
ਕਿਸਾਨਾਂ ਦੇ ਮਸਲੇ ਹਲ ਕਰੇ ਸਰਕਾਰ : ਕਿਸਾਨ ਯੂਨੀਅਨ
ਐਸ ਏ ਐਸ ਨਗਰ, 4 ਦਸੰਬਰ - ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਖਰੜ ਅਕਾਲੀ ਦਫ਼ਤਰ ਵਿੱਚ ਸ. ਦਵਿੰਦਰ ਸਿੰਘ ਦੇਹ ਕਲਾਂ ਦੇ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਕਰਦਿਆਂ ਸਰਕਾਰ ਤੋਂ ਇਹਨਾਂ ਦੇ ਹਲ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਪਰੈਸ ਸਕੱਤਰ ਮੇਹਰ ਸਿੰਘ ਥੇੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਐਸ ਏ ਐਸ ਨਗਰ, 4 ਦਸੰਬਰ - ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਖਰੜ ਅਕਾਲੀ ਦਫ਼ਤਰ ਵਿੱਚ ਸ. ਦਵਿੰਦਰ ਸਿੰਘ ਦੇਹ ਕਲਾਂ ਦੇ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਕਰਦਿਆਂ ਸਰਕਾਰ ਤੋਂ ਇਹਨਾਂ ਦੇ ਹਲ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਪਰੈਸ ਸਕੱਤਰ ਮੇਹਰ ਸਿੰਘ ਥੇੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਸ ਥੇੜੀ ਨੇ ਕਿਹਾ ਕਿ ਸਰਕਾਰ ਵੱਲੋਂ ਸੋਸਾਇਟੀਆਂ ਵਿੱਚ ਯੂਰੀਆ ਖਾਦ ਨਹੀਂ ਭੇਜਿਆ ਜਾ ਰਿਹਾ ਜਦੋਂਕਿ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਕਣਕ ਵਿੱਚ ਖਾਦ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਕਣਕ ਦੀ ਬਿਜਾਈ ਵੇਲੇ ਵੀ ਖਾਦ ਘੱਟ ਮਿਲੀ ਸੀ ਅਤੇ ਹੁਣ ਫਿਰ ਇਹ ਹਾਲ ਹੋ ਗਿਆ ਹੈ।
ਮੀਟਿੰਗ ਦੌਰਾਨ ਕਿਹਾ ਗਿਆ ਕਿ ਮੁੱਖ ਮੰਤਰੀ ਵੱਲੋਂ ਬਾਰ-ਬਾਰ ਮੀਟਿੰਗਾਂ ਕਰਨ ਉਪਰੰਤ ਕਿਸਾਨਾਂ ਦੀਆਂ ਮੰਗਾਂ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਕਿਸਾਨ ਬਹੁਤ ਮਾਯੂਸ ਹਨ। ਬੁਲਾਰਿਆਂ ਨੇ ਕਿਹਾ ਕਿ ਹੁਣ ਤਕ ਪੰਜਾਬ ਵਿੱਚ ਕੋਈ ਮਿਲ ਚਾਲੂ ਨਹੀਂ ਹੋਈ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦੇ ਕਰਕੇ ਜੋ ਗੰਨੇ ਦਾ ਰੇਟ ਦੇਣਾ ਸੀ ਉਹ ਨਹੀਂ ਦਿੱਤਾ ਗਿਆ ਸਗੋਂ 11 ਰੁਪਏ ਦਾ ਰੇਟ ਵਾਧਾ ਕਰਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੀਟਿੰਗ ਵਿੱਚ ਇਸ ਗੱਲ ਤੇ ਰੋਸ ਜਾਹਿਰ ਕੀਤਾ ਗਿਆ ਕਿ ਪਿਛਲੇ ਦਿਨੀ ਹੜ੍ਹਾਂ ਦੌਰਾਨ ਘੱਗਰ ਦਰਿਆ ਦੇ ਨਾਲ ਲਗਦੇ ਕਿਸਾਨਾਂ ਦੇ ਖੇਤਾਂ ਵਿੱਚ ਵੱਡੇ ਵੱਡੇ ਟੋਏ ਪੈ ਗਏ ਸਨ ਅਤੇ ਦੱਬੀਆਂ ਹੋਈਆਂ ਪਾਈਪ ਲਾਈਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਜਿਸਦਾ ਹੁਣ ਤੱਕ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਅਤੇ ਇਹ ਮੁਆਵਜਾ ਤੁਰੰਤ ਦਿੱਤਾ ਜਾਵੇ।
ਮੀਟਿੰਗ ਵਿੱਚ ਕਿਹਾ ਗਿਆ ਕਿ ਸਰਕਾਰ ਬਿਜਲੀ ਬੋਰਡ ਵਲੋਂ ਪਿੰਡਾਂ ਵਿੱਚ ਚਿਪ ਮੀਟਰ ਲਾਏ ਜਾਣ ਦੀ ਕਾਰਵਾਈ ਤੇ ਵਾਅਦੇ ਅਨੁਸਾਰ ਰੋਕ ਲਗਾਏ ਵਰਨਾ ਕਿਸਾਨਾਂ ਵਲੋਂ ਇਹ ਮੀਟਰ ਪੁੱਟ ਕੇ ਦਫਤਰਾਂ ਵਿੱਚ ਸੁੱਟ ਦਿੱਤੇ ਜਾਣਗੇ ਜਿਸਦੀ ਜਿੰਮੇਵਾਰੀ ਪੰਜਾਬ ਰਾਜ ਬਿਜਲੀ ਬੋਰਡ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਸਿੰਘ ਨਿਆਮੀਆਂ, ਹਕੀਕਤ ਸਿੰਘ ਘੰੜੂਆਂ, ਸੁਰਮੁੱਖ ਸਿੰਘ ਛੱਜੂਮਾਜਰਾ, ਰਣਜੀਤ ਸਿੰਘ ਬਾਸੀਆਂ ਬਲਾਕ ਪ੍ਰਧਾਨ ਖਰੜ, ਜਸਵਿੰਦਰ ਸਿੰਘ ਟਿਵਾਣਾ ਡੇਰਾਬੱਸੀ ਪ੍ਰਧਾਨ, ਤਰਲੋਚਨ ਸਿੰਘ ਮੁਹਾਲੀ ਬਲਾਕ ਪ੍ਰਧਾਨ, ਜੱਸੀ ਘੰੜੂਆਂ, ਪੋਲੀ ਘੰੜੂਆਂ, ਅਜਾਇਬ ਸਿੰਘ ਘੰੜੂਆਂ ਮੀਤ ਪ੍ਰਧਾਨ, ਦੀਦਾਰ ਸਿੰਘ ਚੋਲਟਾ, ਕਰਨੈਲ ਸਿੰਘ ਚੌਲਟਾ, ਜਸਵੰਤ ਸਿੰਘ ਆਲਮਗੀਰ, ਪ੍ਰੇਮ ਰਾਣਾ, ਦਿਲਬਾਗ ਸਿੰਘ ਭਾਗੋਮਾਜਰਾ, ਸੁਭਾਸ਼ ਰਾਣਾ, ਮਨਪ੍ਰੀਤ ਸਿੰਘ ਖੇੜੀ, ਰਾਜਵੀਰ ਸਿੰਘ ਨੰਗਲ, ਬਲਜੀਤ ਸਿੰਘ ਰਡਿਆਲਾ, ਗੁਰਦੇਵ ਸਿੰਘ ਨਿਆਮਿਆ, ਜਸਵਿੰਦਰ ਸਿੰਘ, ਜਾਗਰ ਸਿੰਘ ਧੜਾਕ, ਹਰਜਿੰਦਰ ਸਿੰਘ ਮਕੜਾ, ਅਵਤਾਰ ਸਿੰਘ, ਚੇਤਨ ਸਿੰਘ ਹਰਵਿੰਦਰ ਸਿੰਘ, ਮਲਕੀਤ ਸਿੰਘ ਭੂਰਾ ਪਕੜੇ ਬਲਦੇਵ ਸਿੰਘ, ਹਰਵਿੰਦਰ ਸਿੰਘ ਪੋਪਨਾ, ਅਵਤਾਰ ਸਿੰਘ, ਜੀਵਨ ਸਿੰਘ ਵੀ ਹਾਜ਼ਰ ਸਨ।
