
ਆਵਾਰਾ ਕੁੱਤਿਆਂ ਵੱਲੋਂ ਜ਼ਖਮੀ ਹੋਏ ਲੋਕਾਂ ਨੂੰ ਨਗਰ ਨਿਗਮ ਮੁਆਵਜ਼ਾ ਦੇਵੇ - ਰਣਜੀਤ ਰਾਣਾ
ਹੁਸ਼ਿਆਰਪੁਰ - ਸ਼ਿਵ ਸੈਨਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਣਜੀਤ ਰਾਣਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੀ ਗਲੀ ਮੁਹੱਲੇ ਦੇ ਆਵਾਰਾ ਕੁੱਤੇ ਹੁਣ ਆਦਮਖੋਰ ਬਣ ਗਏ ਹਨ। ਚਾਰ ਦਿਨ ਪਹਿਲਾਂ ਇਲਾਕਾ ਨਿਵਾਸੀ ਇੱਕ ਬਜ਼ੁਰਗ ਵਿਅਕਤੀ ਨੂੰ ਵੱਢ-ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਜਿਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਹੁਸ਼ਿਆਰਪੁਰ - ਸ਼ਿਵ ਸੈਨਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਣਜੀਤ ਰਾਣਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੀ ਗਲੀ ਮੁਹੱਲੇ ਦੇ ਆਵਾਰਾ ਕੁੱਤੇ ਹੁਣ ਆਦਮਖੋਰ ਬਣ ਗਏ ਹਨ। ਚਾਰ ਦਿਨ ਪਹਿਲਾਂ ਇਲਾਕਾ ਨਿਵਾਸੀ ਇੱਕ ਬਜ਼ੁਰਗ ਵਿਅਕਤੀ ਨੂੰ ਵੱਢ-ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਜਿਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਿਛਲੇ ਡੇਢ ਮਹੀਨੇ ਤੋਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਇਨ੍ਹਾਂ ਆਵਾਰਾ ਆਵਾਰਾ ਕੁੱਤਿਆਂ ਨੇ ਗੁਰਚਰਨ ਸਿੰਘ ਵਾਸੀ ਸਲਵਾੜਾ, ਸੰਜੀਵ ਕੁਮਾਰ ਵਾਸੀ ਪ੍ਰਹਿਲਾਦ ਨਗਰ, ਸਤਪਾਲ ਭਾਟੀਆ ਦੁਕਾਨਦਾਰ ਸ਼ੀਤਲਾ ਮੰਦਰ, ਦਵਿੰਦਰ ਕੁਮਾਰ ਵਾਸੀ ਕਮੇਟੀ ਬਾਜ਼ਾਰ, ਸ਼ਿਆਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸੁੰਦਰ ਵਾਸੀ ਮਸ਼ਕੀਆਂ ਮੁਹੱਲਾ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਪਰ ਨਗਰ ਨਿਗਮ ਅਤੇ ਨਵੀਂ ਪੰਜਾਬ ਸਰਕਾਰ ਨੇ ਕੁੱਤਿਆਂ ਦੇ ਕਾਬੂ ਤੋਂ ਬਾਹਰ ਹੋਣ ਦੀਆਂ ਘਟਨਾਵਾਂ ਵੱਲ ਧਿਆਨ ਨਹੀਂ ਦਿੱਤਾ ਹੈ। ਅਵਾਰਾ ਕੁੱਤਿਆਂ ਬਾਰੇ ਅਤੇ ਮਾਨਯੋਗ ਪੰਜਾਬ ਚੰਡੀਗੜ੍ਹ ਹਾਈਕੋਰਟ ਨੇ ਵੀ ਸਰਕਾਰਾਂ ਨੂੰ ਕੁੱਤੇ ਦੇ ਕੱਟੇ ਜਾਣ 'ਤੇ 10,000 ਰੁਪਏ ਅਤੇ ਜ਼ਖ਼ਮ 2 ਸੈਂਟੀਮੀਟਰ ਤੋਂ ਵੱਧ ਡੂੰਘਾ ਹੋਣ 'ਤੇ 20,000 ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਪਰ ਪੰਜਾਬ ਸਰਕਾਰ ਅਤੇ ਨਗਰ ਨਿਗਮ ਹੁਣ ਤੱਕ ਅਜਿਹਾ ਨਹੀਂ ਕਰ ਰਹੇ ਹਨ ਤੇ ਨਾਂ ਹੀ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ, ਨਾ ਹੀ ਆਦਮਖੋਰ ਬਣ ਰਹੇ ਕੁੱਤਿਆਂ ਨੂੰ ਫੜਿਆ ਗਿਆ ਹੈ, ਨਾ ਹੀ ਉਨ੍ਹਾਂ ਦੀ ਨਸਬੰਦੀ ਕੀਤੀ ਗਈ ਹੈ ਅਤੇ ਨਾ ਹੀ ਜ਼ਖਮੀ ਲੋਕਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ। ਲੋਕ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਭੇਜਣ ਤੋਂ ਡਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਇਨ੍ਹਾਂ ਅਵਾਰਾ ਕੁੱਤਿਆਂ ਦੇ ਸਮੂਹ ਸੜਕਾਂ 'ਤੇ ਕਬਜ਼ਾ ਕਰ ਰਹੇ ਹਨ ਅਤੇ ਲੰਘਣ ਵਾਲੇ ਲੋਕਾਂ 'ਤੇ ਹਮਲਾ ਕਰ ਰਹੇ ਹਨ। ਹੁਸ਼ਿਆਰਪੁਰ ਦਾ ਕੋਈ ਵੀ ਅਜਿਹਾ ਹਿੱਸਾ ਨਹੀਂ ਬਚਿਆ, ਜਿਸ 'ਤੇ ਇਨ੍ਹਾਂ ਆਵਾਰਾ ਕੁੱਤਿਆਂ ਨੇ ਕਬਜ਼ਾ ਨਾ ਕੀਤਾ ਹੋਵੇ। ਇਸ ਮੌਕੇ ਰਣਜੀਤ ਰਾਣਾ ਨੇ ਕਿਹਾ ਕਿ ਲੋਕਾਂ 'ਚ ਡਰ ਹੈ ਕਿ ਜੇਕਰ ਨਗਰ ਨਿਗਮ ਨੇ ਆਦਮਖੋਰ ਬਣ ਰਹੇ ਇਨ੍ਹਾਂ ਆਵਾਰਾ ਕੁੱਤਿਆਂ 'ਤੇ ਕਾਬੂ ਨਾ ਪਾਇਆ ਤਾਂ ਇਲਾਕੇ ਦੇ ਲੋਕ ਆਪਣੇ ਕੁੱਤਿਆਂ ਨੂੰ ਨਗਰ ਨਿਗਮ ਦਫ਼ਤਰ 'ਚ ਬੰਨ੍ਹਣ ਲਈ ਮਜਬੂਰ ਹੋਣਗੇ।
