ਪਿੰਡਾਂ ਦੇ ਲੋਕਾਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਵੋਟਾਂ ਬਣਾਉਣ ਲਈ ਭਾਰੀ ਉਤਸਾਹ : ਪੱਤੋਂ ਮੋਟੇਮਾਜਰਾ ਵਿੱਚ ਵੋਟਰਾਂ ਦੇ ਫਾਰਮ ਭਰਵਾਏ

ਐਸ ਏ ਐਸ ਲਗਰ, 20 ਨਵੰਬਰ - ਪੰਥਕ ਲਹਿਰ ਦੇ ਆਗੂ ਸ. ਹਰਮਿੰਦਰ ਸਿੰਘ ਪੱਤੋਂ ਵਲੋਂ ਪਿੰਡਾਂ ਵਿੱਚ ਘੁੰਮ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਸਿੱਖ ਵੋਟਰਾਂ ਦੀਆਂ ਵੋਟਾਂ ਦੇ ਫਾਰਮ ਭਰਵਾਏ ਜਾਣ ਦੀ ਮੁਹਿੰਮ ਦੇ ਤਹਿਤ ਪਿੰਡ ਮੋਟੇ ਮਾਜਰਾ ਦੇ ਗੁਰੂਦੁਆਰਾ ਸਾਹਿਬ ਵਿਖੇ ਵੋਟਰਾਂ ਨੂੰ ਫਾਰਮ ਭਰਨ ਦੀ ਜਾਣਕਾਰੀ ਦਿੰਦਿਆਂ ਫਾਰਮ ਭਰਵਾਏ ਗਏ। ਇਸ ਮੌਕੇ ਸ. ਪੱਤੋਂ ਨੇ ਕਿਹਾ ਕਿ ਸਿੱਖ ਸੰਗਤਾਂ ਵਿੱਚ ਵੋਟਾਂ ਬਣਾਉਣ ਲਈ ਕਾਫੀ ਉਤਸ਼ਾਹ ਵੇਖਣ ਵਿੱਚ ਆ ਰਿਹਾ ਹੇ।

ਐਸ ਏ ਐਸ ਲਗਰ, 20 ਨਵੰਬਰ - ਪੰਥਕ ਲਹਿਰ ਦੇ ਆਗੂ ਸ. ਹਰਮਿੰਦਰ ਸਿੰਘ ਪੱਤੋਂ ਵਲੋਂ ਪਿੰਡਾਂ ਵਿੱਚ ਘੁੰਮ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਸਿੱਖ ਵੋਟਰਾਂ ਦੀਆਂ ਵੋਟਾਂ ਦੇ ਫਾਰਮ ਭਰਵਾਏ ਜਾਣ ਦੀ ਮੁਹਿੰਮ ਦੇ ਤਹਿਤ ਪਿੰਡ ਮੋਟੇ ਮਾਜਰਾ ਦੇ ਗੁਰੂਦੁਆਰਾ ਸਾਹਿਬ ਵਿਖੇ ਵੋਟਰਾਂ ਨੂੰ ਫਾਰਮ ਭਰਨ ਦੀ ਜਾਣਕਾਰੀ ਦਿੰਦਿਆਂ ਫਾਰਮ ਭਰਵਾਏ ਗਏ। ਇਸ ਮੌਕੇ ਸ. ਪੱਤੋਂ ਨੇ ਕਿਹਾ ਕਿ ਸਿੱਖ ਸੰਗਤਾਂ ਵਿੱਚ ਵੋਟਾਂ ਬਣਾਉਣ ਲਈ ਕਾਫੀ ਉਤਸ਼ਾਹ ਵੇਖਣ ਵਿੱਚ ਆ ਰਿਹਾ ਹੇ। ਉਹਨਾਂ ਕਿਹਾ ਕਿ ਪਿੰਡ ਮੋਟੇਮਾਜਰਾ ਵਿੱਚ ਇੱਕ ਨੌਜਵਾਨ (ਜਿਸਦੇ ਵਿਆਹ ਦੀ ਬਾਰਾਤ ਜਾਣੀ ਸੀ) ਅਤੇ ਉਸਦੇ ਪਰਿਵਾਰ ਵਲੋਂ ਵੀ ਫਾਰਮ ਭਰੇ ਗਏ।
ਇਸ ਮੌਕੇ ਉਹਨਾਂ ਦੇ ਨਾਲ ਬਲਵਿੰਦਰ ਸਿੰਘ, ਉਂਕਾਰ ਸਿੰਘ ਅਤੇ ਮੁਖਤਿਆਰ ਸਿੰਘ ਵੀ ਹਾਜਿਰ ਸਨ।