
ਰਾਹੁਲ ਨੇ ਸ਼ਹੀਦਾਂ ਦੀ ਸਰਜ਼ਮੀਂ ਨੂੰ ਕਲੰਕਤ ਕੀਤਾ - ਪ੍ਰੋ ਚੰਦੂਮਾਜਰਾ
ਨਵਾਂਸ਼ਹਿਰ - ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਬੰਗਾ ਵਿਖੇ ਇੱਕ ਵਿਸ਼ਾਲ ਰੋਡ ਕੱਢਿਆ ਗਿਆ ਜੋ ਬੰਗਾ ਦਾਣਾ ਮੰਡੀ ਤੋਂ ਸ਼ੁਰੂ ਹੋਕੇ ਗੜ੍ਹਸ਼ੰਕਰ ਗੇਟ ਅਤੇ ਮੁਕੰਦਪੁਰ ਰੋਡ ਤੋਂ ਹੁੰਦਾ ਹੋਇਆ ਅਕਾਲੀ ਦਲ ਦੇ ਦਫ਼ਤਰ ਤੱਕ ਪੁੱਜਿਆ। ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕਲ ਕਲਾਂ ਆਉਣ ਤੋਂ ਪਹਿਲਾਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਬਾਰੇ ਮਹਾਤਮਾ ਗਾਂਧੀ ਦੇ ਵਿਚਾਰਾਂ
ਨਵਾਂਸ਼ਹਿਰ - ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਬੰਗਾ ਵਿਖੇ ਇੱਕ ਵਿਸ਼ਾਲ ਰੋਡ ਕੱਢਿਆ ਗਿਆ ਜੋ ਬੰਗਾ ਦਾਣਾ ਮੰਡੀ ਤੋਂ ਸ਼ੁਰੂ ਹੋਕੇ ਗੜ੍ਹਸ਼ੰਕਰ ਗੇਟ ਅਤੇ ਮੁਕੰਦਪੁਰ ਰੋਡ ਤੋਂ ਹੁੰਦਾ ਹੋਇਆ ਅਕਾਲੀ ਦਲ ਦੇ ਦਫ਼ਤਰ ਤੱਕ ਪੁੱਜਿਆ। ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕਲ ਕਲਾਂ ਆਉਣ ਤੋਂ ਪਹਿਲਾਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਬਾਰੇ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਇਰਵਿਨ ਗਾਂਧੀ ਸਮਝੌਤੇ ਉੱਪਰ ਝਾਤ ਮਾਰ ਲੈਣੀ ਚਾਹੀਦੀ ਸੀ ਤਾਂ ਜੋ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਸ ਤਰ੍ਹਾਂ ਉਸ ਸਮੇਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮੌਤ ਦੀ ਸਜ਼ਾ ਨੂੰ ਹੋਰ ਪੱਕੀ ਕਰਨ ਵਿੱਚ ਭੂਮਿਕਾ ਨਿਭਾਈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਸਿਰਫ ਕਾਂਗਰਸ ਨਹੀਂ ਸਗੋਂ ਉਸੇ ਪਰਿਵਾਰ ਦਾ ਹਿੱਸਾ ਹਨ ਜਿਨ੍ਹਾਂ ਨੇ ਤਤਕਾਲੀ ਬਰਤਾਨਵੀ ਹਕੂਮਤ ਨੂੰ ਸਹਿ ਦੇ ਕੇ ਇਨ੍ਹਾਂ ਸ਼ਹੀਦਾਂ ਨੂੰ ਫਾਂਸੀ ਦੇ ਤਖਤੇ ਤੇ ਚੜਾਇਆ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸ ਤਰ੍ਹਾਂ ਮਹਾਤਮਾ ਗਾਂਧੀ ਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ 23 ਮਾਰਚ ਦੇ ਸ਼ਹੀਦਾਂ ਨੂੰ ਦੇਸ਼ ਭਗਤ ਮੰਨਣ ਤੋਂ ਇਨਕਾਰ ਕੀਤਾ, ਸਗੋਂ ਇਨ੍ਹਾਂ ਨੂੰ ਭਟਕੇ ਹੋਏ ਦਹਿਸ਼ਤਗਰਦ ਦੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਖੜਕੜ ਕਲਾਂ ਦੀ ਇਤਿਹਾਸਿਕ ਧਰਤੀ ਤੇ ਕਿਹੜਾ ਮੂੰਹ ਲੈ ਕੇ ਆਏ ਹਨ। ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਏਨਾ ਹੀ ਨਹੀਂ 1984 ਵਿੱਚ ਕਾਂਗਰਸ ਹਕੂਮਤ ਨੇ ਹੀ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ। ਤਤਕਾਲੀ ਪ੍ਰਧਾਨ ਮੰਤਰੀ ਅਤੇ ਰਾਹੁਲ ਗਾਂਧੀ ਦੀ ਦਾਦੀ ਸ੍ਰੀਮਤੀ ਇੰਦਰਾ ਗਾਂਧੀ ਨੇ ਸਿਰਫ਼ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਿੱਖੀ ਦੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕੀਤਾ ਤੇ ਹਜ਼ਾਰਾਂ ਨਿਹੱਥੇ ਸ਼ਰਧਾਲੂਆਂ ਬੱਚਿਆਂ, ਬੀਬੀਆਂ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਪੰਜਾਬ ਦੇ ਲੋਕ ਖਾਸ ਕਰਕੇ ਸਿੱਖਾਂ ਲਈ ਵੀ ਪਰਖ ਦੀ ਘੜੀ ਹੈ ਕਿ ਉਨ੍ਹਾਂ ਦੀ ਆਪਣੀ ਖੇਤਰੀ ਪਾਰਟੀ ਜਿਸ ਨੇ ਆਜ਼ਾਦੀ ਅੰਦੋਲਨ ਤੋਂ ਲੈ ਕੇ ਹੁਣ ਤੱਕ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ, ਦੇ ਉਮੀਦਵਾਰ ਨੂੰ ਲੋਕ ਸਭਾ ਵਿੱਚ ਭੇਜਣਾ ਹੈ ਤਾਂ ਜੋ ਪੰਜਾਬ ਦੇ ਰਹਿੰਦੇ ਮਸਲੇ ਹੱਲ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਬਸੰਤੀ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਦਿਖਾਵਾ ਕਰਨ ਦੀ ਬਜਾਏ ਉਨਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣਾ ਚਾਹੀਦਾ ਹੈ, ਪਰ ਆਮ ਆਦਮੀ ਪਾਰਟੀ ਦੇ ਨੇਤਾ ਖੁਦ ਭ੍ਰਿਸ਼ਟਾਚਾਰ ਅਤੇ ਗੈਰ ਇਖਲਾਕੀ ਕਰਤੂਤਾਂ ਵਿੱਚ ਫਸੇ ਹੋਏ ਹਨ। ਉਨ੍ਹਾਂ ਤੋਂ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਆਸ ਨਹੀਂ ਰੱਖੀ ਜਾ ਸਕਦੀ। ਪ੍ਰੋ ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਤਿੰਨ ਵਾਰ ਐਮਪੀ ਰਹਿ ਚੁੱਕੇ ਹਨ ਤੇ ਪਾਰਲੀਮੈਂਟ ਵਿੱਚ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ, ਟਰੱਕਾਂ ਵਾਲਿਆਂ ਤੇ ਵਪਾਰੀਆਂ ਦੇ ਮੁੱਦੇ ਉਠਾਉਣ ਦਾ ਉਨ੍ਹਾਂ ਦਾ ਰਿਕਾਰਡ ਹੈ। ਜੋ ਅੱਜ ਵੀ ਪਾਰਲੀਮੈਂਟ ਦੀ ਕਾਰਵਾਈ ਦਾ ਹਿੱਸਾ ਹੈ।
ਇਸ ਮੌਕੇ ਡਾ ਸੁਖਵਿੰਦਰ ਕੁਮਾਰ ਸੁੱਖੀ, ਸ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੁਖਦੀਪ ਸਿੰਘ ਸੁਕਾਰ, ਸੋਹਣ ਲਾਲ ਢੰਡਾ, ਸਤਨਾਮ ਸਿੰਘ ਲਾਦੀਆਂ, ਸੁਰਜੀਤ ਸਿੰਘ ਮਾਂਗਟ,ਨਵਦੀਪ ਸਿੰਘ ਅਨੋਖਰਵਾਲ, ਕਮਲਜੀਤ ਮੇਹਲੀ, ਡਿੰਪਲ ਮੱਲਾਂ, ਧਰਮਿੰਦਰ ਮੰਢਾਲੀ, ਚੰਨੀ ਭਰੋਲੀ, ਵਨੀਤ ਸਰੋਆ, ਮਨਮੀਤ ਤਲਵੰਡੀ ਫੱਤੂ, ਜਸਵਿੰਦਰ ਮਾਨ, ਜਤਿੰਦਰ ਮਾਨ, ਗੁਰਿੰਦਰ ਸਿੰਘ ਬਾਂਸਲ, ਸਟਿਫਨ, ਅਮਰਜੀਤ ਬਹੂਆ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ,ਅਮਰੀਕ ਸਿੰਘ ਸੋਨੀ, ਮਨਜੀਤ ਬੱਬਲ, ਜੰਗ ਬਹਾਦਰ ਕੱਟ, ਜਸ਼ਨ ਕੱਟਾਂ , ਦਲਪ੍ਰੀਤ ਸਿੰਘ, ਰਵਿੰਦਰ ਸਿੰਘ, ਅਨਕੁਸ਼, ਜਸਪ੍ਰੀਤ ਮਹਿਮੂਦਪੁਰ, ਹਰਪ੍ਰੀਤ ਸ਼ੇਰਗਿਲ, ਪ੍ਰਗਟ ਸਿੰਘ ਮੰਡੇਰ, ਸ਼ਿੰਦਾ ਜਪਾਨੀ, ਜੱਸਾ ਮਾਨ,ਬਲਜੀਤ ਸਿੰਘ ਬਾਲੀ, ਸੁਰਜੀਤ ਸਿੰਘ ਕੰਗਰੋੜ, ਰਾਕੇਸ਼ ਕੁਮਾਰ, ਪਰਮਜੀਤ ਸਿੰਘ, ਬੂਟਾ ਸਿੰਘ, ਹਰਭਜਨ ਸਿੰਘ, ਅਮਰਜੀਤ ਚੱਕ, ਗੁਰਵਿੰਦਰ ਗਿੱਲ, ਹੈਪੀ ਬਹਿਰਾਮ, ਮਨੀ ਬੇਦੀ, ਹਨੀ ਬੰਗਾ, ਹਰਪ੍ਰੀਤ ਸਿੰਘ ਝਿੰਗੜਾਂ, ਸੁਰਿੰਦਰਪਾਲ, ਲਵਪ੍ਰੀਤ, ਅਮਰਜੀਤ ਢੇਸੀ, ਬਲਜਿੰਦਰ ਰਾਮਪੁਰ, ਜਸਕਿੰਦਰ. ਗਗਨ ਪੰਚ ਚਾਹਲ, ਹਰਨਿੰਦਰ, ਹਰਸ਼ਦੀਪ ਨੂਰਪੂਰ, ਹਰਜੀਤ ਸਰਹਾਲ ਰਾਣੂਆ. ਇਕਬਾਲ ਬਾਜਵਾ, ਕਾਰੀ ਝਿੱਕਾ ਕਿਰਨਦੀਪ ਪੰਚ, ਪਰਮਵੀਰ ਮਾਨ, ਸ਼ਿੰਦਾ ਜਪਾਨੀ, ਸੋਮਨਾਥ, ਅਮਰਜੀਤ ਗੋਬਿੰਦਪੁਰ,ਹਰਭਗਵੰਤ ਸੱਲਾਂ, ਮਲਕੀਤ ਮੁਕੰਦਪੁਰ, ਬਹਾਦੁਰ ਸਿੰਘ ਥਿਆੜਾ, ਜਸਵੀਰ ਸਿੰਘ ਪਠਲਾਵਾ,ਅਮਰਜੀਤ ਸਿੰਘ ਚੱਕ ਬਿਲਗਾਂ, ਕੁਲਜੀਤ ਪਠਲਾਵਾ, ਬਲਵੰਤ ਸਿੰਘ ਚੱਕ ਬਿਲਗਾਂ ਆਦਿ ਹਾਜ਼ਰ ਸਨ।
