂ ਸਹਾਇਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨਵੀਂ ਖੋਜ, ਤਕਨਾਲੋਜੀ ਤਬਾਦਲੇ ਅਤੇ ਉਦਮੀਪਨ ਰਾਹੀਂ ਪਸ਼ੂਧਨ ਅਤੇ ਵੈਟਨਰੀ ਖੇਤਰ ਵਿਚ ਤਬਦੀਲੀ ਲਿਆਉਣ ਸੰਬੰਧੀ ਹੈ। ਇਹ ਕੇਂਦਰ ਬਹੁਤ ਉਨਤ ਸਹੂਲਤਾਂ ਵਾਲਾ ਹੈ ਅਤੇ ਉਭਰ ਰਹੇ ਉਦਮੀਆਂ ਨੂੰ ਅਗਵਾਈ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ ਵਿਚਾਰਾਂ ਨੂੰ ਨਵੇਂ ਰੂਪ ਵਿਚ ਲਿਆਉਣ ਲਈ ਸਹਾਇਤਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੈਬ ਪੰਨੇ ਦੀ ਸਥਾਪਨਾ ਨਾਲ ਯੂਨੀਵਰਸਿਟੀ ਪਸ਼ੂਧਨ ਖੇਤਰ ਵਿਚ ਨਵੇਂ ਦਿਸਹੱਦੇ ਸਿਰਜਣ ਦੇ ਆਪਣੇ ਸੰਕਲਪ ਵਿਚ ਹੋਰ ਅੱਗੇ ਵਧੀ ਹੈ।
ਇਹ ਵੈਬ ਪੰਨਾ ਚੱਲ ਰਹੇ ਪ੍ਰਾਜੈਕਟਾਂ, ਆਉਣ ਵਾਲੀਆਂ ਗਤੀਵਿਧੀਆਂ ਸੰਬੰਧੀ ਵਿਸਥਾਰ ਵਿਚ ਸੂਚਨਾ ਦਿੰਦਾ ਰਹੇਗਾ। ਸਫ਼ਲ ਉਦਮੀਆਂ ਦੀਆਂ ਕਹਾਣੀਆਂ, ਨਵੇਂ ਉਦਮੀਆਂ ਲਈ ਦਿਸ਼ਾ ਨਿਰਦੇਸ਼ ਅਤੇ ਖੋਜਾਂ ਤੇ ਨਿਵੇਕਲੇਪਨ ਲਈ ਸਾਧਨਾਂ ਬਾਰੇ ਵੀ ਇਹ ਪੰਨਾ ਜਾਗਰੂਕ ਕਰੇਗਾ। ਇਸ ਨਾਲ ਜਿਥੇ ਯੂਨੀਵਰਸਿਟੀ ਦੇ ਉਪਰਾਲਿਆਂ ਦੀ ਦ੍ਰਿਸ਼ਟੀ ਵੱਡੀ ਹੋਵੇਗੀ ਉਥੇ ਇਹ ਖੇਤਰ ਵਿਚ ਨਵੇਂ ਯਤਨਾਂ ਨੂੰ ਉਤਸ਼ਾਹਿਤ ਕਰੇਗਾ।
ਡਾ. ਇੰਦਰਜੀਤ ਸਿੰਘ ਨੇ ਇਸ ਮੌਕੇ ਪੰਜਾਬ ਸਰਕਾਰ ਅਤੇ ਸਾਰੀਆਂ ਭਾਈਵਾਲ ਧਿਰਾਂ ਦਾ ਇਸ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੈਬ ਪੰਨੇ ਰਾਹੀਂ ਵਿਦਿਆਰਥੀ, ਖੋਜਾਰਥੀ ਅਤੇ ਉਦਮੀ ਆਪਸ ਵਿਚ ਜੁੜਨ ਅਤੇ ਇਸ ਖੇਤਰ ਵਿਚ ਆਪਣੇ ਪ੍ਰਾਜੈਕਟਾਂ ਸੰਬੰਧੀ ਜਾਣਕਾਰੀ ਲਿਆਉਣ ਅਤੇ ਇਸ ਖੇਤਰ ਨੂੰ ਹੋਰ ਵਿਕਸਤ ਕਰਨ।
