ਦਰਬਾਰ ਕਲੀਅਰ ਸਰੀਫ਼ ਵਿਖੇ ਚਾਦਰ ਚੜਾਉਣ ਦੀ ਕੀਤੀ ਰਸਮ ਅਦਾ :- ਡੇਰਾ ਮੁੱਖੀ

ਗੜ੍ਹਸ਼ੰਕਰ / ਰਾਹੋਂ (ਬਲਵੀਰ ਚੌਪੜਾ ) ਡੇਰਾ ਹਜਰਤ ਸਯਿਅਤ ਅਹਿਮਦ ਸਰਵਰ ਸਖੀ ਸੁਲਤਾਮ ਲਾਲਾ ਵਾਲਾ ਪੀਰ ਜੀ ਦੇ ਦਰਬਾਰ ਪਿੰਡ ਖਾੜਕੂਵਾਲ (ਸ.ਭ.ਸ ਨਗਰ) ਤੋਂ ਕਲੀਅਰ ਸਰੀਫ਼ ਵਿਖੇ ਦਰਬਾਰ ਦੇ ਮੁੱਖਸੇਵਾਦਾਰ ਤੇ ਮਹਾਂ ਪੁਰਸ਼ਾਂ ਵੱਲੋਂ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ |

ਗੜ੍ਹਸ਼ੰਕਰ / ਰਾਹੋਂ (ਬਲਵੀਰ ਚੌਪੜਾ ) ਡੇਰਾ ਹਜਰਤ ਸਯਿਅਤ ਅਹਿਮਦ ਸਰਵਰ ਸਖੀ ਸੁਲਤਾਮ ਲਾਲਾ ਵਾਲਾ ਪੀਰ ਜੀ ਦੇ ਦਰਬਾਰ ਪਿੰਡ ਖਾੜਕੂਵਾਲ (ਸ.ਭ.ਸ ਨਗਰ) ਤੋਂ ਕਲੀਅਰ ਸਰੀਫ਼ ਵਿਖੇ ਦਰਬਾਰ ਦੇ ਮੁੱਖਸੇਵਾਦਾਰ ਤੇ  ਮਹਾਂ ਪੁਰਸ਼ਾਂ ਵੱਲੋਂ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ | ਇਸ ਸਬੰਧੀ ਡੇਰਾ ਮੁੱਖੀ ਖਲੀਫਾ ਮਲੰਗ ਹੁਸੈਨ ਸ਼ਾਹ ਮਦਾਰੀ (ਉਰਫ ਬਾਬਾ ਪਵਨ ਸ਼ਾਹ ) ਜੀ ਨੇ ਦੱਸਿਆ ਕਿ ਅਸੀਂ ਦਰਬਾਰ ਤੋਂ ਚੰਦ ਦੀ ਸੱਤ ਤਰੀਕ ਤੋਂ ਚਾਂਦਰ ਚੜਾਉਣ ਲਈ ਮਹਾਂਪੁਰਸ਼ਾਂ ਕਲੀਅਰ ਸਰੀਫ਼ ਨੂੰ ਦਰਬਾਰ  ਪਿੰਡ ਖਾੜਕੂਵਾਲ ਤੋਂ  ਰਵਨਾ ਹੋਏ ਸੀ ਤੇ  ਮਹਾਂ ਪੁਰਸ਼ਾਂ ਤੇ ਸਮੂਹ ਸੰਗਤ ਵਲੋਂ ਕਲੀਅਰ ਸਰੀਫ਼ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸੰਸਾਰ ਅੰਦਰ ਵੱਸਦੇ ਹਰ ਤਰਾਂ ਦੇ ਵਿਅਕਤੀ ਦੇ ਭਲੇ ਦੀ ਅਰਦਾਸ ਕੀਤੀ | ਇਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ | ਹਰ ਧਰਮ ਆਪਣਾ ਆਪਣਾ ਸਥਾਨ ਰੱਖਦਾ ਹੈ | ਉਨ੍ਹਾਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਤੁਸੀ ਜਿਸ ਧਰਮ ਨੂੰ ਮੰਨਣ ਵਿਚ ਵਿਸ਼ਵਾਸ ਰੱਖਦੇ ਹੋ ਉਸ ਧਰਮ ਦਾ ਪੂਰਾ ਮਾਣ ਸਤਿਕਾਰ ਤੇ ਧਰਮ ਦੀ ਬਾਣੀ ਦਾ ਸਿਮਰਨ ਕਰਨਾ ਜ਼ਰੂਰੀ ਹੈ | ਇਸ ਮੌਕੇ ਸੁਰਿੰਦਰ ਸ਼ਾਹ, ਸੁਨੀਲ ਕੁਮਾਰ, ਰਵੀ ਮਾਹੀਂ, ਸੰਜੀਵ ਕੁਮਾਰ, ਤਮੰਨਾ, ਆਸ਼ਾ ਰਾਣੀ, ਸਾਲੂ ਪਰਿਵਾਰਿਕ ਮੈਂਬਰਾਂ ਤੋਂ ਇਲਾਵਾਂ ਕਈ ਹੋਰ ਦੂਰ ਦੁਰੇਡੇ ਤੋਂ ਮਹਾਂ ਪੁਰਸ਼ਾ ਨੇ ਇਸ ਯਾਤਰਾ ਵਿਚ ਹਿੱਸਾ ਲਿਆ ਤੇ ਦਾਤਾ ਜੀ ਦੀ ਮਹਿਮਾ ਬਾਰੇ  ਨਾਲ ਗਈ ਹੋਈ  ਸੰਗਤਾਂ ਨੂੰ ਚਾਨਣਾ ਪਾਇਆ |